ਸਾਬਕਾ ਟੈਨਿਸ ਖਿਡਾਰੀ ਅਖਤਰ ਅਲੀ ਦਾ ਦਿਹਾਂਤ

0
499

ਸਾਬਕਾ ਟੈਨਿਸ ਖਿਡਾਰੀ ਅਖਤਰ ਅਲੀ ਦਾ ਦਿਹਾਂਤ

ਕੋਲਕਾਤਾ। ਡੇਵਿਸ ਕੱਪ ਦੇ ਸਾਬਕਾ ਖਿਡਾਰੀ ਅਖਤਰ ਅਲੀ ਦੀ ਕੇਂਦਰੀ ਕੋਲਕਾਤਾ ਸਥਿਤ ਆਪਣੀ ਰਿਹਾਇਸ਼ ਵਿਖੇ ਮੌਤ ਹੋ ਗਈ। ਉਹ 81 ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਖਤਰ ਅਲੀ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ ਹੈ। ਅਖਤਰ ਅਲੀ ਨੇ 1958-1964 ਤੱਕ ਟੈਨਿਸ ਖਿਡਾਰੀ ਦੇ ਤੌਰ ’ਤੇ ਕੌਮਾਂਤਰੀ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕੀਤੀ।

ਆਪਣੇ ਸ਼ੋਕ ਸੰਦੇਸ਼ ਵਿੱਚ ਸ੍ਰੀਮਤੀ ਬੈਨਰਜੀ ਨੇ ਕਿਹਾ, ‘‘ਟੈਨਿਸ ਦੇ ਮਹਾਨ ਕਪਤਾਨ ਅਖਤਰ ਅਲੀ ਦੇ ਦੇਹਾਂਤ ਬਾਰੇ ਸੁਣਕੇ ਦੁਖੀ ਹੋਏ’’।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.