ਰਿਵਾਲਵਰ ਸਾਫ਼ ਕਰਨ ਮੌਕੇ ਚੱਲੀ ਗੋਲੀ ਨਾਲ ਸਾਬਕਾ ਪੰਚ ਦੀ ਮੌਤ

0
Revolver

ਰਿਵਾਲਵਰ ਸਾਫ਼ ਕਰਨ ਮੌਕੇ ਚੱਲੀ ਗੋਲੀ ਨਾਲ ਸਾਬਕਾ ਪੰਚ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਥਾਣਾ ਚੀਮਾ ਅਧੀਨ ਪੈਂਦੇ ਪਿੰਡ ਸ਼ੇਰੋਂ ਵਿਖੇ ਸਾਬਕਾ ਪੰਚ ਦੀ ਆਪਣਾ ਰਿਵਾਲਵਰ ਸਾਫ਼ ਕਰਨ ਮੌਕੇ ਅਚਾਨਕ ਗੋਲੀ ਚੱਲ ਜਾਣ ਕਾਰਨ ਮੌਤ ਹੋ ਗਈ ਹੈ।

Revolver

ਮ੍ਰਿਤਕ ਦੀ ਪਤਨੀ ਅਵਤਾਰ ਕੌਰ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਪਾਲ ਸਿੰਘ ਰਾਜੂ (42 ਸਾਲ) ਮੰਗਲਵਾਰ ਸ਼ਾਮ ਨੂੰ ਆਪਣੇ ਘਰ ਵਿਚ ਆਪਣਾ ਰਿਵਾਲਵਰ ਸਾਫ਼ ਕਰ ਰਿਹਾ ਸੀ ਕਿ ਅਚਾਨਕ ਰਿਵਾਲਵਰ ਉਸ ਦੇ ਹੱਥੋਂ ਫ਼ਰਸ਼ ’ਤੇ ਡਿਗ ਪਿਆ। ਫ਼ਰਸ਼ ’ਤੇ ਡਿੱਗਣ ਸਾਰ ਰਿਵਾਲਵਰ ’ਚੋਂ ਗੋਲੀ ਚੱਲ ਗਈ ਜੋ ਕਿ ਉਸ ਦੇ ਸਿਰ ’ਤੇ ਲੱਗੀ। ਅਤਿ ਗੰਭੀਰ ਹਾਲਤ ਵਿਚ ਉਸ ਨੂੰ ਡਾਕਟਰੀ ਸਹਾਇਤਾ ਲਈ ਸਿਵਲ ਹਸਪਤਾਲ ਸੁਨਾਮ ਵਿਖੇ ਲੈ ਜਾਇਆ ਜਾ ਰਿਹਾ ਸੀ ਪ੍ਰੰਤੂ ਉਸ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਦਮ ਤੋੜ ਦਿੱਤਾ। ਇਸ ਸੰਬੰਧੀ ਚੀਮਾ ਪੁਲਿਸ ਵਲੋਂ ਮ੍ਰਿਤਕ ਦੀ ਪਤਨੀ ਅਵਤਾਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਅਗੇਰਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਸਿਵਲ ਹਸਪਤਾਲ ਸੁਨਾਮ ਵਿਖੇ ਮਿ੍ਰਤਕ ਦੇਹ ਦਾ ਡਾਕਟਰੀ ਮੁਆਇਨਾ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.