ਵਿਦੇਸ਼ੀ ਮੁਦਰਾ ਭੰਡਾਰ 4.34 ਅਰਬ ਡਾਲਰ ਵਧਿਆ

0
122

ਵਿਦੇਸ਼ੀ ਮੁਦਰਾ ਭੰਡਾਰ 4.34 ਅਰਬ ਡਾਲਰ ਵਧਿਆ

ਮੁੰਬਈ, ਏਜੰਸੀ। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਦੋ ਹਫ਼ਤੇ ਦੀ ਗਿਰਾਵਟ ਤੋਂ ਉੱਭਰਦੇ ਹੋਏ 9 ਅਪਰੈਲ ਨੂੰ ਸਮਾਪਤ ਹਫ਼ਤੇ ’ਚ 4.34 ਅਰਬ ਡਾਲਰ ਵਧ ਕੇ 581.21 ਅਰਬ ਡਾਲਰ ’ਤੇ ਪਹੁੰਚ ਗਿਆ। ਇਸ ਤੋਂ ਪਿਛਲੇ ਹਫ਼ਤੇ ’ਚ ਇਹ 2.42 ਅਰਬ ਡਾਲਰ ਡਿੱਗ ਕੇ ਚਾਰ ਮਹੀਨੇ ਤੋਂ ਜ਼ਿਆਦਾ ਦੇ ਹੇਠਲੇ ਪੱਧਰ 576.87 ਅਰਬ ਡਾਲਰ ’ਤੇ ਆ ਗਿਆ ਸੀ। ਰਿਜਰਵ ਬੈਂਕ ਦੁਆਰਾ ਜਾਰੀ ਅੰਕੜਿਆਂ ਅਨੁਸਾਰ 9 ਅਪਰੈਲ ਨੂੰ ਸਮਾਪਤ ਹਫ਼ਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਘਟਕ ਵਿਦੇਸ਼ੀ ਮੁਦਰਾ ਪਰਿਸੰਪਤੀ 3.02 ਅਰਬ ਡਾਲਰ ਚੜ ਕੇ 539.46 ਅਰਬ ਡਾਲਰ ’ਤੇ ਰਿਹਾ। ਸੋਨ ਭੰਡਾਰ ਵੀ 1.30 ਅਰਬ ਡਾਲਰ ਚੜ੍ਹ ਕੇ 35.32 ਅਰਬ ਡਾਲਰ ’ਤੇ ਰਿਹਾ। ਇਸ ਦੌਰਾਨ ਕੌਮਾਂਤਰੀ ਮੁਦਰਾ ਕੋਸ਼ ਕੋਲ ਰਿਜ਼ਰਵ ਫੰਡ 2.4 ਕਰੋੜ ਡਾਲਰ ਵਧ ਕੇ 4.95 ਅਰਬ ਡਾਲਰ ਤੇ ਵਿਸ਼ੇਸ਼ ਨਿਕਾਸੀ ਅਧਿਕਾਰ 60 ਲੱਖ ਡਾਲਰ ਦੇ ਵਾਧੇ ਨਾਲ 1.49 ਅਰਬ ਡਾਲਰ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.