ਮਨੁੱਖੀ ਕਦਰਾਂ-ਕੀਮਤਾਂ ਦੀ ਹਾਮੀ ਭਰਦੀ ਵਿਦੇਸ਼ ਨੀਤੀ

0
ForeignPolicy, Enabling, HumanValues

ਗੌਰਵ ਕੁਮਾਰ

ਵਿਦੇਸ਼ ਨੀਤੀ ਕਿਸੇ ਦੇਸ਼ ਦੇ ਰਣਨੀਤਿਕ ਉਦੇਸ਼ ਅਤੇ ਭੁਗੋਲਿਕ ਨਿਰਦੇਸ਼ ਦੀ ਰੂਪਰੇਖਾ ਨੂੰ ਮੋਟੇ ਤੌਰ ‘ਤੇ ਪਰਿਭਾਸ਼ਿਤ ਕਰਦੀ ਹੈ ਵਿਦੇਸ਼ ਨੀਤੀ ਲਗਾਤਾਰ ਬਦਲਦੀ ਤੇ ਦਰੁਸਤ ਹੁੰਦੀ ਰਹਿੰਦੀ ਹੈ ਉਸਨੂੰ ਘਰੇਲੂ ਅੜਿੱਕਿਆਂ ਅਤੇ ਸੰਸਾਰਿਕ ਸੰਪਰਕ ਦੀਆਂ ਸੰਭਾਵਨਾਵਾਂ ਅਤੇ ਸਮਰੱਥਾਵਾਂ ਅਨੁਸਾਰ ਹੋਰ ਵੀ ਦਰੁਸਤ ਕੀਤਾ ਜਾਂਦਾ ਹੈ ਤਾਂ ਕਿ ਉਸਦੇ ਰਾਸ਼ਟਰ-ਹਿੱਤਾਂ ਨੂੰ ਤੱਤਕਾਲੀ ਸਰਕਾਰ ਦੀ ਧਾਰਨਾ ਦੇ ਅਨੁਸਾਰ ਸਰਵਸ੍ਰੇਸ਼ਠ ਤਰੀਕੇ ਨਾਲ ਸਾਧਿਆ ਜਾ ਸਕੇ ਭਾਰਤ ਵੀ ਅਪਵਾਦ ਨਹੀਂ ਹੈ ਅਤੇ ਗੁੱਟ-ਨਿਰਲੇਪਤਾ ਹੋਵੇ ਜਾਂ ਮੁੱਖ ਸ਼ਕਤੀਆਂ ਨੂੰ ਚੁਣ ਕੇ ਉਨ੍ਹਾਂ ਨਾਲ ਗਠਜੋੜ ਕਰਨਾ ਹੋਵੇ, ਰਾਸ਼ਟਰੀ-ਹਿੱਤ ਦੇ ਮਾਮਲਿਆਂ ਅਤੇ ਵਿਦੇਸ਼ ਨੀਤੀ ਦੇ ਮੂਲ ਉਦੇਸ਼ ‘ਤੇ ਅਜ਼ਾਦੀ ਦੇ ਬਾਦ ਤੋਂ ਹੁਣ ਤੱਕ ਸਮੁੱਚੇ ਸਿਆਸੀ ਵਰਗ ਦਾ ਇੱਕੋ ਵਿਚਾਰ ਰਿਹਾ ਹੈ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਤੁਸੀਂ ਆਪਣੀਆਂ ਛੁੱਟੀਆਂ ਸੰਸਾਰ ਦੇ ਦੂਰ-ਦੁਰਾਡੇ ਇਲਾਕਿਆਂ ‘ਚ ਮਨਾਓ ।

ਅੱਗੇ ਤੁਸੀਂ ਜਿਸ ਸੰਸਾਰ ਵਿਚ ਜਾ ਰਹੇ ਹੋ, ਉਹ ਮੌਕਿਆਂ ਨਾਲ ਭਰਪੂਰ ਹੋਵੇ ਪਰ ਇਨ੍ਹਾਂ ਮੌਕਿਆਂ ਦੇ ਨਾਲ-ਨਾਲ ਤੁਹਾਡੇ ਸਾਹਮਣੇ ਆਪਣੀਆਂ ਸੀਮਾਵਾਂ ਦੇ ਪਾਰੋਂ ਪੈਦਾ ਹੋਣ ਵਾਲੇ ਖ਼ਤਰੇ ਵੀ ਹੋਣਗੇ ਕੀ ਤੁਸੀਂ ਨਹੀਂ ਚਾਹੋਗੇ ਕਿ ਤੁਹਾਡੀ ਸਰਕਾਰ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨੀਤੀਆਂ ਬਣਾਵੇ, ਜੋ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਇੱਕ ਦਿਨ ਤੁਹਾਡੇ ਬੱਚਿਆਂ ਦੇ ਜੀਵਨ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ! ਵਿਦੇਸ਼ ਨੀਤੀ ਮਹੱਤਵਪੂਰਨ ਕਿਉਂ ਹੈ, ਇਸਦਾ ਇੱਕ ਕਾਰਨ ਇਹ ਵੀ ਹੈ ਕਿ ਵਿਦੇਸ਼ ਨੀਤੀ ਹੁਣ ਵਿਦੇਸ਼ੀ ਨਹੀਂ ਰਹਿ ਗਈ ਤੁਸੀਂ ਜਿੱਥੇ ਵੀ ਕਿਤੇ ਹੋਵੋ, ਉੱਥੇ ਇਹ ਤੁਹਾਨੂੰ ਪ੍ਰਭਾਵਿਤ ਕਰੇਗੀ ।

ਜੇਕਰ ਦੂਜੇ ਸ਼ਬਦਾਂ ਵਿਚ ਕਹੀਏ, ਤਾਂ ਅਸੀਂ ਜਿਸ ਅਨਾਜ ਦਾ ਉਤਪਾਦਨ ਕਰਦੇ ਹਾਂ ਅਤੇ ਖਾਂਦੇ ਹਾਂ, ਜਿਸ ਹਵਾ ਵਿਚ ਸਾਹ ਲੈਂਦੇ ਹਾਂ ਅਤੇ ਸਾਡੀ ਸਿਹਤ, ਸਾਡੀ ਸੁਰੱਖਿਆ, ਖੁਸ਼ਹਾਲੀ ਅਤੇ ਜੀਵਨ ਦੀ ਗੁਣਵੱਤਾ ਇਸ ਗੱਲ ਨਾਲ ਪ੍ਰਭਾਵਿਤ ਹੋ ਰਹੀ ਹੈ ਕਿ ਸੀਮਾਵਾਂ ਦੇ ਉਸ ਪਾਰ ਕੀ ਹੋ ਰਿਹਾ ਹੈ ਤੇ ਇਸ ਲਈ ਅਸੀਂ ਗੁਆਂਢ ਵਿਚ ਹੋਣ ਵਾਲੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਨ ਦੀ ਹਿੰਮਤ ਨਹੀਂ ਕਰ ਸਕਦੇ, ਚਾਹੇ ਇਹ ਘਟਨਾਵਾਂ ਦੂਰ ਹੀ ਘਟਦੀਆਂ ਪ੍ਰਤੀਤ ਕਿਉਂ ਨਾ ਹੋ ਰਹੀਆਂ ਹੋਣ।

ਇਸਦੇ ਨਾਲ ਹੀ ਅੱਜ ਅਸੀਂ ਜਿਨ੍ਹਾਂ ਉਦੇਸ਼ਾਂ ਦੀ ਪੂਰਤੀ ਦਾ ਯਤਨ ਕਰ ਰਹੇ ਹਾਂ ਅਰਥਾਤ ਆਪਣੀ ਜਨਤਾ ਨੂੰ ਗਰੀਬੀ ਦੇ ਕੁਚੱਕਰ ‘ਚੋਂ ਬਾਹਰ ਲਿਆਉਣਾ ਤੇ ਆਪਣੇ ਰਾਸ਼ਟਰ ਦਾ ਵਿਕਾਸ ਕਰਨਾ, ਇਸ ਲਈ ਵੀ ਬਿਹਤਰ ਸੰਸਾਰ ਦੇ ਨਿਰਮਾਣ ‘ਚ ਯੋਗਦਾਨ ਕਰਨ ਦੀ ਲੋੜ ਹੈ ਇਹ ਗੱਲ ਮਹੱਤਵਪੂਰਨ ਹੋਣ ਦੇ ਨਾਲ-ਨਾਲ ਸਾਡੇ ਮੌਲਿਕ ਰਾਸ਼ਟਰੀ-ਹਿੱਤ ਵਿਚ ਵੀ ਹੈ ਅਜਿਹਾ ਸੰਸਾਰ ਜੋ ਸ਼ਾਂਤੀਪੂਰਨ ਅਤੇ ਖੁਸ਼ਹਾਲ ਹੋਵੇ, ਜਿੱਥੇ ਸਮੁੱਚੇ ਤੌਰ ‘ਤੇ ਸਹਿਮਤੀ ਨਾਲ ਸਿਧਾਂਤਾਂ ਦਾ ਪਾਲਣ ਕੀਤਾ ਜਾਵੇ ਅਤੇ ਜਿਸ ਵਿਚ ਲੋਕਤੰਤਰੀ ਸੱਭਿਅਤਾਵਾਂ ਦੀ ਸਹਿ-ਹੋਂਦ ਅਤੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਵਧੇ-ਫੁੱਲੇ ਬਿਨਾ ਸ਼ੱਕ ਵਿਦੇਸ਼ੀ ਅਤੇ ਘਰੇਲੂ ਵਿਸ਼ਿਆਂ ਨੂੰ ਇੱਕ ਸਮਾਨ ਨਹੀਂ ਸਮਝਿਆ ਜਾ ਸਕਦਾ ਰਾਸ਼ਟਰ ਦੀ ਅਗਵਾਈ ਇਸ ਢੰਗ ਨਾਲ ਹੋਣੀ ਚਾਹੀਦੀ ਹੈ ਤਾਂ ਕਿ ਦੋਵੇਂ ਤਰ੍ਹਾਂ ਦੇ ਵਿਸ਼ੇ ਚੰਗੀ ਤਰ੍ਹਾਂ ਨਿਭਾਏ ਜਾ ਸਕਣ ਦੇਸ਼ ਦੀ ਅੰਦਰੂਨੀ ਮਜ਼ਬੂਤੀ ਹੋਰ ਦੇਸ਼ਾਂ ਦੇ ਨਾਲ ਤਾਲਮੇਲਪੂਰਨ ਸਬੰਧਾਂ ‘ਤੇ ਅਧਾਰਿਤ ਹੁੰਦੀ ਹੈ ਉਸਦੀ ਅੰਦਰੂਨੀ ਮਜ਼ਬੂਤੀ ਦਾ ਅਸਰ ਬਾਹਰੀ ਸੰਸਾਰ ‘ਤੇ ਪੈਣਾ ਚਾਹੀਦਾ ਹੈ, ਨਹੀਂ ਤਾਂ ਉਹ ਆਪਣੇ ਅੰਦਰੂਨੀ ਮਾਮਲਿਆਂ ਵਿਚ ਦੂਜੇ ਦੇਸ਼ਾਂ ਦੇ ਨਾਲ ਸਹਿਯੋਗ ਅਤੇ ਸਮੱਰਥਨ ਵਿਚ ਭਰੋਸੇਮੰਦ ਨਹੀਂ ਹੋ ਸਕਦਾ ਹੈ ਅੰਤਰਰਾਸ਼ਟਰੀ ਪੱਧਰ ‘ਤੇ ਵੱਖ-ਵੱਖ ਰਾਸ਼ਟਰਾਂ ਵਿਚ ਮੁਕਾਬਲਾ ਹੁੰਦਾ ਹੈ ।

ਹਰੇਕ ਰਾਸ਼ਟਰ ਦੂਜੇ ਨੂੰ ਆਪਣਾ ਵਿਰੋਧੀ ਸਮਝਦਾ ਹੈ ਪਰ ਰਾਸ਼ਟਰਾਂ ਦੇ ਮੱਤਭੇਦ ਦਾ ਮੁੱਖ ਕਾਰਨ ਉਨ੍ਹਾਂ ਦੇ ਸਿਧਾਂਤਾਂ, ਨੀਤੀਆਂ ਵਿਚ ਅੰਤਰ ਹੋਣਾ ਹੈ ਰਾਸ਼ਟਰੀ ਵਿਸ਼ਿਆਂ ਦੇ ਮੁਕਾਬਲੇ ਅੰਤਰਰਾਸ਼ਟਰੀ ਵਿਸ਼ਿਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਮਹੱਤਵ ਜ਼ਿਆਦਾ ਹੈ ਕਿਉਂਕਿ ਜਦੋਂ ਇੱਕ ਨੇਤਾ ਕਿਸੇ ਵਿਸ਼ੇਸ਼ ਅੰਤਰਰਾਸ਼ਟਰੀ ਸਥਿਤੀ ਵਿਚ ਆਪਣੇ ਵਿਚਾਰ ਪ੍ਰਗਟ ਕਰਦਾ ਹੈ ਤਾਂ ਉਸਦੇ ਨਿਰਣੇ ਨੂੰ ਉਦੋਂ ਅੰਤਰਰਾਸ਼ਟਰੀ ਨਜ਼ਰੀਏ ਨਾਲ ਪਰਖ਼ਿਆ ਜਾਂਦਾ ਹੈ ਹੋਰ ਰਾਸ਼ਟਰ ਉਸਦੇ ਨਾਲ ਸਹਿਮਤ ਵੀ ਹੋ ਸਕਦੇ ਹਨ ਅਤੇ ਅਸਹਿਮਤ ਵੀ ਆਪਣੇ ਰਾਸ਼ਟਰਾਂ ਦੀ ਵਿਦੇਸ਼ ਨੀਤੀ ਸਬੰਧੀ ਸ਼ਾਨਦਾਰ ਅਤੇ ਸਫ਼ਲਤਾਪੂਰਵਕ ਅਗਵਾਈ ਕਰਨ ਵਾਲੇ ਮਹਾਨ ਨੇਤਾਵਾਂ ਨੇ ਸੰਸਾਰ ਦੇ ਇਤਿਹਾਸ ਵਿਚ ਆਪਣੀ ਖਾਸ ਥਾਂ ਬਣਾਈ ਹੈ ।

ਵਿਗਿਆਨ, ਤਕਨੀਕੀ ਦੇ ਵਰਤਮਾਨ ਵਿਕਾਸ ਨਾਲ ਲਗਭਗ ਸਾਰੇ ਰਾਸ਼ਟਰ ਇੱਕ-ਦੂਜੇ ‘ਤੇ ਨਿਰਭਰ ਹੋ ਗਏ ਹਨ ਕਿਰਤ ਵੰਡ, ਵੱਖ-ਵੱਖ ਰਾਸ਼ਟਰੀ ਸਰੋਤਾਂ ਦੇ ਵਿਸ਼ੇ ਵਿਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹ ਮਿਲਿਆ ਹੈ ਸੰਸਾਰ ਦੇ ਕਿਸੇ ਵੀ ਦੇਸ਼ ਨੂੰ ਪੂਰੀ ਤਰ੍ਹਾਂ ਆਤਮ-ਨਿਰਭਰ ਨਹੀਂ ਕਿਹਾ ਜਾ ਸਕਦਾ ਹੈ ਇੱਥੋਂ ਤੱਕ ਕਿ ਸਭ ਤੋਂ ਅਮੀਰ ਦੇਸ਼ ਵੀ ਅਨੇਕਾਂ ਲੋੜੀਂਦੀਆਂ ਚੀਜ਼ਾਂ, ਸਮੱਗਰੀਆਂ ਅਤੇ ਅਧਿਆਤਮਿਕ ਤੌਰ ‘ਤੇ ਹੋਰ ਦੇਸ਼ਾਂ ‘ਤੇ ਨਿਰਭਰ ਹੁੰਦਾ ਹੈ ਅੰਤਰਰਾਸ਼ਟਰੀ ਵਿਸ਼ਿਆਂ ਵਿਚ ਕਿਸੇ ਦੇਸ਼ ਦੀ ਮੋਹਰੀ ਭੂਮਿਕਾ ਦਾ ਸਿੱਧਾ ਸਬੰਧ ਉਸਦੀ ਵਿਦੇਸ਼-ਨੀਤੀ ਦੇ ਉਦੇਸ਼ਾਂ ਨਾਲ ਹੁੰਦਾ ਹੈ ਆਮ ਤੌਰ ‘ਤੇ ਉਸਦੇ ਉਦੇਸ਼ ਰਾਸ਼ਟਰੀ-ਹਿੱਤ ਨਾਲ ਜੁੜੇ ਹੁੰਦੇ ਹਨ ਪਰ ਇਹ ਰਾਸ਼ਟਰੀ ਹਿੱਤ ਇੰਨੇ ਸੌੜੇ ਹੁੰਦੇ ਹਨ ਕਿ ਹੋਰ ਦੇਸ਼ ਉਨ੍ਹਾਂ ਨੂੰ ਨਿੱਜੀ ਸੁਆਰਥ ਤੋਂ ਪ੍ਰੇਰਿਤ ਮੰਨਦੇ ਹਨ ਹਰੇਕ ਨੀਤੀ ਦੀ ਆਪਣੀ ਹੀ ਕੂਟਨੀਤੀ ਹੁੰਦੀ ਹੈ ਸਾਡੇ ਰਾਸ਼ਟਰੀ-ਹਿੱਤ ਅੰਤਰਰਾਸ਼ਟਰੀ ਸਹਿਮਤੀ ਅਤੇ ਆਪਸੀ ਸਦਭਾਵਨਾ ‘ਤੇ ਅਧਾਰਿਤ ਹੋਣੇ ਚਾਹੀਦੇ ਹਨ ਵਿਦੇਸ਼ ਨੀਤੀ ਦੇ ਸਬੰਧ ਵਿਚ ਹੋਰ ਦੇਸ਼ਾਂ ਦੇ ਸ਼ੱਕ ਦੀ ਸੰਭਾਵਨਾ ਨਹੀਂ ਹੋਣੀ ਚਾਹੀਦੀ ਸਹੀ ਵਿਦੇਸ਼ ਨੀਤੀ ਦੁਆਰਾ ਆਪਸੀ ਸੁਹਿਰਦਤਾ ਅਤੇ ਸਹਿਯੋਗ ਦੇ ਵਾਤਾਵਰਨ ਦਾ ਨਿਰਮਾਣ ਹੁੰਦਾ ਹੈ ਭਾਰਤ ਦੀ ਵਿਦੇਸ਼ ਨੀਤੀ ਦੇ ਨਿਰਮਾਣ ਵਿਚ ਜਿੰਨਾ ਯੋਗਦਾਨ ਪੰਡਿਤ ਨਹਿਰੂ ਦਾ ਹੈ, ਓਨਾ ਕਿਸੇ ਹੋਰ ਦਾ ਨਹੀਂ ਹੈ ਉਨ੍ਹਾਂ ਅਜ਼ਾਦੀ ਤੋਂ ਪਹਿਲਾਂ ਹੀ ਭਾਰਤ ਦੀ ਵਿਦੇਸ਼ ਨੀਤੀ ਦੇ ਮੂਲ ਸਿਧਾਂਤ ਨਿਰਧਾਰਿਤ ਕੀਤੇ ਸਨ, ਜੋ ਅਜ਼ਾਦੀ ਤੋਂ ਬਾਦ ਹੁਣ ਅਸਧਾਰਨ ਰੂਪ ਨਾਲ ਸਫ਼ਲ ਹਨ ਇਨ੍ਹਾਂ ਸਿਧਾਂਤਾਂ ਦੇ ਦਮ ‘ਤੇ ਹੀ ਭਾਰਤ ਸੰਸਾਰ ਦੇ ਮਾਮਲੇ ਵਿਚ ਮਹੱਤਵਪੂਰਨ ਭੂਮਿਕਾ ਬਣਾ ਸਕਿਆ ਹੈ ਜਨਤਾ ਦੁਆਰਾ ਮੰਨਣਯੋਗ ਅਗਵਾਈ ਦੀ ਸਹਿਮਤੀ ਦੇ ਨਾਲ ਹੀ ਵਿਦੇਸ਼ ਨੀਤੀ ਰਾਸ਼ਟਰ-ਕਲਿਆਣ ‘ਤੇ ਅਧਾਰਿਤ ਹੋਣੀ ਚਾਹੀਦੀ ਹੈ ਉਹ ਕਾਰਜਪਾਲਿਕਾ ਜਾਂ ਨਿਆਂਪਾਲਿਕਾ ਦੇ ਦਬਾਅ ਤੋਂ ਮੁਕਤ ਹੋਣੀ ਚਾਹੀਦੀ ਹੈ ਉਨ੍ਹਾਂ ਦੇਸ਼ਾਂ ਦੇ ਨਾਲ ਸਾਡੇ ਸਬੰਧ ਚੰਗੇ ਹੋਣੇ ਚਾਹੀਦੇ ਹਨ ਜਿਨ੍ਹਾਂ ਤੋਂ ਸਾਡੀਆਂ ਲੋੜਾਂ ਪੂਰੀਆਂ ਹੋ ਸਕਣ ਇਸ ਤਰ੍ਹਾਂ ਅੱਜ ਦੇ ਯੁੱਗ ਵਿਚ ਵਿਦੇਸ਼ ਨੀਤੀ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਕਿਸੇ ਗਣਤੰਤਰ ਲਈ ਰਾਸ਼ਟਰਵਾਦ ਅਤੇ ਮਨੁੱਖਤਾਵਾਦ ਇੱਕ ਸਿੱਕੇ ਦੇ ਦੋ ਪਹਿਲੂਆਂ ਵਾਂਗ ਹਨ ਸਾਡੀ ਵਿਦੇਸ਼ ਨੀਤੀ ਦਾ ਅਧਾਰ ਇਹ ਦੋਵੇਂ ਪੱਖ ਬਣੇ ਹੋਏ ਹਨ ਸਾਡੀ ਵਿਦੇਸ਼ ਨੀਤੀ ਖੁਸ਼ਹਾਲੀ, ਸੁਰੱਖਿਆ ਅਤੇ ਅੱਤਵਾਦ ਨਾਲ ਜੂਝਣ ਵਿਚ ਸਾਂਝੇ ਯਤਨ ਨੂੰ ਲੈ ਕੇ ਚੱਲ ਰਹੀ ਹੈ।

ਕਿਸੇ ਵੀ ਵਿਦੇਸ਼ ਨੀਤੀ ਦੇ ਕੁਝ ਖਾਸ ਟੀਚੇ ਹੁੰਦੇ ਹਨ ਜੇਕਰ ਇਨ੍ਹਾਂ ਟੀਚਿਆਂ ਨੂੰ ਸੰਖੇਪ ਵਿਚ ਪ੍ਰਗਟ ਕਰਨ ਨੂੰ ਕਿਹਾ ਜਾਵੇ ਤਾਂ ਮੋਟੇ ਤੌਰ ‘ਤੇ  ਇਹ ਮੰਨਣਾ ਸਹੀ ਹੋਵੇਗਾ ਕਿ ਵਿਦੇਸ਼ ਨੀਤੀ ਦਾ ਟੀਚਾ ਹੈ- ਰਾਸ਼ਟਰੀ ਹਿੱਤਾਂ ਦੀ ਪ੍ਰਾਪਤੀ, ਪੂਰਤੀ ਅਤੇ ਰੱਖਿਆ ਪਰ ਰਾਸ਼ਟਰ-ਹਿੱਤ ਸ਼ਬਦ ਹੁਣ ਤੱਕ ਵੀ ਸਪੱਸ਼ਟ ਢੰਗ ਨਾਲ ਪਰਿਭਾਸ਼ਿਤ ਨਹੀਂ ਹੋ ਸਕਿਆ ਹੈ ਇਸਦੀ ਅਸਪੱਸ਼ਟਤਾ ‘ਤੇ ਟਿੱਪਣੀ ਕਰਦੇ ਹੋਏ, ਕੇ. ਜੇ. ਹੋਲਸਤੀ ਨੇ ‘ਟੀਚਾ’ ਸ਼ਬਦ ਦੀ ਵਰਤੋਂ ਕੀਤੀ ਹੈ ਉਨ੍ਹਾਂ ਟੀਚੇ ਦੀ ਵਿਆਖਿਆ ਕਰਦੇ ਹੋਏ ਕਿਹਾ ਹੈ, ‘ਭਵਿੱਖ ਦੀ ਉਹ ਲੋੜੀਂਦੀ ਸਥਿਤੀ ਜਿਸਨੂੰ ਸੂਬਾ ਸਰਕਾਰਾਂ ਆਪਣੇ ਨੀਤੀ-ਘਾੜਿਆਂ ਦੁਆਰਾ ਤੈਅ ਨੀਤੀਆਂ ਦੇ ਆਧਾਰ ‘ਤੇ ਅੰਤਰਰਾਸ਼ਟਰੀ ਖੇਤਰ ਵਿਚ ਆਪਣੇ ਪ੍ਰਭਾਵ ਦੇ ਪ੍ਰਯੋਗ ਦੁਆਰਾ ਦੂਜੇ ਸੂਬੇ ਦੇ ਵਿਵਹਾਰ ਨੂੰ ਬਦਲ ਕੇ ਜਾਂ ਉਸਨੂੰ ਪਹਿਲਾਂ ਵਾਂਗ ਬਣਾਏ ਰੱਖ ਕੇ ਹਾਸਲ ਕਰਨਾ ਚਾਹੁੰਦੀਆਂ ਹਨ’ ਇੱਥੇ ਸਪੱਸ਼ਟ ਕਰ ਦੇਣਾ ਠੀਕ ਹੋਵੇਗਾ ਕਿ ਇਹ ਜ਼ਰੂਰੀ ਨਹੀਂ ਕਿ ਕਿਸੇ ਦੇਸ਼ ਦੀ ਵਿਦੇਸ਼ ਨੀਤੀ ਦੇ ਟੀਚੇ ਸਦਾ ਉਹੀ ਬਣੇ ਰਹਿਣ ।

ਲੋੜ ਅਨੁਸਾਰ ਰਾਸ਼ਟਰਾਂ ਦੀਆਂ ਵਿਦੇਸ਼ ਨੀਤੀਆਂ ਦੇ ਟੀਚੇ ਬਦਲਦੇ ਰਹਿੰਦੇ ਹਨ ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਵਿਦੇਸ਼ ਨੀਤੀ ਦੇ ਟੀਚਿਆਂ ਵਿਚ ਆਮ ਤੌਰ ‘ਤੇ ਬੁਨਿਆਦੀ ਬਦਲਾਅ ਕਿਸੇ ਖਾਸ ਸਥਿਤੀ ਅਤੇ ਲੋੜ ਦੌਰਾਨ ਹੀ ਹੁੰਦਾ ਹੈ ਅੱਜ ਦੇ ਯੁੱਗ ਵਿਚ ਕਿਸੇ ਵੀ ਰਾਸ਼ਟਰ ਦੁਆਰਾ ਫੌਜੀ ਨਜ਼ਰੀਏ ਨਾਲ ਮਜ਼ਬੂਤ ਹੋਣਾ ਲਾਜ਼ਮੀ ਜਿਹਾ ਹੋ ਗਿਆ ਹੈ ਨਹੀਂ ਤਾਂ ਦੁਸ਼ਮਣ-ਰਾਸ਼ਟਰ ਉਸ ‘ਤੇ ਹਮਲਾ ਕਰਕੇ ਨਜਾਇਜ਼ ਤੌਰ ‘ਤੇ ਕਬਜ਼ਾ ਕਰ ਸਕਦੇ ਹਨ ਇਸੇ ਨਜ਼ਰੀਏ ਨਾਲ ਸੰਸਾਰ ਦੀ ਵਿਦੇਸ਼ ਨੀਤੀ ਦਾ ਇੱਕ ਮੁੱਖ ਟੀਚਾ ਫੌਜੀ ਨਜ਼ਰੀਏ ਤੋਂ ਮਜ਼ਬੂਤ ਬਣਨਾ ਹੁੰਦਾ ਹੈ ਇਸ ਲਈ ਉਹ ਫੌਜੀ ਹਥਿਆਰਾਂ ਦਾ ਨਿਰਮਾਣ ਕਰਦੇ ਹਨ ਤੇ ਲੋੜੀਂਦੇ ਹਥਿਆਰਾਂ ਦੀ ਘਾਟ ਵਿਚ ਵੱਡੇ ਰਾਸ਼ਟਰਾਂ ਤੋਂ ਹਥਿਆਰ ਖਰੀਦਦੇ ਹਨ ਹਰੇਕ ਅਜ਼ਾਦ ਰਾਸ਼ਟਰ ਚਾਹੁੰਦਾ ਹੈ ਕਿ ਉਹ ਆਪਣੀ ਰਾਸ਼ਟਰੀ ਅਜ਼ਾਦੀ ਨੂੰ ਕਾਇਮ ਰੱਖੇ ।

ਦੂਜੀ ਸੰਸਾਰ ਜੰਗ ਤੋਂ ਬਾਦ ਏਸ਼ੀਆ, ਅਫ਼ਰੀਕਾ, ਲੈਟਿਨ ਅਮਰੀਕਾ ਦੇ ਹੋਰ ਦੇਸ਼ਾਂ ਨੇ ਰਾਸ਼ਟਰੀ ਅਜ਼ਾਦੀ ਹਾਸਲ ਕਰਨ ਲਈ ਬਸਤੀਵਾਦੀ ਗੁਲਾਮੀ ਦੇ ਖਿਲਾਫ਼ ਸੰਘਰਸ਼ ਕੀਤਾ ਅਜ਼ਾਦ ਹੋਣ ‘ਤੇ ਜ਼ਿਆਦਾਤਰ ਦੇਸ਼ਾਂ ਨੇ ਗੁੱਟ-ਨਿਰਲੇਪ ਨੀਤੀ ਅਪਣਾਈ ਤਾਂ ਕਿ ਉਹ ਵੱਡੇ ਰਾਸ਼ਟਰਾਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਅਜ਼ਾਦੀ ਦਾ ਰਸਤਾ ਅਪਣਾ ਸਕਣ ਇਸ ਤਰ੍ਹਾਂ ਰਾਸ਼ਟਰੀ ਅਜ਼ਾਦੀ ਦਾ ਟੀਚਾ ਅਨੇਕਾਂ ਛੋਟੇ ਅਤੇ ਗਰੀਬ ਦੇਸ਼ਾਂ ਲਈ ਬਹੁਤ ਮਹੱਤਵਪੂਰਨ ਹੈ ਇਸ ਲਈ ਇਸ ਸੰਦਰਭ ਵਿਚ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਵਿਦੇਸ਼ ਨੀਤੀ ਅਤੇ ਰਾਸ਼ਟਰ ਹਿੱਤ ਦੇ ਵਿਚਾਲੇ ਇੱਕ ਗੂੜ੍ਹਾ ਸਬੰਧ ਹੁੰਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।