ਕੁੱਲ ਜਹਾਨ

ਇੰਡੋਨੇਸ਼ੀਆ ‘ਚ ਹੜ੍ਹ ਤੇ ਧਰਤੀ ਖਿਸਕਣ ਨਾਲ 24 ਮੌਤਾਂ

ਜਕਾਰਤਾ। ਇੰਡੋਨੇਸ਼ੀਆ ਦੇ ਮੱਧ ਜਾਵਾ ਪ੍ਰਾਂਤ ‘ਚ ਆਏ ਭਿਆਨਕ ਹੜ੍ਹ ਤੇ ਧਰਤੀ ਖਿਸਕਣ ਨਾਲ 24 ਵਿਅਕਤੀਆਂ ਦੀ ਮੌਤ ਹੋ ਗਈ ਤੇ ਹਜ਼ਾਰਾਂ ਮਕਾਨ ਨੁਕਸਾਨੇ ਗਏ।
ਕੌਮੀ ਆਫ਼ਤ ਰਾਹਤ ਏਜੰਸੀ ਦੇ ਬੁਲਾਰੇ ਸੁਤੋਪੋ ਨੁਗਰੋਹਾ ਨੇ ਅੱਜ ਦੱਸਿਆ ਕਿ ਦੇਸ਼ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਇਸ ਇਲਾਕੇ ‘ਚ ਰਾਤ ਭਰ ਪਏ ਮੀਂਹ ਨਾਲ ਆਈ ਹੜ੍ਹ ਦੇ ਕਾਰਨ 24 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਮਕਾਨ ਨੁਕਸਾਨੇ ਗਏ।
ਫੌਜ, ਪੁਲਿਸ ਤੇ ਗੈਰ-ਸਰਕਾਰੀ ਸੰਗਠਨ ਤੇ ਸਵੈ-ਸੇਵਕਾਂ ਦੀ ਮੱਦਦ ਨਾਲ ਲਾਪਤਾ 26 ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਪ੍ਰਸਿੱਧ ਖਬਰਾਂ

To Top