ਕੁੱਲ ਜਹਾਨ

ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਪਤਨੀ ਦਾ ਦੇਹਾਂਤ

ਇਸਲਾਮਾਬਾਦ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਪਤਨੀ ਬੀਬੀ ਕੁਲਸੂਮ ਨਵਾਜ਼ ਦਾ ਕੈਂਸਰ ਦੀ ਬਿਮਾਰੀ ਕਾਰਨ ਲੰਦਨ ‘ਚ ਦੇਹਾਂਤ ਹੋ ਗਿਆ। ਉਹ ਕਾਫ਼ੀ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ ਤੇ ਉਨ੍ਹਾਂ ਦਾ ਲੰਦਨ ਦੇ ਇੱਕ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ ਪਰ ਉਹ ਕੋਮਾ ‘ਚ ਚਲੀ  ਗਈ ਸੀ। ਕੁਲਸੂਮ ਨਵਾਜ ਦੀ ਉਮਰ 68 ਸਾਲ ਸੀ ਡਾਕਟਰਾਂ ਨੇ 2017 ‘ਚ ਉਨ੍ਹਾਂ ਲਿਮਫੋਮਾ (ਗਲੇ ਦਾ ਕੈਂਸਰ) ਹੋਣ ਦੀ ਪੁਸ਼ਟੀ ਕੀਤੀ ਸੀ ਉਨ੍ਹਾਂ ਅਪਰੈਲ 1971 ‘ਚ ਨਵਾਜ਼ ਸ਼ਰੀਫ ਨਾਲ ਨਿਕਾਹ ਕੀਤਾ ਸੀ।
ਜ਼ਿਕਰਯੋਗ ਹੈ ਕਿ ਸ੍ਰੀ ਸ਼ਰੀਫ ਤੇ ਉਨ੍ਹਾਂ ਦੀ ਧੀ ਮਰੀਅਮ ਜੁਲਾਈ ‘ਚ ਉਨ੍ਹਾਂ ਨੂੰ ਆਖਰੀ ਵਾਰ ਮਿਲ ਕੇ 25 ਜੁਲਾਈ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ‘ਚ ਹਿੱਸਾ ਲੈਣ ਲਈ ਦੇਸ਼ ਪਰਤ ਆਏ ਸਨ। ਉਨ੍ਹਾਂ ਦੋਵਾਂ ਨੂੰ ਆਉਂਦੇ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਕਰ ਲਿਆ ਸੀ ਉਹ ਇਸ ਸਮੇਂ ਜੇਲ੍ਹ ‘ਚ ਹਨ। ਪਰਿਵਾਰਕ ਸੂਤਰਾਂ ਅਨੁਸਾਰ ਸ਼ਰੀਫ ਦੇ ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਲੰਦਨ ਤੋਂ ਪਾਕਿਸਤਾਨ ਲਿਆਉਣ ਦਾ ਫੈਸਲਾ ਕੀਤਾ ਹੇ।
ਨਵਾਜ਼, ਬੇਟੀ ਤੇ ਦਾਮਾਦ ਪੈਰੋਲ ‘ਤੇ ਰਿਹਾਅ ਹੋਣਗੇ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਉਨ੍ਹਾਂ ਦੀ ਪਤਨੀ ਕੁਲਸੂਮ ਨਵਾਜ਼ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਪੈਰੋਲ ‘ਤੇ ਰਿਹਾਅ ਕੀਤਾ ਜਾਵੇਗਾ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧੀ ਮਰੀਅਮ ਨਵਾਜ ਤੇ ਦਾਮਾਦ ਕੈਪਟਨ (ਸੇਵਾ ਮੁਕਤ) ਸਫਦਰ ਨੂੰ ਪੈਰੋਲ ‘ਤੇ ਰਿਹਾਅ ਕੀਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Former, Prime Minister, Nawaz Sharif,wife,dies

ਪ੍ਰਸਿੱਧ ਖਬਰਾਂ

To Top