ਫੁੱਲਾਂ ਦੀ ਕਿਆਰੀ

ਫੁੱਲਾਂ ਦੀ ਕਿਆਰੀ

ਇਹ ਸਾਡੀ ਫੁੱਲਾਂ ਦੀ ਕਿਆਰੀ,
ਸਾਨੂੰ ਲੱਗਦੀ ਬੜੀ ਪਿਆਰੀ।
ਰੰਗ-ਬਿਰੰਗੇ ਇਸ ਦੇ ਫੁੱਲ,
ਸਭ ਦਾ ਖੁਸ਼ ਕਰ ਦਿੰਦੀ ਦਿਲ
ਜਦ ਕੋਈ ਇਸ ਦੇ ਕੋਲ ਆ ਜਾਵੇ,
ਮਿੱਠੀ-ਮਿੱਠੀ ਖੁਸ਼ਬੂ ਮਨ ਨੂੰ ਭਾਵੇ
ਸਜਾਵਟ ਇਸ ਦੀ ਬਹੁਤ ਪਿਆਰੀ,
ਸ਼ਾਨ ਵੀ ਇਸ ਦੀ ਬੜੀ ਨਿਆਰੀ।
ਰੋਜ਼ ਅਸੀਂ ਇਸ ਨੂੰ ਪਾਣੀ ਲਾਈਏ,
ਪੰਛੀ ਖੇਡਣ, ਵੇਖ ਖੁਸ਼ ਹੋ ਜਾਈਏ
ਹੋ ਕੇ ਹਰੀ-ਭਰੀ ਇਹ ਲਹਿਰਾਉਂਦੀ ਏ,
ਸਭਨਾਂ ਦੇ ਮਨ ਨੂੰ ਭਾਉਂਦੀ ਏ।
ਲਾਲ, ਗੁਲਾਬੀ ਇਸਦੇ ਫੁੱਲ,
ਫਾਇਦੇ ਦਿੰਦੇ ਸਾਨੂੰ ਅਮੁੱਲ
ਤਿਰਛੀ ਇੱਟ ਦੀ ਚਾਰਦੀਵਾਰੀ,
ਕਿਆਰੀ ਰੀਝਾਂ ਨਾਲ ਸ਼ਿੰਗਾਰੀ
‘ਬਲਵੰਤ ਘਨੌਰੀ’ ਇਹ ਕਿਆਰੀ,
ਰੌਸ਼ਨ ਜਿੰਦਗੀ ਕਰ ਦੇਵੇ ਸਾਰੀ
ਇਹ ਸਾਡੀ ਫੁੱਲਾਂ ਦੀ ਕਿਆਰੀ,
ਸਾਨੂੰ ਲੱਗਦੀ ਬੜੀ ਪਿਆਰੀ।
ਬਲਵੰਤ ਕੌਰ,
ਘਨੌਰੀ ਕਲਾਂ (ਸੰਗਰੂਰ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।