ਸਾਬਕਾ ਕ੍ਰਿਕੇਟਰ ਵਸੰਤ ਰਾਏਜੀ ਦਾ 100 ਸਾਲ ਦੀ ਉਮਰ ‘ਚ ਦਿਹਾਂਤ

ਸਾਬਕਾ ਕ੍ਰਿਕੇਟਰ ਵਸੰਤ ਰਾਏਜੀ ਦਾ 100 ਸਾਲ ਦੀ ਉਮਰ ‘ਚ ਦਿਹਾਂਤ

ਮੁੰਬਈ। ਭਾਰਤ ਅਤੇ ਦੁਨੀਆ ਦੇ ਸਭ ਤੋਂ ਪੁਰਾਣੇ ਪਹਿਲੇ ਦਰਜੇ ਦੇ ਕ੍ਰਿਕਟਰ ਵਸੰਤ ਰਾਏਜੀ ਦਾ ਸ਼ਨਿੱਚਰਵਾਰ ਨੂੰ ਮੁੰਬਈ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 100 ਸਾਲ ਦੀ ਸੀ। ਰਾਏਜੀ ਦੇ ਜਵਾਈ ਸੁਦਰਸ਼ਨ ਨਾਨਾਵਤੀ ਨੇ ਉਸ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਾਬਕਾ ਕ੍ਰਿਕਟਰ ਦੀ ਉਮਰ ਨਾਲ ਸਬੰਧਤ ਬਿਮਾਰੀ ਕਾਰਨ ਮੌਤ ਹੋ ਗਈ। ਰਾਏਜੀ ਦੇ ਜਵਾਈ ਦੇ ਅਨੁਸਾਰ, ਉਸ ਦੀ ਮੌਤ ਦੁਪਹਿਰ 2.20 ਵਜੇ ਮੁੰਬਈ ਸਥਿਤ ਆਪਣੀ ਰਿਹਾਇਸ਼ ‘ਤੇ ਹੋਈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।