ਦੋ ਦਹਾਕੇ ਪੁਰਾਣੀ ਦੁਸ਼ਮਣੀ ਭੁੱਲ ਕੇ ਮੁਲਾਇਮ ਮਾਇਆ ਇੱਕ ਮੰਚ ‘ਤੇ

Forgetting, Antagonism, Decades, Mulayam, Platform

ਮੋਦੀ ਫਰਜ਼ੀ ਜਦੋਂਕਿ ਮੁਲਾਇਮ ਅਸਲੀ ਆਗੂ: ਮਾਇਆਵਤੀ

ਮੈਨਪੁਰੀ, ਏਜੰਸੀ

ਉੱਤਰ ਪ੍ਰਦੇਸ਼ ਦਾ ਮੈਨਪੁਰੀ ਜ਼ਿਲ੍ਹਾ ਅੱਜ ਭਾਰਤੀ ਸਿਆਸਤ ‘ਚ ਕਰੀਬ 24 ਸਾਲਾਂ ਤੱਕ ਇੱਕ-ਦੂਜੇ ਦੇ ਕੱਟੜ ਵਿਰੋਧੀ ਰਹੇ ਸਮਾਜਵਾਦੀ ਪਾਰਟੀ (ਸਪਾ) ਸੰਸਥਾਪਕ ਮੁਲਾਇਮ ਸਿੰਘ ਯਾਦਵ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਦੇ ਮੰਚ ਸਾਂਝਾ ਕੀਤੇ ਜਾਣ ਜਾਣ ਦਾ ਗਵਾਹ ਬਣਿਆ ਸਾਲ 1995 ‘ਚ ਉੱਤਰ ਪ੍ਰਦੇਸ਼ ਦੀ ਰਾਜਨੀਤੀ ‘ਚ ਭੂਚਾਲ ਲਿਆਉਣ ਵਾਲੇ ਗੈਸਟ ਹਾਊਸ ਕਾਂਡ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਇਨ੍ਹਾਂ ਦੋਵਾਂ ਆਗੂਆਂ ਨੇ ਮੰਚ ਸਾਂਝਾ ਕੀਤਾ ।

ਇਸ ਇਤਿਹਾਸਕ ਨਜ਼ਾਰੇ ਦਾ ਗਵਾਹ ਬਣਨ ਲਈ ਕ੍ਰਿਸ਼ਿਅਨ ਗਰਾਊਂਡ ਹਜ਼ਾਰਾਂ ਲੋਕਾਂ ਦੀ ਭੀੜ ਨਾਲ ਖਚਾਖਚ ਭਰਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਕੇਂਦਰ ਦੀ ਸੱਤਾ ਤੋਂ ਬੇਦਖਲ ਕਰਨ ਦੇ ਇਰਾਦੇ ਨਾਲ ਸਪਾ-ਬਸਪਾ ਦੀ ਸਾਂਝੀ ਰੈਲੀ ‘ਚ ਸਪਾ ਮੁਖੀ ਅਖਿਲੇਸ਼ ਯਾਦਵ, ਮਾਇਆਵਤੀ ਦੇ ਭਤੀਜੇ ਆਕਾਸ਼ ਆਨੰਦ ਤੇ ਬਸਪਾ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਸਮੇਤ ਕਈ ਦਿੱਗਜ਼ ਮੌਜ਼ੂਦ ਸਨ।

ਮੈਂ ਮਾਇਆਵਤੀ ਦਾ ਅਹਿਸਾਨਮੰਦ : ਮੁਲਾਇਮ

ਸਪਾ ਸੰਸਥਾਪਕ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਬਹੁਤ ਦਿਨਾਂ ਬਾਅਦ ਅਸੀਂ ਤੇ ਮਾਇਆਵਤੀ ਇੱਕ ਮੰਚ ‘ਤੇ ਹਾਂ ਸਪਾ ਨੂੰ ਜਿਤਾਉਣ ਤੇ ਵਰਕਰਾਂ ਨੂੰ ਮਾਇਅਵਤੀ ਦਾ ਹਮੇਸ਼ਾ ਸਨਮਾਨ ਕਰਨ ਦੀ ਅਪੀਲ ਕਰਦਿਆਂ ਮੁਲਾਇਮ ਨੇ ਕਿਹਾ ਅੱਜ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ ਇਸ ਦੇ ਲਈ ਅਸੀਂ ਲੋਕ ਸਭਾ ‘ਚ ਸਵਾਲ ਚੁੱਕਿਆ ਪ੍ਰਣ ਲਿਆ ਕਿ ਔਰਤਾਂ ਦਾ ਸ਼ੋਸ਼ਣ ਨਹੀਂ ਹੋਣ ਦਿੱਤਾ ਜਾਵੇਗਾ ਅੱਜ ਸਾਡੀ ਆਦਰਯੋਗ ਮਾਇਆਵਤੀ ਜੀ ਆਈ ਹੈਂ ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਮੈਂ ਤੁਹਾਡੇ ਇਸ ਅਹਿਸਾਨ ਨੂੰ ਕਦੇ ਨਹੀਂ ਭੁੱਲਾਂਗਾ ਮਾਇਆਵਤੀ ਜੀ ਦਾ ਹਮੇਸ਼ਾ ਬਹੁਤ ਸਨਮਾਨ ਕਰਨਾ ਸਮੇਂ-ਸਮੇਂ ‘ਤੇ ਉਨ੍ਹਾਂ ਸਾਡਾ ਸਾਥ ਦਿੱਤਾ ਹੈ ਇਸ ਮੌਕੇ ਸਪਾ ਦੇ ਕੌਮੀ ਮੁਖੀ ਅਖਿਲੇਸ਼ ਯਾਦਵ ਵੀ ਮੌਜ਼ੂਦ ਸਨ।

ਮਾਇਆ-ਮੁਲਾਇਮ, ਮੋਦੀ ਦੀ ਹਨ੍ਹੇਰੀ ਤੋਂ ਘਬਰਾਏ: ਭਾਜਪਾ

ਨਵੀਂ ਦਿੱਲੀ ਭਾਜਪਾ ਨੇ ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਦੀ ਕਰੀਬ ਢਾਈ ਦਹਾਕਿਆਂ ਬਾਅਦ ਹੋ ਰਹੀਆਂ ਸਾਂਝੀਆਂ ਰੈਲੀਆਂ ‘ਤੇ ਵਿਅੰਗ ਕਰਦਿਆਂ ਅੱਜ ਕਿਹਾ ਕਿ ਇਸ ਰੈਲੀ ਤੋਂ ਸਾਫ਼ ਹੋ ਗਿਆ ਹੈ ਕਿ ਉੱਤਰ ਪ੍ਰਦੇਸ਼ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਨ੍ਹੇਰੀ ਚੱਲ ਰਹੀ ਹੈ ਤੇ ਉਨ੍ਹਾਂ ਦਾ ਜਨਤਾ ਨਾਲ ਗਠਜੋੜ ਬਹੁਤ ਜ਼ਿਆਦਾ ਮਜ਼ਬੂਤ ਹੈ ਭਾਜਪਾ ਦੇ ਬੁਲਾਰੇ ਸਈਅਦ ਸ਼ਾਹਨਵਾਜ ਹੁਸੈਨ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਦੇਸ਼ ਤੇ ਉੱਤਰ ਪ੍ਰਦੇਸ਼ ‘ਚ ਮੋਦੀ ਦੇ ਨਾਂਅ ਦੀ ਹਨ੍ਹੇਰੀ ਚੱਲ ਰਹੀ ਹੈ ਮੋਦੀ ਦੀ ਹਨ੍ਹੇਰੀ ਤੋਂ ਘਬਰਾਏ ਲੋਕ ਖੋਖਲੇ ਦਰੱਖਤਾਂ ਨਾਲ ਲਿਪਟ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।