ਦੇਸ਼ ਲਈ ਗ੍ਰਹਿਣ ਬਣੀ ਵਿਦੇਸ਼ੀ ਸਿੱਖਿਆ

ForeignEducation, Country

ਪ੍ਰਮੋਦ ਭਾਰਗਵ

ਅਮਰੀਕਾ ਦੀਆਂ ਫਰਜ਼ੀ ਯੂਨੀਵਰਸਿਟੀਆਂ ‘ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀ ਸੰਕਟ ‘ਚ ਆ ਗਏ ਹਨ ਇਨ੍ਹਾਂ ਵਿਦਿਆਰਥੀਆਂ ਦੀ ਗਿਣਤੀ ਸੈਂਕੜਿਆਂ ‘ਚ ਹੈ ਵਿਦਿਆਰਥੀਆਂ ਨੂੰ ਹਿਰਾਸਤ ‘ਚ ਲੈ ਕੇ ਕਰੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਈ ਵਿਦਿਆਰਥੀਆਂ ਨੂੰ ‘ਟ੍ਰੈਕਿੰਗ ਡਿਵਾਈਸ’ ਵੀ ਲਾਈ ਗਈ ਹੈ ਉਨ੍ਹਾਂ ਨੂੰ ਥਾਣਾ ਇਲਾਕੇ ਤੋਂ ਬਾਹਰ ਨਾ ਜਾਣ ਦੀ ਹਦਾਇਤ ਦਿੱਤੀ ਗਈ ਹੈ ਜਦੋਂਕਿ ਅਮਰੀਕੀ ਪ੍ਰਸ਼ਾਸਨ ਨੂੰ ਪਹਿਲਾਂ ਇਹ ਜਾਣਨ ਦੀ ਜ਼ਰੂਰਤ ਸੀ ਕਿ ਅਮਰੀਕਾ ‘ਚ ਫਰਜ਼ੀ ਯੂਨੀਵਰਸਿਟੀਆਂ ਨਾ ਸਿਰਫ ਚੱਲ ਰਹੀਆਂ ਹਨ, ਸਗੋਂ ਇਸ਼ਤਿਹਾਰ ਦੇ ਕੇ ਤੀਜੀ ਦੁਨੀਆ ਦੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਭਰਮਾ ਵੀ ਰਹੀਆਂ ਹਨ ।

ਅਮਰੀਕਾ ਦੇ ਇਮੀਗ੍ਰੇਸ਼ਨ ਤੇ ਬਾਰਡਰ ਡਿਊਟੀ ਇਨਫੋਰਸਮੈਂਟ ਡਿਪਾਰਟਮੈਂਟ ਨੇ ਯੂਨੀਵਰਸਿਟੀਆਂ ਤੋਂ 130 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਇਨ੍ਹਾਂ ‘ਚ 129 ਭਾਰਤੀ ਹਨ ਵਿਦਿਆਰਥੀਆਂ ‘ਤੇ ਦੋਸ਼ ਹਨ ਕਿ ਉਹ ਯੂਨੀਵਰਸਿਟੀ ‘ਚ ਪੜ੍ਹਨ ਲਈ ਰਜਿਸਟ੍ਰਡ ਤਾਂ ਹਨ, ਪਰ ਪੜ੍ਹਾਈ ਕਰਨ ਦੀ ਬਜਾਇ ਇਹ ਪੂਰੇ ਦੇਸ਼ ‘ਚ ਕੰਮ ਕਰ ਰਹੇ ਸਨ ਵਿਦਿਆਰਥੀਆਂ ਨੂੰ ਉਮੀਦ ਸੀ ਕਿ ਯੂਨੀਵਰਸਿਟੀਆਂ ਵੈਲਿਡ ਹਨ ਤੇ ਉਨ੍ਹਾਂ ਨੂੰ ਭਵਿੱਖ ‘ਚ ਰੁਜ਼ਗਾਰ ਲਈ ਅੱੈਫ-1 ਵੀਜ਼ਾ ਮਿਲ ਜਾਵੇਗਾ ਪਰ ਉਹ ਜਾਲਸਾਜ਼ੀ ਦਾ ਸ਼ਿਕਾਰ ਹੋ ਗਏ ਹਾਲਾਂਕਿ ਭਾਰਤ ਸਰਕਾਰ ਨੇ ਇਨ੍ਹਾਂ ਗ੍ਰਿਫ਼ਤਾਰੀਆਂ ‘ਤੇ ਸਖਤ ਵਿਰੋਧ ਪ੍ਰਗਟਾਉਂਦਿਆਂ ਦਿੱਲੀ ਸਥਿਤ ਅਮਰੀਕੀ ਦੂਤਘਰ ਨੂੰ ‘ਡਿਮਾਰਸ਼’ ਜਾਰੀ ਕੀਤਾ ਹੈ ਡਿਮਾਰਸ਼ ਕੂਟਨੀਤਿਕ ਤੌਰ ‘ਤੇ  ਵਿਰੋਧ ਪ੍ਰਗਟਾਉਣ ਦਾ ਇੱਕ ਤਰੀਕਾ ਹੈ ਦੂਤਘਰ ਨੂੰ ਲਿਖੀ ਚਿੱਠੀ ‘ਚ ਸਰਕਾਰ ਨੇ ਕਿਹਾ ਕਿ ਵਿਦਿਆਰਥੀਆਂ ਨਾਲ ਉਨ੍ਹਾਂ ਨਾਲ ਧੋਖਾਧੜੀ ਕਰਨ ਵਾਲਿਆਂ ਵਾਂਗ ਹੀ ਪੇਸ਼ ਨਹੀਂ ਆਉਣਾ ਚਾਹੀਦਾ ਇਸ ਫਰਜ਼ੀ ਯੂਨੀਵਰਸਿਟੀ ‘ਚ ਵਿਦਿਆਰਥੀਆਂ ਨੂੰ ਦਾਖਲਾ ਦਿਵਾਉਣ ਦਾ ਕੰਮ ਅਮਰੀਕਾ ਦਾ ਹੀ ‘ਪੇ ਐਂਡ ਸਟੇਅ’ ਗਿਰੋਹ ਕਰ ਰਿਹਾ ਸੀ ਹਾਲਾਂਕਿ ਵਿਦੇਸ਼ ਦੇ ਫਰਜ਼ੀ ਸਿੱਖਿਆ ਸੰਸਥਾਨਾਂ ‘ਚ ਘਟੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਅਮਰੀਕਾ ਸਮੇਤ ਕਈ ਦੇਸ਼ਾਂ ‘ਚ ਅਜਿਹੇ ਸੰਸਥਾਨ ਚੱਲ ਰਹੇ ਹਨ ਇਹ ਭਰਮਾਊ ਇਸ਼ਤਿਹਾਰ ਦੇ ਕੇ ਨੌਜਵਾਨਾਂ ਨੂੰ ਵਿਦੇਸ਼ ‘ਚ ਪੜ੍ਹਨ ਲਈ ਲਾਲਚ ਦਿੰਦੇ ਹਨ ਇਸ ਗੋਰਖਧੰਦੇ ‘ਚ ਭਾਰਤੀ ਵੀ ਸ਼ਾਮਲ ਹੁੰਦੇ ਹਨ ਇਨ੍ਹਾਂ ਦਾ ਸਮੇਂ-ਸਮੇਂ ‘ਤੇ ਪਰਦਾਫਾਸ਼ ਵੀ ਹੁੰਦਾ ਰਹਿੰਦਾ ਹੈ, ਪਰ ਰੋਕ ਨਹੀਂ ਲੱਗਦੀ ਨਤੀਜਨ ਕਈ ਵਿਦਿਆਰਥੀਆਂ ਲਈ ਵਿਦੇਸ਼ੀ ਸਿੱਖਿਆ ਗ੍ਰਹਿਣ ਸਾਬਤ ਹੋ ਰਹੀ ਹੈ।

ਇਸ ਤੋਂ ਪਹਿਲਾਂ ਅਮਰੀਕਾ ਦੀ ਹੀ ਟ੍ਰਾਈ ਵੈਲੀ ਯੂਨੀਵਰਸਿਟੀ ‘ਚ ਭਾਰਤੀ ਵਿਦਿਆਰਥੀਆਂ ਦੇ ਨਾਲ ਵਾਸ਼ਿੰਗਟਨ ‘ਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਸਮੇਂ ਯੂਨੀਵਰਸਿਟੀ ਆਫ ਨਾਰਦਨ ਵਰਜੀਨੀਆ ‘ਚ ਕਰੀਬ 2400 ਵਿਦਿਆਰਥੀ ਪੜ੍ਹ ਰਹੇ ਸਨ ਇਨ੍ਹਾਂ ‘ਚੋਂ ਕਰੀਬ 90 ਫੀਸਦੀ ਭਾਰਤ ਦੇ ਆਂਧਰਾ ਪ੍ਰਦੇਸ਼ ਤੋਂ ਸਨ ਇਸ ਯੂਨੀਵਰਸਿਟੀ ‘ਚ ਅਮਰੀਕੀ ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ ਛਾਪੇਮਾਰੀਆਂ ‘ਚ ਵੱਡੇ ਪੱਧਰ ‘ਤੇ ਗੜਬੜੀਆਂ ਮਿਲੀਆਂ ਸਨ ਇਹ ਯੂਨੀਵਰਸਿਟੀ ਸਿਰਫ 50 ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲ ਦੇਣ ਦੀ ਮਾਨਤਾ ਰੱਖਦੀ ਸੀ, ਪਰ ਇਸ ‘ਚ ਹਜ਼ਾਰਾਂ ਵਿਦਿਆਰਥੀਆਂ ਨੂੰ ਪੈਸਾ ਕਮਾਉਣ ਦੇ ਲਾਲਚ ‘ਚ ਦਾਖ਼ਲ ਕਰ ਲਿਆ ਸੀ ਵਿਸ਼ਵੀਕਰਨ ਤੇ ਬਜ਼ਾਰਵਾਦ ਵਰਗੇ ਕਾਰਨਾਂ ਨਾਲ ਉੱਚ ਸਿੱਖਿਆ ਦੇ ਪੜ੍ਹਨ-ਪੜ੍ਹਾਉਣ ‘ਚ ਤੇਜ਼ੀ ਆਈ ਹੈ ਕਈ ਯੂਰਪੀ ਦੇਸ਼ਾਂ ਦੀ ਡੁੱਬਦੀ ਅਰਥਵਿਵਸਥਾ ਨੂੰ ਸਵਾਰਨ ਦਾ ਅਧਾਰ ਵੀ ਵਿਦੇਸ਼ੀ ਸਿੱਖਿਆ ਬਣ ਰਹੀ ਹੈ ਇਸ ਕਾਰਨ ਸਿੱਖਿਆ ਦੇ ਬਜ਼ਾਰੀਕਰਨ ਨੂੰ ਅਮਰੀਕਾ ਵਰਗਾ ਸਖ਼ਤ ਮਿਜਾਜ਼ ਦੇਸ਼ ਵੀ ਉਤਸ਼ਾਹਿਤ ਕਰ ਰਿਹਾ ਹੈ ਨਤੀਜਨ ਉੱਥੇ ਲਗਾਤਾਰ ਫਰਜ਼ੀ ਯੂਨੀਵਰਸਿਟੀਆਂ ਸਾਹਮਣੇ ਆ ਰਹੀਆਂ ਹਨ ਉਹ ਯੂਨੀਵਰਸਿਟੀਆਂ ਬਕਾਇਦਾ ਇਸ਼ਤਿਹਾਰ ਦੇ ਕੇ ਵਿਦੇਸ਼ੀ ਵਿਦਿਆਰਥੀਆਂ ਨੂੰ ਭਰਮਾਉਣ ਦਾ ਕੰਮ ਕਰਦੀਆਂ ਹਨ ਸਾਲਾਂ ਬਾਅਦ ਪਤਾ ਲੱਗਦਾ ਹੈ ਕਿ ਯੂਨੀਵਰਸਿਟੀ ਫਰਜ਼ੀ ਹੈ ਇਹ ਸੰਸਥਾਨ ਉੱਚ ਸਿੱਖਿਆ ਦੇ ਬਹਾਨੇ ਵਿਦੇਸ਼ੀ ਕਰੰਸੀ ਕਮਾਉਣ ਦੇ ਗੋਰਖਧੰਦੇ ‘ਚ ਲੱਗੇ ਹਨ ਵਿਦੇਸ਼ੀ ਸਿੱਖਿਆ ਦੀ ਚਾਹਤ ਨਾਲ ਹਜ਼ਾਰਾਂ ਭਾਰਤੀ ਤੇ ਏਸ਼ੀਆਈ ਦੇਸ਼ਾਂ ਦੇ ਵਿਦਿਆਰਥੀਆਂ ਦੇ ਭਵਿੱਖ ‘ਤੇ ਗ੍ਰਹਿਣ ਤਾਂ ਲੱਗਾ ਹੀ, ਨਾਲ ਹੀ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਦੇ ਗੋਡਿਆਂ ‘ਚ ਟ੍ਰੈਕਿੰਗ ਡਿਵਾਈਸ ਜਾਂ ਰੇਡੀਓ ਕਾਲਰ ਲਾ ਕੇ ਅਣਮਨੁੱਖੀ ਵਿਹਾਰ ਵੀ ਕੀਤਾ ਅਜਿਹਾ ਵਿਹਾਰ ਜੰਗਲੀ ਜਾਨਵਰਾਂ ‘ਤੇ ਨਜ਼ਰ ਰੱਖਣ ਲਈ ਕੀਤਾ ਜਾਂਦਾ ਹੈ ਅਮਰੀਕੀ ਅਧਿਕਾਰੀ ਇਨ੍ਹਾਂ ਮਾਮਲਿਆਂ ਨੂੰ ਇਮੀਗ੍ਰੇਸ਼ਨ ‘ਚ ਧੋਖਾਧੜੀ ਦੇ ਮਾਮਲੇ ਦੱਸਦੇ ਹਨ, ਜਦੋਂਕਿ ਇਹ ਵਿਦਿਆਰਥੀਆਂ ਦਾ ਦੋਸ਼ ਨਹੀਂ ਹੁੰਦਾ? ਇਹ ਤਾਂ ਸਿੱਧੇ-ਸਿੱਧੇ ਯੂਨੀਵਰਸਿਟੀ ਦਾ ਦੋਸ਼ ਹੈ।

 ਸਿੱਖਿਆ ਦੇ ਵਿਸ਼ਵੀ ਬਜ਼ਾਰ ‘ਚ ਇਸ ਸਮੇਂ ਉੱਛਾਲ ਆਇਆ ਹੋਇਆ ਹੈ, ਜੋ ਕਈ ਯੂਰਪੀ ਦੇਸ਼ਾਂ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਂਦਾ ਹੈ ਵਿਕਾਸਸ਼ੀਲ ਦੇਸ਼ਾਂ ਦੇ ਹਰੇਕ ਸਾਲ ਹਜ਼ਾਰਾਂ ਵਿਦਿਆਰਥੀ ਅਮਰੀਕਾ, ਅਸਟਰੇਲੀਆ, ਬ੍ਰਿਟੇਨ, ਦੱਖਣੀ ਕੋਰੀਆ, ਜਪਾਨ, ਜਰਮਨੀ, ਰੂਸ ਤੇ ਕੈਨੇਡਾ ਉੱਚ ਸਿੱਖਿਆ ਹਾਸਲ ਕਰਨ ਜਾਂਦੇ ਹਨ ਭਾਰਤ ਤੇ ਚੀਨ ਦੇ ਵਿਦਿਆਰਥੀ ਵਿਦੇਸ਼ੀ ਸਿੱਖਿਆ ਹਾਸਲ ਕਰਨ ‘ਚ ਸਭ ਤੋਂ ਜ਼ਿਆਦਾ ਰੁਚੀ ਦਿਖਾ ਰਹੇ ਹਨ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ‘ਚ 81 ਫੀਸਦੀ ਵਿਦਿਆਰਥੀਆਂ ਦੇ ਪਸੰਦੀਦਾ ਦੇਸ਼ ਅਮਰੀਕਾ ਤੇ ਅਸਟਰੇਲੀਆ ਹਨ ਕੌਮਾਂਤਰੀ ਸਿੱਖਿਆ ਹਾਸਲ ਕਰਨ ‘ਚ ਮੁੱਖ ਯੋਗਦਾਨ ਭਾਰਤ ਤੇ ਚੀਨ ਦਾ ਹੈ 2016 ਦੇ ਅੰਕੜਿਆਂ ਦਾ ਮੁਲਾਂਕਣ ਕਰੀਏ ਤਾਂ ਅਜਿਹੇ ਵਿਦਿਆਰਥੀਆਂ ਨੇ ਅਮਰੀਕੀ ਅਰਥਵਿਵਸਥਾ ‘ਚ 36 ਅਰਬ ਡਾਲਰ ਤੇ ਅਸਟਰੇਲੀਆਈ ਅਰਥਵਿਵਸਥਾ ‘ਚ ਕਰੀਬ 14 ਅਰਬ ਡਾਲਰ ਦਾ ਯੋਗਦਾਨ ਕੀਤਾ ਸੀ ਮੰਦੀ ਦੇ ਦੌਰ ‘ਚ ਲੜਖੜਾਉਂਦੀ ਅਰਥਵਿਵਸਥਾ ਨੂੰ ਸਥਿਰਤਾ ਦੇਣ ‘ਚ ਇਸ ਪੈਸੇ ਦਾ ਮਹੱਤਵਪੂਰਨ ਯੋਗਦਾਨ ਹੈ ਵਰਤਮਾਨ ‘ਚ ਕਰੀਬ 26 ਲੱਖ ਵਿਦਿਆਰਥੀ ਵਿਦੇਸ਼ਾਂ ‘ਚ ਪੜ੍ਹ ਰਹੇ ਹਨ ਇਨ੍ਹਾਂ ਦੀ ਗਿਣਤੀ ‘ਚ ਹੋਰ ਵਾਧਾ ਹੋਵੇ ਇਸ ਲਈ ਕਈ ਨਾਮੀ ਦੇਸ਼ ਸਿੱਖਿਆ ਨੀਤੀਆਂ ਨੂੰ ਸਰਲ ਤਾਂ ਕਰ ਹੀ ਰਹੇ ਹਨ ਨਾਲ ਹੀ ਸਿੱਖਿਆ-ਵੀਜ਼ੇ ਨੂੰ ਵੀ ਸੌਖਾ ਕਰ ਰਹੇ ਹਨ ਲਿਹਾਜ਼ਾ ਵਿਦੇਸ਼ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।

ਇਹ ਮਾਮਲੇ ਸੰਸਥਾਗਤ ਦੋਸ਼ ਦੇ ਹਨ ਇਹ ਯੂਨੀਵਰਸਿਟੀਆਂ ਬਕਾਇਦਾ ਇਸ਼ਤਿਹਾਰ ਦੇ ਕੇ ਗੈਰ-ਕਾਨੂੰਨੀ ਸਿੱਖਿਆ ਵਪਾਰ ‘ਚ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਵਿਦਿਆਰਥੀਆਂ ਨੂੰ ਧੋਖੇ ਨਾਲ ਠੱਗਣ ‘ਚ ਲੱਗੀਆਂ ਹਨ ਭੁੱਲ ਨਾਲ ਵੀ ਇਹ ਨਹੀਂ ਸੋਚਿਆ ਜਾ ਸਕਦਾ ਕਿ ਅਮਰੀਕਾ ਵਰਗੇ ਦੇਸ਼ ‘ਚ ਵੀ ਕਈ ਵਿਸ਼ਵ ਪੱਧਰੀ ਫਰਜ਼ੀ ਯੂਨੀਵਰਸਿਟੀਆਂ ਹੋਂਦ ‘ਚ ਆ ਸਕਦੀਆਂ ਹਨ ਯੂਨੀਵਰਸਿਟੀਆਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਬਕਾਇਦਾ ਯੂਨੀਵਰਸਿਟੀ ‘ਚ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਪਾਸ ਕਰਨ ਤੋਂ ਬਾਅਦ ਦਾਖਲਾ ਦਿੱਤਾ ਗਿਆ ਸੀ ਇਸੇ ‘ਤੇ ਅਮਰੀਕੀ ਦੂਤਘਰ ਨੇ ਤੈਅ ਸਮਾਂ ਸੀਮਾ ਲਈ ਸਿੱਖਿਆ ਵੀਜ਼ਾ ਵੀ ਦਿੱਤਾ ਸੀ ਇਹ ਵੀਜ਼ਾ ਜਾਰੀ ਕਰਨ ‘ਚ ਅਮਰੀਕਾ ਜਿੰਨੀ ਸਖ਼ਤੀ ਵਰਤਦਾ ਹੈ, ਓਨੀ ਸਖਤੀ ਉਹ ਯੂਨੀਵਰਸਿਟੀਆਂ ‘ਚ ਅਮਰੀਕੀ ਕਾਨੂੰਨ ਵਿਵਸਥਾ ਲਾਗੂ ਕਰਨ ‘ਚ ਕਿਉਂ ਨਹੀਂ ਵਰਤਦਾ? ਵੀਹ ਸਾਲਾਂ ਤੋਂ ਇਹ ਯੂਨੀਵਰਸਿਟੀਆਂ ਕਾਇਮ ਰਹਿ ਕੇ ਮਾਨਤਾ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਦਾਖਲਾ ਦਿੰਦੀਆਂ ਹਨ ਹੁਣ ਤੱਕ ਨਾ ਜਾਣੇ ਕਿੰਨੇ ਵਿਦਿਆਰਥੀ ਇਨ੍ਹਾਂ ਯੂਨੀਵਰਸਿਟੀਆਂ ਦੀ ਫਰਜ਼ੀ ਡਿਗਰੀ ਹਾਸਲ ਕਰਕੇ ਅਮਰੀਕਾ ਸਮੇਤ ਦੁਨੀਆ ਦੇ ਤਮਾਮ ਦੇਸ਼ਾਂ ‘ਚ ਨੌਕਰੀ ਵੀ ਹਾਸਲ ਕਰ ਚੁੱਕੇ ਹੋਣਗੇ? ਹੁਣ ਇਸ ਧੋਖਾਧੜੀ ਦੇ ਖੁਲਾਸੇ ਤੋਂ ਬਾਅਦ ਉਨ੍ਹਾਂ ਦੇ ਭਵਿੱਖ ‘ਤੇ ਖਤਰਾ ਮੰਡਰਾ ਰਿਹਾ ਹੋਵੇਗਾ?

ਇਨ੍ਹਾਂ ਘਟਨਾਵਾਂ ਲਈ ਉਹ ਭਾਰਤੀ ਮਾਨਸਿਕਤਾ ਵੀ ਦੋਸ਼ੀ ਹੈ, ਜੋ ਹਰ ਹਾਲ ‘ਚ ਵਿਦੇਸ਼ੀ ਸਿੱਖਿਆ ਨੂੰ ਸਰਵੋਤਮ ਮੰਨਦੀ ਹੈ ਇਸੇ ਸੋਚ ਦਾ ਲਾਭ ਛੋਟੇ-ਵੱਡੇ ਵਿਦੇਸ਼ੀ ਸਿੱਖਿਆ ਸੰਸਥਾਨ ਚੁੱਕ ਰਹੇ ਹਨ ਵਿਦੇਸ਼ਾਂ ‘ਚ ਪੜ੍ਹਾਈ ਇੱਕ ਅਜਿਹੀ ਦੌੜ ਬਣ ਗਈ ਹੈ ਕਿ ਉੱਥੇ ਸਿੱਖਿਆ ਸੰਸਥਾਨਾਂ ‘ਚ ਦਾਖਲਾ ਦਿਵਾਉਣ ਲਈ ਭਾਰਤ ‘ਚ ਕਈ ਏਜੰਸੀਆਂ ਵੀ ਵਜ਼ੂਦ ‘ਚ ਆ ਗਈਆਂ ਹਨ ਇਹ ਏਜੰਸੀਆਂ ਦਿੱਲੀ, ਮੁੰਬਈ, ਕੋਲਕਾਤਾ, ਚੰਡੀਗੜ੍ਹ, ਚੇੱਨਈ, ਬੰਗਲੌਰ ਅਤੇ ਹੈਦਰਾਬਾਦ ਵਰਗੇ ਮਹਾਂਨਗਰਾਂ ‘ਚ ਵਿਦਿਆਰਥੀਆਂ ਨੂੰ ਦਾਖਲਾ ਦਿਵਾਉਣ ਸਬੰਧੀ ਪਾਸਪੋਰਟ ਤੇ ਵੀਜ਼ਾ ਬਣਾਉਣ ਤੱਕ ਦਾ ਕੰਮ ਠੇਕੇ ‘ਤੇ ਲੈਂਦੀਆਂ ਹਨ ਅਮਰੀਕਾ ਅਤੇ ਅਸਟਰੇਲੀਆ ‘ਚ ਕਿਹੜਾ ਕਾਲਜ ਤੇ ਯੂਨੀਵਰਸਿਟੀ ਫਰਜ਼ੀ ਹੈ, ਇਸ ਦੀ ਜਾਣਕਾਰੀ ਇਨ੍ਹਾਂ ਏਜੰਸੀਆਂ ਦੇ ਖੋਜਕਰਤਾਵਾਂ ਨੂੰ ਵੀ ਨਹੀਂ ਹੁੰਦੀ ਲਿਹਾਜ਼ਾ ਵਿਚੋਲੀਏ  ਵਿਦੇਸ਼ਾਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਮਨਸ਼ਾ ਨੂੰ ਸੌਖਿਆਂ ਕੈਸ਼ ਕਰ ਲੈਂਦੇ ਹਨ ਇਹੀ ਨਹੀਂ ਅਸਟਰੇਲੀਆ ‘ਚ ਤਾਂ ਅਜਿਹੇ ਸੰਸਥਾਨ ਵੀ ਵਜ਼ੂਦ ‘ਚ ਹਨ, ਜੋ ਪਰਦੇਸ਼ੀਆਂ ਨੂੰ ਸਿਲਾਈ, ਕਢਾਈ, ਵਾਲ ਕਟਾਈ, ਰਸੋਈ ਵਰਗੇ ਕਾਰਜਾਂ ਨਾਲ ਜੁੜੇ ਮੁਹਾਰਤ ਦੇ ਸਿਲੇਬਸ ਵੀ ਪੜ੍ਹਾ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।