Breaking News

ਚਾਰਾ ਘਪਲਾ: ਮੁੜ ਟਲਿਆ ਲਾਲੂ ਦੀ ਸਜ਼ਾ ‘ਤੇ ਫੈਸਲਾ

Fodder, Scam,  Decision, Lalu parsad yadav,  Punishment, Delay

ਏਜੰਸੀ
ਰਾਂਚੀ, 5 ਜਨਵਰੀ।
ਚਾਰਾ ਘਪਲੇ ਦੇ ਦੇਰਘਰ ਖਜਾਨਾ ਮਾਮਲੇ ਵਿੱਚ ਲਾਲੂ ਪ੍ਰਸਾਦ ਯਾਦਵ ਦੀ ਸਜ਼ਾ ‘ਤੇ ਫੈਸਲਾ ਇੱਕ ਵਾਰ ਫਿਰ ਟਲ ਗਿਆ। ਸਜ਼ਾ ‘ਤੇ ਫੈਸਲਾ ਹੁਣ ਸ਼ਨਿੱਚਰਵਾਰ ਨੂੰ ਦੁਪਹਿਰ ਦੋ ਵਜੇ ਹੋਵੇਗਾ। ਸਾਰੇ ਦੋਸ਼ੀਆਂ ਦੀ ਸੁਣਵਾਈ ਤੋਂ ਬਾਅਦ ਜੱਜ ਸ਼ਿਵਪਾਲ ਸਿੰਘ ਫੈਸਲਾ ਸਣਾਉਣਗੇ। ਸ਼ਨਿੱਚਰਵਾਰ ਨੂੰ ਛੇ ਦੋਸ਼ੀਆਂ ਦੀ ਸੁਣਵਾਈ ਹੋਵੇਗਾ। ਸ਼ੁੱਕਰਵਾਰ ਨੂੰ ਰਾਜਾ ਰਾਮ ਜੋਸ਼ੀ ਅਤੇ ਮਹੇਸ਼ ਪ੍ਰਸਾਦ ਦੀ ਵੀ ਸੁਣਵਾਈ ਪੂਰੀ ਹੋ ਗਈ।

ਇਸ ਤੋਂ ਪਹਿਲਾਂ ਲਾਲੂ ਯਾਦਵ ਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਦਾਲਤ ਵਿੱਚ ਪੇਸ਼ੀ ਹੋਈ। ਰਾਜਦ ਨੇਤਾ ਦੀ ਸਜ਼ਾ ‘ਤੇ ਸੁਣਵਾਈ ਸ਼ੁਰੂ ਹੋਈ ਅਤੇ 5 ਮਿੰਟ ਵਿੱਚ ਸੁਣਵਾਈ ਪੂਰੀ ਹੋ ਗਈ। ਲਾਲੂ ਦੇ ਵਕੀਲਾਂ ਨੇ ਕਿਹਾ ਕਿ ਲਾਲੂ ਨੂੰ ਜਿਨ੍ਹਾਂ ਧਾਰਾਵਾਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ, ਉਸ ਵਿੱਚ ਇੱਕ ਸਾਲ ਦੀ ਸਜ਼ਾ ਦੀ ਵੀ ਤਜਵੀਜ਼ ਹੈ। ਅਜਿਹੇ ਵਿੱਚ ਉਨ੍ਹਾਂ ਨੂੰ ਘੱਟੋ-ਘੱਟ ਸਜ਼ਾ ਸੁਣਾਈ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top