ਹਰਿਆਣਾ

ਮੱਖੀਆਂ ਤੋਂ ਪ੍ਰੇਸ਼ਾਨ ਲੋਕਾਂ ਨੇ ਛੱਡਿਆ ਪਿੰਡ

ਪੀਡਬਲਯੂਡੀ ਰੈਸਟ ਹਾਊਸ ‘ਚ ਲਾਇਆ ਧਰਨਾ
ਕਰਨਾਲ। ਪਿੰਡ ਰਸੂਲਪੁਰ ਕਲਾਂ ‘ਚ ਮੱਖੀਆਂ ਤੋਂ ਲੋਕ ਇਸ ਕਦਰ ਪ੍ਰੇਸ਼ਾਨ ਹੋ ਗਏ ਉਨ੍ਹਾਂ ਨੇ ਪਿੰਡ ਹੀ ਛੱਡ ਦਿੱਤਾ। ਪਿੰਡ ਵਾਸੀ ਆਪਣੇ ਮੰਜ਼ੇ, ਬਰਤਨ ਆਦਿ ਸਮਾਨ ਟਰਾਲੀਆਂ ‘ਚ ਭਰ ਕੇ ਪੀਡਬਲਯੂਡੀ ਰੈਸਟ ਹਾਊਸ ‘ਚ ਧਰਨੇ ‘ਤੇ ਬੈਠੇ ਗਏ। ਪਿੰਡ ਵਾਸੀਆਂ ਨੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ। ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਪਿੰਡ ਦੇ ਨੇੜੇ ਕੁਝ ਲੋਕਾਂ ਨੇ ਮੁਰਗੀ ਫਾਰਮ ਖੋਲ੍ਹ ਦਿੱਤੇ ਹਨ। ਜੋ ਪਿੰਡ ਦੇ ਬਿਲਕੁਲ ਨੇੜੇ ਹਨ ਜਿਸ ਕਾਰਨ ਪਿੰਡ ‘ਚ ਮੱਖੀਆਂ ਹੀ ਮੱਖੀਆਂ ਭਿਣਕ ਰਹੀਆਂ ਹਨ। ਮੱਖੀਆਂ ਨੇ ਉਨ੍ਹਾਂ ਦਾ ਖਾਣਾ ਪੀਣਾ ਵੀ ਦੁੱਭਰ ਕਰ ਛੱਡਿਆ ਹੈ। ਜਿਸ ਕਾਰਨ ਪਿੰਡ ‘ਚ ਲੋਕ ਬਿਮਾਰ ਹੋ ਰਹੇ ਹਨ। ਪਿੰਡ ਵਾਸੀਆਂ ਨੇ ਆਖਿਆ ਕਿ ਉਨ੍ਹਾਂ ਨੂੰ ਮੱਖੀਆਂ ਤੋਂ ਛੁਟਕਾਰਾ ਦਿਵਾਇਆ ਜਾਵੇ।
ਉਧਰ ਐੱਸਡੀਐੱਮ ਯੋਗੇਸ਼ ਕੁਮਾਰ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਸਮੱਸਿਆ ਦਾ ਹੱਲ 15 ਦਿਨਾਂ ‘ਚ ਕਰ ਦਿੱਤਾ ਜਾਵੇਗਾ। ਦਵਾਈ ਦਾ ਛਿੜਕਾਅ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਡੀਐੱਸਪੀ, ਤਹਿਸੀਲਦਾਰ, ਬੀਡੀਪੀਓ ਸਮੇਤ ਹੋਰ ਅਧਿਕਾਰੀ ਵੀ ਮੌਜ਼ੂਦ ਸਨ।

ਪ੍ਰਸਿੱਧ ਖਬਰਾਂ

To Top