ਪੰਜਾਬ

ਚੰਡੀਗੜ੍ਹ ਤੋਂ ਦੁਬਈ ਲਈ ਉਡਾਣਾਂ ਜਲਦ

ਚੰਡੀਗੜ੍ਹ। ਚੰਡੀਗੜ੍ਹ ਸਮੇਤ ਪੱਛਮ-ਉੱਤਰ ਖੇਤਰ ਦੇ ਸੂਬਿਆਂ ਦੇ ਲੋਕਾਂ ਨੂੰ ਹੁਣ ਦੁਬਈ ਲਈ ਉਡਾਣਾਂ ਫੜ੍ਹਨ ਲਈ ਸੜਕੀ ਮਾਰਗ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਦਾ ਸਫ਼ਰ ਤੈਅ ਕਰਨ ਦੀ ਜਹਿਮਤ ਨਹੀਂ ਚੁੱਕਣੀ ਪਵੇਗੀ, ਸਗੋਂ ਉਹ ਚੰਡੀਗੜ੍ਹ ਤੋਂ ਹੀ ਉਡਾਣ ਭਰ ਸਕਣਗੇ। ਨਿੱਜੀ ਖੇਤਰ ਦੀ ਹਵਾਬਾਜ਼ੀ ਕੰਪਨੀ ਇੰਡੀਗੋ ਨੇ ਇੱਥੇ ਇੱਥ ਬਿਆਨ ਜਾਰੀ ਕਰਕੇ 26 ਸਤੰਬਰ ਤੋਂ ਚੰਡੀਗੜ੍ਹ-ਦੁਬਈ ਸਿੱਧੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ।

ਪ੍ਰਸਿੱਧ ਖਬਰਾਂ

To Top