ਸਾਬਕਾ ਆਈਪੀਐਸ ਅਧਿਕਾਰੀ ਅਸੀਮ ਅਰੁਣ ਭਾਜਪਾ ਵਿੱਚ ਸ਼ਾਮਲ

Aseem Arun joins BJP Sachkahoon

ਸਾਬਕਾ ਆਈਪੀਐਸ ਅਧਿਕਾਰੀ ਅਸੀਮ ਅਰੁਣ  ਭਾਜਪਾ ਵਿੱਚ ਸ਼ਾਮਲ

ਲਖਨਊ। ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਪੁਲਿਸ ਸੇਵਾ (ਆਈਪੀਐਸ) ਤੋਂ ਸਵੈ-ਇੱਛੁਕ ਸੇਵਾਮੁਕਤੀ (ਵੀਆਰਐਸ) ਲੈਣ ਵਾਲੇ ਸੀਨੀਅਰ ਅਧਿਕਾਰੀ ਅਸੀਮ ਅਰੁਣ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਿਲ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਦਲਿਤ ਭਾਈਚਾਰੇ ਤੋਂ ਆਉਣ ਵਾਲੇ ਅਰੁਣ ਨੂੰ ਭਾਜਪਾ ਉਹਨਾਂ ਦੇ ਗ੍ਰਹਿ ਜਿਲ੍ਹੇ ਕਨੌਜ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦੇ ਹਨ। ਅਰੁਣ ਨੇ ਹਾਲ ਵਿੱਚ ਹੀ ਪੁਲਿਸ ਸੇਵਾ ਤੋਂ ਵੀਆਰਐਸ ਲਿਆ ਸੀ। ਉਹ ਕਾਨਪੁਰ ਦੇ ਪੁਲਿਸ ਕਮਿਸ਼ਨਰ ਸਨ। Aseem Arun joins BJP

ਭਾਜਪਾ ਦੇ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਮੌਜ਼ੂਦਗੀ ਵਿੱਚ ਅਰੁਣ ਨੂੰ ਪਾਰਟੀ ਦੀ (Aseem Arun joins BJP) ਮੈਂਬਰਸ਼ਿੱਪ ਦਿੱਤੀ। ਇਸ ਮੌਕੇ ’ਤੇ ਸਿੰਘ ਨੇ ਕਿਹਾ ਕਿ ਅਰੁਣ ਵਰਗੇ ਇਮਾਨਦਾਰ ਅਤੇ ਮਿਹਨਤੀ ਅਧਿਕਾਰੀ ਦੇ ਭਾਜਪਾ ਵਿੱਚ ਆਉਣ ਨਾਲ ਪਾਰਟੀ ਵਰਕਰਾਂ ਵਿੱਚ ਸਕਾਰਾਤਮਕ ਊਰਜਾ ਆਵੇਗੀ। ਠਾਕੁਰ ਨੇ ਅਰੁਣ ਦਾ ਭਾਜਪਾ ਵਿੱਚ ਸਵਾਗਤ ਕਰਦੇ ਹੋਏ ਕਿਹਾ ਕਿ ਪਾਰਟੀ ਵਿੱਚ ਉਹਨਾਂ ਦੇ ਸ਼ਾਮਲ ਹੋਣ ਨਾਲ ਦੇਸ਼ ਵਿੱਚ ਨੌਜਵਾਨਾਂ ਨੂੰ ਜੋੜਨ ਦੀ ਮੁਹਿੰਮ ਨੂੰ ਹੁਲਾਰਾ ਮਿਲੇਗਾ। ਠਾਕੁਰ ਨੇ ਸਮਾਜਵਾਦੀ ਪਾਰਟੀ (ਸਪਾ) ਨੂੰ ਦੰਗਾਕਾਰੀਆਂ ਦੀ ਪਾਰਟੀ ਦੱਸਦੇ ਹੋਏ ਕਿਹਾ ਕਿ ਸਪਾ ਦੇ ਸਮਾਜਵਾਦ ਦਾ ਅਸਲੀ ਖੇਡ ਇਹ ਕਿ ਹੈ ਉਹਨਾਂ ਦੇ ਉਮੀਦਵਾਰ ਜਾਂ ਤਾਂ ਜੇਲ੍ਹ ਵਿੱਚ ਹਨ ਜਾਂ ਜਮਾਨਤ ’ਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ