ਸਿਹਤ

ਆਟੇ ਦੀ ਰਸ ਮਲਾਈ

Flour, Syrup, Health

ਸਮੱਗਰੀ: 

ਕਵਰ ਲਈ: ਆਟਾ 250 ਗ੍ਰਾਮ, ਘਿਓ 1 ਵੱਡਾ ਚਮਚ, ਪੀਸੀ ਸ਼ੱਕਰ 50 ਗ੍ਰਾਮ, ਇਲਾਇਚੀ ਪਾਊਡਰ 1 ਛੋਟਾ ਚਮਚ

ਭਰਾਈ ਲਈ: ਬਰੀਕ ਕੱਟਿਆ ਮੇਵਾ 1 ਛੋਟੀ ਕਟੋਰੀ

ਰਬੜੀ ਲਈ: ਫੁੱਲ ਕ੍ਰੀਮ ਦੁੱਧ 2 ਲੀਟਰ, ਸ਼ੱਕਰ 2 ਵੱਡੇ ਚਮਚ, ਕੇਸਰ ਦੇ ਧਾਗੇ 3, ਸਜਾਉਣ ਲਈ ਪਿਸਤਾ ਕੱਟਿਆ 1 ਚਮਚ, ਬਦਾਮ 8-10

ਤਰੀਕਾ: 

ਆਟੇ ਨੂੰ ਘਿਓ ‘ਚ ਗੁਲਾਬੀ ਭੁੰਨ੍ਹ ਕੇ ਸ਼ੱਕਰ ਅਤੇ 1 ਗਲਾਸ ਪਾਣੀ ਪਾ ਕੇ ਗਾੜ੍ਹਾ ਹਲਵਾ ਤਿਆਰ ਕਰ ਲਓ ਦੁੱਧ ਨੂੰ ਸ਼ੱਕਰ ਅਤੇ ਕੇਸਰ ਦੇ ਧਾਗੇ ਪਾ ਕੇ ਅੱਧਾ ਰਹਿਣ ਤੱਕ ਉਬਾਲੋ ਇਸਨੂੰ ਠੰਢਾ ਹੋਣ ਦਿਓ ਇੱਕ ਵੱਡਾ

ਚਮਚ ਹਲਵਾ ਲੈ ਕੇ ਹਥੇਲੀ ‘ਤੇ ਫੈਲਾਓ ਅਤੇ ਇਸਦੇ ਅੰਦਰ ਇੱਕ ਚਮਚ ਮੇਵਾ ਰੱਖ ਕੇ ਚਾਰੇ ਪਾਸਿਓਂ ਬੰਦ ਕਰਕੇ ਹੱਥ ਨਾਲ ਹਲਕਾ ਜਿਹਾ ਚਪਟਾ ਕਰੋ

ਗਰਮ ਤਵੇ ‘ਤੇ ਇੱਕ ਚਮਚ ਘਿਓ ਲਾ ਕੇ ਦੋਵਾਂ ਪਾਸਿਓਂ ਸੁਨਹਿਰਾ ਹੋਣ ਤੱਕ ਸੇਕੋ ਇਨ੍ਹਾਂ ਨੂੰ ਗਰਮ-ਗਰਮ ਹੀ ਤਿਆਰ ਰਬੜੀ ‘ਚ ਪਾਓ ਉੱਪਰੋਂ ਕੱਟੇ ਪਿਸਤੇ ਅਤੇ ਬਦਾਮ ਨਾਲ ਸਜਾ ਕੇ ਸਰਵ ਕਰੋ

 

ਪ੍ਰਸਿੱਧ ਖਬਰਾਂ

To Top