ਕੁਪਵਾੜਾ ‘ਚ ਮਾਰੇ ਗਏ ਸਾਰੇ ਅੱਤਵਾਦੀ ਵਿਦੇਸ਼ੀ : ਆਈਜੀ

Foreigners, killed, Kupwara, IG

ਏਜੰਸੀ, ਸ੍ਰੀਨਗਰ

ਜੰਮੂ-ਕਸ਼ਮੀਰ ਦੇ ਆਈਜੀ ਐਸਪੀ ਪਾਣੀ ਨੇ ਕੁਪਵਾੜਾ ਜ਼ਿਲ੍ਹੇ ‘ਚ ਹਲਮਤਪੋਰਾ ਦੇ ਜੰਗਲਾਂ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ ਨੂੰ ਕਾਫ਼ੀ ਮੁਸ਼ਕਲ ਕਰਾਰ ਦਿੰਦਿਆਂ ਦੱਸਿਆ ਕਿ ਮੁਕਾਬਲੇ ‘ਚ ਮਾਰੇ ਗਏ। ਸਾਰੇ ਅੱਤਵਾਦੀ ਵਿਦੇਸ਼ੀ ਹਨ ਪਾਣੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਪਤਾ ਚੱਲਿਆ ਕਿ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀ ਲਸ਼ਕਰ ਏ ਤੋਇਬਾ ਨਾਲ ਸਬੰਧਿਤ ਸਨ।

ਉਨ੍ਹਾਂ ਕਿਹਾ, ਇਹ ਕਾਫ਼ੀ ਮੁਸ਼ਕਲ ਅਭਿਆਨ ਸੀ ਕਿਉਂਕਿ ਇਹ ਜੰਗਲ ਦੇ ਕਾਫ਼ੀ ਵੱਡੇ ਇਲਾਕੇ ‘ਚ ਚਲਾਇਆ ਗਿਆ ਸੀ। ਇਸ ਅਭਿਆਨ ਦੌਰਾਨ ਸੁਰੱਖਿਆ ਬਲਾਂ ਨੂੰ ਵਿਸ਼ੇਸ਼ ਚੌਕਸੀ ਵਰਤਣੀ ਪਈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਭਾਰੀ ਮਾਤਰਾ ‘ਚ ਗੋਲਾ-ਬਾਰੂਦ ਤੇ ਹਥਿਆਰ ਬਰਾਮਦ ਕੀਤੇ ਗਏ ਹਨ। ਮੁਕਾਬਲੇ ‘ਚ ਮਾਰੇ ਗਏ ਸਾਰੇ ਅੱਤਵਾਦੀ ਵਿਦੇਸ਼ੀ ਨਾਗਰਿਕ ਹਨ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮਾਰੇ ਗਏ ਅੱਤਵਾਦੀ ਲਸ਼ਕਰ ਨਾਲ ਸਬੰਧਿਤ ਸਨ। ਜੰਗਲ ਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਤਲਾਸ਼ੀ ਮੁਹਿੰਮ ਹਾਲੇ ਜਾਰੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।