ਜਿੱਤ ਲਈ ਵਿਰੋਧੀ ਪਾਰਟੀਆਂ ਨੂੰ ਤਿਆਗਣਾ ਪਵੇਗਾ ਨਿੱਜੀ ਸੁਆਰਥ

ਜਿੱਤ ਲਈ ਵਿਰੋਧੀ ਪਾਰਟੀਆਂ ਨੂੰ ਤਿਆਗਣਾ ਪਵੇਗਾ ਨਿੱਜੀ ਸੁਆਰਥ

ਸਾਲ 2024 ਵਿਚ ਆਮ ਚੋਣਾਂ ਅਤੇ ਇਸੇ ਸਾਲ ਦਸੰਬਰ ਵਿਚ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੀਆਂ ਸਰਗਮਰੀਆਂ ਹੁਣੇ ਤੋਂ ਦੇਖਣ ਨੂੰ ਮਿਲ ਰਹੀਆਂ ਹਨ, ਇਹ ਪਹਿਲਾ ਮੌਕਾ ਹੋਵੇਗਾ ਜਦੋਂ ਆਮ ਚੋਣਾਂ ਲਈ ਦੋ ਸਾਲ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਅਤੇ ਦੂਜੀਆਂ ਪਾਰਟੀਆਂ ਲੱਕ ਬੰਨ੍ਹ ਚੁੱਕੀਆਂ ਹਨ ਉਂਜ ਤਾਂ ਹਰ ਚੋਣਾਂ ਨੇੜੇ ਆਉਂਦਿਆਂ ਹੀ ਕੇਂਦਰ ਵਿਚ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ਼ ਇੱਕਜੁਟਤਾ ਦੇ ਵਿਰੋਧੀ ਪਾਰਟੀਆਂ ਵੱਲੋਂ ਯਤਨ ਸ਼ੁਰੂ ਹੋ ਜਾਂਦੇ ਹਨ

ਹੁਣ ਤੱਕ ਪਿਛਲੇ ਅੱਠ ਸਾਲਾਂ ਵਿਚ ਦਰਜ਼ਨਾਂ ਵਾਰ ਕਾਂਗਰਸ ਸਮੇਤ ਦੂਜੀਆਂ ਵਿਰੋਧੀ ਪਾਰਟੀਆਂ ਨੇ ਇੱਕਜੁਟਤਾ ਦੇ ਜਦੋਂ-ਜਦੋਂ ਯਤਨ ਕੀਤੇ ਇਹ ਕਵਾਇਦ ਪ੍ਰਧਾਨ ਮੰਤਰੀ ਦੇ ਚਿਹਰੇ ਅੱਗੇ ਫਿੱਕੀ ਹੀ ਰਹੀ, ਵਿਰੋਧੀ ਪਾਰਟੀਆਂ ਦੀ ਇੱਕਜੁਟਤਾ ਦੇ ਯਤਨ ਫੁੱਸ ਹੀ ਹੁੰਦੇ ਹੋਏ ਦੇਖੇ ਗਏ ਹਨ ਕਾਰਨ ਵੀ ਸਾਫ਼ ਹੈ ਕਿ ਜੋ ਵੀ ਪਾਰਟੀ ਏਕਤਾ ਦੇ ਯਤਨਾਂ ਵਿਚ ਭਾਈਵਾਲ ਬਣਨਾ ਚਾਹੁੰਦੀ ਹੈ ਉਹ ਆਪਣੇ ਆਗੂ ਨੂੰ ਸੰਯੁਕਤ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਉਮੀਦਵਾਰ ਦੇ ਰੂਪ ਵਿਚ ਦੇਖਣਾ ਚਾਹੁੰਦੀ ਹੈ

ਵਿਰੋਧੀ ਪਾਰਟੀਆਂ ਦੀ ਏਕਤਾ ਦੇ ਇਹ ਯਤਨ ਉਸੇ ਸਥਿਤੀ ਵਿਚ ਜ਼ਿਆਦਾ ਕਾਰਗਰ ਹੋ ਸਕਣਗੇ ਜਦੋਂ ਆਪਣੇ ਹਿੱਤ ਦੀ ਬਜਾਏ ਇਹ ਪਾਰਟੀਆਂ ਲੋਕ-ਹਿੱਤ ਦੀ ਗੱਲ ਕਰਨਗੀਆਂ, ਇਨ੍ਹਾਂ ਵਿਚ ਸਰਬਸੰਮਤੀ ਬਣੇਗੀ ਸਿਧਾਂਤ ਦੇ ਰੂਪ ਵਿਚ ਇਹ ਸੰਭਵ ਪ੍ਰਤੀਤ ਹੁੰਦਾ ਹੈ ਕਿ ਮੋਦੀ ਦੀ ਕਰਿਸ਼ਮਈ ਅਗਵਾਈ ਵਿਚ ਭਾਜਪਾ ਸਿੱਧੀ ਲੜਾਈ ਵਿਚ ਅਸਾਨੀ ਨਾਲ ਹਾਰ ਸਕਦੀ ਹੈ ਪਰ ਰਾਜਨੀਤੀ ਸਿਰਫ਼ ਅੰਕੜਿਆਂ ਦੀ ਹੀ ਬਾਜ਼ੀਗਰੀ ਨਹੀਂ ਹੈ, ਇਹ ਬਹੁਤ ਹੱਦ ਤੱਕ ਮਹਿਸੂਸਤਾ ਨਾਲ ਜੁੜੀ ਲੜਾਈ ਹੈ ਜਿੱਥੇ ਭਾਵਨਾਵਾਂ, ਅਹਿਸਾਸ, ਰਾਸ਼ਟਰੀਅਤਾ ਦੀ ਭਾਵਨਾ, ਆਮ ਆਦਮੀ ਦੀ ਪਰੇਸ਼ਾਨੀ ’ਤੇ ਵਜ਼ਨਦਾਰ ਪਹਿਲ, ਚੁਣਾਵੀ ਰਣਨੀਤੀ ਅਤੇ ਕਲਪਨਾਸ਼ੀਲ ਵਾਅਦੇ ਵੀ ਕਾਇਆਪਲਟ ਕਰ ਦਿੰਦੇ ਹਨ

ਜਦੋਂ ਤੋਂ ਬਿਹਾਰ ਵਿਚ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਭਾਜਪਾ ਨਾਲੋਂ ਨਾਤਾ ਤੋੜਿਆ ਹੈ, ਉਹ ਇੱਕ ਹਮਲਾਵਰ ਰੂਪ ਵਿਚ ਭਾਜਪਾ ਨੂੰ ਸਿਰਫ਼ ਬਿਹਾਰ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ ’ਤੇ ਪਛਾੜਨ ਦੀ ਮੁਦਰਾ ਵਿਚ ਆ ਗਏ ਹਨ ਇੱਕ ਮਿਸ਼ਨ ਅਤੇ ਵਿਜ਼ਨ ਦੇ ਨਾਲ ਉਹ ਕੇਂਦਰ ਵਿਚ ਭਾਜਪਾ ਸਰਕਾਰ ਨੂੰ ਹਟਾਉਣ ਲਈ ਵਿਰੋਧੀ ਧਿਰ ਦੀ ਇੱਕਜੁਟਤਾ ਦੇ ਯਤਨ ਵਿਚ ਜੁਟ ਗਏ ਹਨ ਇਸੇ ਟੀਚੇ ਨੂੰ ਹਾਸਲ ਕਰਨ ਲਈ ਉਹ ਬਿਹਾਰ ਤੋਂ ਬਾਹਰ ਨਿੱਕਲ ਕੇ ਵੱਖ-ਵੱਖ ਵਿਰੋਧੀ ਪਾਰਟੀਆਂ ਵਿਚ ਏਕਤਾ ਦੀਆਂ ਸੰਭਾਵਨਾਵਾਂ ਨੂੰ ਤਲਾਸ਼ ਰਹੇ ਹਨ

ਇਸੇ ਦੇ ਤਹਿਤ ਨਿਤਿਸ਼ ਕੁਮਾਰ ਅਤੇ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਵੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਨਵੀਂ ਦਿੱਲੀ ਵਿਚ ਹੋਈ ਮੁਲਾਕਾਤ ਨੂੰ ਵੀ ਵਿਰੋਧੀ ਏਕਤਾ ਨੂੰ ਲੈ ਕੇ ਬਣਨ ਵਾਲੀ ਰਣਨੀਤੀ ਨਾਲ ਜੋੜ ਕੇ ਹੀ ਦੇਖਿਆ ਜਾ ਰਿਹਾ ਹੈ ਏਕਤਾ ਦੇ ਯਤਨਾਂ ਵਿਚ ਤਸਵੀਰ ਦਾ ਦੂਜਾ ਪਹਿਲੂ ਹਰਿਆਣਾ ਵਿਚ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੀ ਜੈਅੰਤੀ ’ਤੇ ਕਰਵਾਈ ਰੈਲੀ ਵਿਚ ਪਹੁੰਚੇ ਆਗੂਆਂ ਤੋਂ ਸਾਫ਼ ਨਜ਼ਰ ਆਉਂਦਾ ਹੈ ਇਸ ਰੈਲੀ ਵਿਚ ਦਸ ਸੂਬਿਆਂ ਵਿਚ ਵਿਰੋਧੀ ਪਾਰਟੀਆਂ ਦੇ ਸਤਾਰਾਂ ਵੱਡੇ ਆਗੂਆਂ ਨੂੰ ਸੱਦਿਆ ਗਿਆ ਸੀ

ਬੇਸ਼ੱਕ ਹੀ ਸੱਦੇ ਗਏ ਮਮਤਾ ਬੈਨਰਜ਼ੀ, ਊਧਵ ਠਾਕਰੇ ਅਤੇ ਫਾਰੂਖ਼ ਅਬਦੁੱਲਾ ਵਰਗੇ ਆਗੂਆਂ ਨੇ ਰੈਲੀ ਤੋਂ ਦੂਰੀ ਬਣਾਈ ਹੋਵੇ ਅਜਿਹਾ ਵੀ ਨਹੀਂ ਹੈ ਕਿ ਏਕਤਾ ਦੇ ਯਤਨਾਂ ਨੂੰ ਇਸ ਤਰ੍ਹਾਂ ਦੀਆਂ ਰੈਲੀਆਂ ਵਿਚ ਆਗੂਆਂ ਦੇ ਆਉਣ ਜਾਂ ਨਾ ਆਉਣ ਨਾਲ ਜੋੜ ਕੇ ਦੇਖਿਆ ਜਾਵੇ ਪਰ ਹੁਣ ਤੱਕ ਦੇ ਤਜ਼ਰਬੇ ਦੱਸਦੇ ਹਨ ਕਿ ਵਿਰੋਧੀ ਪਾਰਟੀਆਂ ਏਕਤਾ ਦੇ ਸ਼ਕਤੀ ਪ੍ਰੀਖਣ ਦਾ ਜ਼ਰੀਆ ਰੈਲੀਆਂ ਹੀ ਹੁੰਦੀਆਂ ਹਨ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ਖੇਰ ਰਾਵ (ਕੇਸੀਆਰ) ਨੇ ਵਿਰੋਧੀ ਏਕਤਾ ਬਣਾਉਣ ਦੇ ਯਤਨਾਂ ਤਹਿਤ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ ਉੱਪ ਮੁੱਖ ਮੰਤਰੀ ਤੇਜੱਸਵੀ ਯਾਦਵ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਤਿੰਨਾਂ ਆਗੂਆਂ ਨੇ ਭਾਜਪਾ ਮੁਕਤ ਭਾਰਤ ਦਾ ਸੱਦਾ ਦਿੱਤਾ ਹਾਲਾਂਕਿ ਇਹ ਪੁੱਛੇ ਜਾਣ ’ਤੇ ਕਿ ਕੀ ਬਿਹਾਰ ਦੇ ਮੁੱਖ ਮੰਤਰੀ ਨੂੰ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ ’ਚ ਮੰਨਿਆ ਜਾ ਸਕਦਾ ਹੈ ਇਸ ’ਤੇ ਕੇਸੀਆਰ ਨੇ ਕਿਹਾ ਕਿ ਇਹ ਗੱਲਾਂ ਅਸੀਂ ਬਾਅਦ ’ਚ ਤੈਅ ਕਰਾਂਗੇ

ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਨਿਤਿਸ਼ ਕੁਮਾਰ ਤੇ ਲਾਲੂ ਯਾਦਵ ਹੌਂਸਲੇ ’ਚ ਨਜ਼ਰ ਆਏ ਕਿ ਉਹ ਦੇਸ਼ ’ਚ ਗੈਰ-ਭਾਜਪਾ ਪਾਰਟੀਆਂ ਨੂੰ ਇੱਕਜੁਟ ਕਰਨ ’ਚ ਸਫ਼ਲਤਾ ਹਾਸਲ ਕਰ ਹੀ ਲੈਣਗੇ ਸੋਨੀਆ ਗਾਂਧੀ ਨਾਲ ਕਾਂਗਰਸ ਪ੍ਰਧਾਨ ਦੀ ਚੋਣ ਤੋਂ ਬਾਅਦ ਉਨ੍ਹਾਂ ਦੀ ਫਿਰ ਮੁਲਾਕਾਤ ਹੋਵੇਗੀ ਸਫ਼ਲ ਲੋਕਤੰਤਰ ਲਈ ਦੇਸ਼ ’ਚ ਮਜ਼ਬੂਤ ਵਿਰੋਧੀ ਧਿਰ ਹੋਣਾ ਵੀ ਚਾਹੀਦਾ ਹੈ ਪਰ ਜਦੋਂ ਆਗੂਆਂ ਦੇ ਨਿੱਜੀ ਸੁਆਰਥ ਤੇ ਇੱਛਾਵਾਂ ਅੱਗੇ ਆਉਂਦੀਆਂ ਹਨ ਤਾਂ ਅਜਿਹੇ ਯਤਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਮ ਤੋੜ ਦਿੰਦੇ ਹਨ

ਇਸ ਦਾ ਕਾਰਨ ਹੁਣ ਤੱਕ ਪ੍ਰਧਾਨ ਮੰਤਰੀ ਅਹੁਦੇ ਨੂੰ ਲੈ ਕੇ ਕੀਤੀ ਜਾਣ ਵਾਲੀ ਦਾਅਵੇਦਾਰੀ ਅੜਿੱਕਾ ਬਣਦੀ ਰਹੀ ਹੈ ਭਾਵੇਂ ਪੈਦਲ ਯਾਤਰਾ ਜਰੀਏ ਰਾਹੁਲ ਗਾਂਧੀ ਨੂੰ ਪੀਐਮ ਦੇ ਚਿਹਰੇ ਦੇ ਰੂਪ ’ਚ ਪੇਸ਼ ਕਰਨ ’ਚ ਜੁਟੀ ਕਾਂਗਰਸ ਨਾਲ ਖੁਦ ਨਿਤਿਸ਼ ਕੁਮਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਸ਼ਰਦ ਪਵਾਰ ਦੇ ਨਾਂਅ ਵੀ ਪ੍ਰਧਾਨ ਮੰਤਰੀ ਲਈ ਵਿਰੋਧੀਆਂ ਵੱਲੋਂ ਚੱਲਦੇ ਹਨ ਪਰ ਕੋਈ ਸਾਂਝੀ ਸਹਿਮਤੀ ਵਰਗੀ ਪਹਿਲ ਨਹੀਂ ਹੋਈ, ਹੁਣ ਹੋ ਸਕੇਗੀ ਇਸ ਦੇ ਅਸਾਰ ਘੱਟ ਹੀ ਨਜ਼ਰ ਆਉਂਦੇ ਹਨ ਵਿਰੋਧੀ ਇੱਕਜੁਟਤਾ ਦੀ ਅਸਫ਼ਲਤਾ ਦਾ ਵੱਡਾ ਕਾਰਨ ਹੁਣ ਤੱਕ ਇਹੀ ਇੱਕ ਪਹਿਲੂ ਬਣਦਾ ਰਿਹਾ ਹੈ ਬਾਵਜੂਦ ਇਸ ਦੇ ਜ਼ਿਆਦਾਤਰ ਵਿਰੋਧੀ ਪਾਰਟੀਆਂ ਨੂੰ ਇਸ ਦਾ ਅਹਿਸਾਸ ਹੋਣ ਲੱਗਾ ਹੈ ਕਿ ਉਨ੍ਹਾਂ ਦਾ ਰਾਜਨੀਤਿਕ ਵਜੂਦ ਹੁਣ ਉਨ੍ਹਾਂ ਦੀ ਏਕਤਾ ’ਤੇ ਨਿਰਭਰ ਕਰਦਾ ਹੈ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਉਹ ਇਸੇ ਤਰ੍ਹਾਂ ਹੀ ਵੰਡੇ ਜਾਂਦੇ ਰਹੇ ਤਾਂ ਜ਼ਲਦੀ ਹੀ ਰਾਜਨੀਤਿਕ ਰੂਪ ’ਚ ਉਹ ਅਪ੍ਰਾਸੰਗਿਕ ਹੋ ਜਾਣਗੇ

ਇਸ ਲਈ ਵਰਤਮਾਨ ’ਚ ਸੰਯੁਕਤ ਮੁਕਾਬਲੇ ਲਈ ਗੈਰ-ਭਾਜਪਾ ਪਾਰਟੀਆਂ ਨੂੰ ਇੱਕਜੁਟ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਤੇ ਇਸ ਲਈ ਦੇਸ਼ ਦੇ ਸੰਵਿਧਾਨ?ਤੇ ਕੁਝ ਬੁਨਿਆਦੀ ਢਾਂਚਿਆਂ ’ਤੇ ਤਿੱਖਾ ਹਮਲਾ ਕੀਤਾ ਜਾ ਰਿਹਾ ਹੈ ਇੱਥੇ ਇਹ ਤਰਕ ਦਿੱਤਾ ਜਾ ਸਕਦਾ ਹੈ ਕਿ ਜੇਕਰ ਸਪਾ, ਬਸਪਾ ਤੇ ਕਾਂਗਰਸ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਗਠਜੋੜ ਨਾਲ ਲੜੀਆਂ ਹੁੰਦੀਆਂ ਤਾਂ ਭਾਜਪਾ ਦੀ ਅਗਵਾਈ ’ਚ ਐਨਡੀਏ ਤਿੰਨ ਪਾਰਟੀਆਂ ਵਾਲੇ ਇਸ ਗਠਜੋੜ ਤੋਂ ਅਸਾਨੀ ਨਾਲ ਹਾਰ ਗਿਆ ਹੁੰਦਾ ਜਿਸ ਨੂੰ?8.8 ਫੀਸਦੀ ਵੋਟਾਂ ਜ਼ਿਆਦਾ ਮਿਲੀਆਂ ਹੁੰਦੀਆਂ

ਜਦੋਂ ਚਿੜੀਆਂ ਏਕਾ ਕਰ ਲੈਂਦੀਆਂ ਹਨ ਤਾਂ ਸ਼ੇਰ ਦੀ ਖੱਲ ਖਿੱਚ ਸਕਦੀਆਂ ਹਨ ਵਿਰੋਧੀ ਪਾਰਟੀਆਂ ਨੂੰ ਇਹ ਗੱਲ ਸਮਝਣੀ ਹੋਵੇਗੀ ਜਾਨ ਡਿਕਿਨਸਨ ਨੇ ਵੀ ਕਿਹਾ ਹੈ ਕਿ ਏਕਤਾ ਨਾਲ ਹੀ ਸਾਡਾ ਵਜੂਦ ਕਾਇਮ ਰਹਿ ਸਕਦਾ ਹੈ ਵੰਡ ਨਾਲ ਸਾਡਾ ਖਾਤਮਾ ਹੋ ਰਿਹਾ ਹੈ ਵਿਰੋਧੀ ਪਾਰਟੀਆਂ ਦੇ ਪਤਨ ਦਾ ਕਾਰਨ ਇੱਕਜੁਟਤਾ ਨਾ ਹੋਣਾ ਹੀ ਹੈ ਵਿਰੋਧੀ ਪਾਰਟੀਆਂ ਨੂੰ ਹੱਥ ਦੀਆਂ ਪੰਜੇ ਉਂਗਲਾਂ ਵਾਂਗ ਰਹਿਣ ਦੀ ਲੋੜ ਹੈ, ਇਹ ਹਨ ਤਾਂ ਪੰਜ ਹੀ ਪਰ ਕੰਮ ਸੌਆਂ ਦਾ ਕਰ ਲੈਂਦੀਆਂ ਹਨ, ਕਿਉਂਕਿ ਇਨ੍ਹਾਂ ’ਚ ਏਕਤਾ ਹੈ

ਜਿਸ ਰਫ਼ਤਾਰ ਨਾਲ ਵਿਰੋਧੀ ਇੱਕਜੁਟਤਾ ਦੇ ਯਤਨ ਹੋ ਰਹੇ ਹਨ, ਉਸ ਤੋਂ?ਤੇਜ ਰਫ਼ਤਾਰ ਨਾਲ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ’ਚ ਜੁਟੀ ਹੈ ਬਹੁਤ ਪਹਿਲਾਂ ਹੀ ਮਿਸ਼ਨ 2024 ਦੀਆਂ ਤਿਆਰੀਆਂ ਦੀ ਸ਼ੁਰੂਆਤ ਕਰ ਚੁੱਕੀ ਭਾਜਪਾ ਦੀ ਰਣਨੀਤੀ ਆਪਣਾ ਪੁਰਾਣਾ ਗੜ੍ਹ ਬਚਾ ਕੇ ਰੱਖਣ ਲਈ ਹੋਰ ਵਿਸਥਾਰ ਦੀ ਸੰਭਾਵਨਾ ਵਾਲੇ ਸੂਬਿਆਂ ’ਚ ਪੂਰੀ ਤਾਕਤ ਲਾਉਣ ਦੀ ਹੈ ਵਿਸਥਾਰ ਲਈ ਇਸ ਵਾਰ ਪਾਰਟੀ ਨੇ ਤੇਲੰਗਾਨਾ, ਓੜੀਸਾ, ਪੱਛਮੀ ਬੰਗਾਲ ਨੂੰ ਚੁਣਿਆ ਹੈ ਪਾਰਟੀ ਦੀ ਅਗਵਾਈ ਵਾਲੇ ਸੂਬਿਆਂ ’ਚ ਸੰਗਠਨ ਤੇ ਸਰਕਾਰ ਨੂੰ ਚੌਕਸ ਕਰਨ ਲਈ ਪਾਰਟੀ ਨਵੇਂ ਜਾਤੀ, ਸਮਾਜਿਕ ਤੇ ਖੇਤਰੀ ਸਮੀਕਰਨ ’ਤੇ ਅੱਗੇ ਵਧ ਰਹੀ ਹੈ

ਵਿਰੋਧੀ ਧਿਰ ਦੀ ਅਗਵਾਈ ਵਾਲੇ ਸੂਬਿਆਂ ’ਚ ਰਣਨੀਤੀ ਬਣਾਉਣ ਦਾ ਜਿੰਮਾ ਇੱਕ ਵਾਰ ਫਿਰ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਤਾ ਗਿਆ ਹੈ ਇਸ ਕੰਮ ’ਚ ਅਮਿਤ ਸ਼ਾਹ ਬਿਹਾਰ ਦਾ ਦੌਰਾ ਕਰ ਚੁੱਕੇ ਹਨ ਤੇ ਜੰਮੂ ਕਸ਼ਮੀਰ ਤੇ ਰਾਜਸਥਾਨ ਦਾ ਦੌਰਾ ਕਰਨ ਵਾਲੇ ਹਨ
ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਇੱਕਜੁਟਤਾ ਕਾਇਮ ਹੋਣ ਦੀਆਂ ਵਿਆਪਕ ਸੰਭਾਵਨਾਵਾਂ ਹਨ ਇਸ ਸਾਲ ਕਾਂਗਰਸ ’ਚ ਜਾਰੀ ਪ੍ਰਧਾਨ ਅਹੁਦੇ ਦਾ ਵਿਵਾਦ ਸੁਲਝੇਗਾ, ਜਦੋਂਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ’ਚ ਉਸ ਨੂੰ?ਤੇ ਆਮ ਆਦਮੀ ਪਾਰਟੀ ਨੂੰ ਆਪਣੀ ਤਾਕਤ ਦਾ ਅਹਿਸਾਸ ਹੋ ਜਾਵੇਗਾ ਭਾਜਪਾ ਤੇ ਮੋਦੀ ਪ੍ਰਤੀ ਸਾਰੀਆਂ ਵਿਰੋਧੀ ਪਾਰਟੀਆਂ ’ਚ ਡਰ ਬਣਿਆ ਹੈ

ਇਹ ਡਰ ਵਿਰੋਧੀ ਧਿਰ ’ਚ ਇੱਕਜੁਟਤਾ ਕਾਇਮ ਕਰਵਾਏਗਾ ਕਾਮਯਾਬੀ ਹਾਸਲ ਕਰਨ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ?ਆਪਣੇ ਸੁਆਰਥ ਨੂੰ?ਤਿਆਗਣਾ ਹੋਵੇਗਾ ਤੇ ਆਪਣੀ ਚੋਣਾਵੀ ਤਾਕਤ ਪ੍ਰਤੀ ਅਤੀ ਭਰੋਸੇ ਨੂੰ ਛੱਡਣ ਤੋਂ ਬਾਅਦ ਇੱਕ ਨਵਾਂ ਸਾਂਝਾ ਏਜੰਡਾ ਤਿਆਰ ਕਰਨਾ ਹੋਵੇਗਾ ਤੇ ਇੱਕ ਅਜਿਹੀ ਆਕਰਸ਼ਕ ਨਜ਼ਰੀਆ ਵਿਕਸਿਤ ਕਰਨਾ ਹੋਵੇਗਾ ਜੋ ਖਾਸ ਕਰਕੇ, ਨੌਜਵਾਨ ਪੀੜ੍ਹੀ ਦੀ ਕਲਪਨਾ ਤੇ ਜ਼ਰੂਰਤਾਂ ਦੇ ਅਨੁਰੂਪ ਹੋਵੇ

ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ