ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਬਾਲਟਰ ਦਾ ਦੇਹਾਂਤ

0
127

ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਬਾਲਟਰ ਦਾ ਦੇਹਾਂਤ

ਏਜੰਸੀ, ਵਾਸ਼ਿੰਗਟਨ। ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਬਾਲਟਰ ਐੱਡ ਮੋਡੇਲ ਦਾ ਦੇਹਾਂਤ ਹੋ ਗਿਆ ਹੈ। ਉਹ 93 ਸਾਲ ਦੇ ਸਨ। ਬਾਲਟਰ ਦੇ ਪਰਿਵਾਰਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਾਬਕਾ ਉਪ ਰਾਸ਼ਟਰਪਤੀ ਦੇ ਦੇਹਾਂਤ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਹੈ। ਬਾਲਟਰ ਦੇ ਪਰਿਵਾਰ ’ਓ ਉਨ੍ਹਾਂ ਦੇ ਦੋ ਬੇਟੇ ਹਨ। ਉਨ੍ਹਾਂ ਦੇ ਦੇਹਾਂਤ ਆਪਣੇ ਗ੍ਰਹਿਨਗਰ ’ਚ ਮਿਨਿਆਪੋਲਿਸ ’ਚ ਹੋਇਆ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਦਾ ਸਾਲ 2014 ’ਚ ਦੇਹਾਂਤ ਹੋ ਗਿਆ ਸੀ।

1960 ’ਚ ਬਣੇ ਸਨ ਅਟਾਰਨੀ ਜਨਰਲ

ਬਾਲਟਰ 1960 ਦੀ ਸ਼ੁਰੂਆਤ ’ਚ ਮਿਨੇਸੋਟਾ ਦੇ ਅਟਾਰਨੀ ਜਨਰਲ ’ਚ ਆਪਣੀ ਸੇਵਾ ਦਿੱਤੀ ਸੀ ਤੇ ਬਾਦਅ ’ਚ ਹਿਊਬਰਟ ਹਮਫਰੇ ਦੀ ਸੀਟ ਖਾਲੀ ਹੋਣ ’ਤੇ ਉੱਥੇ ਅਮਰੀਕਾ ਸੀਨੇਟਰ ਦੇ ਰੂਪ ’ਚ ਕੰਮ ਕੀਤਾ ਤੇ ਉਹ ਉਪ ਰਾਸ਼ਟਰਪਤੀ ਚੁਣੇ ਗਏ। ਇੱਕ ਸੀਨੇਟਰ ਦੇ ਰੂਪ ’ਚ ਉਹ ਵਿਤ ਕਮੇਟੀ, ਲੇਬਰ ਤੇ ਲੋਕ ਭਲਾਈ ਕਮੇਟੀ, ਬਜਟ ਕਮੇਟੀ ਤੇ ਬੈਂਕਿੰਗ, ਨਿਵਾਸ ਤੇ ਸ਼ਹਿਰੀ ਮਾਮਲੇ ਦੀ ਕਮੇਟੀ ਦਾ ਹਿੱਸਾ ਬਣੇ ਸਨ। ਉਨ੍ਹਾਂ ਨੇ 1977 ਤੇ 1981 ਦਰਮਿਆਨ ਜਿੰਮੀ ਕਾਰਟਰ ਦੇ ਕਾਰਜਕਾਲ ’ਚ ਦੇਸ਼ ਦੇ 42ਵੇਂ ਉਪ ਰਾਸ਼ਟਰਪਤੀ ਦੇ ਰੂਪ ’ਚ ਕੰਮ ਕੀਤਾ ਸੀ। ਸਾਲ 1984 ’ਚ ਉਹ ਵਾਈਟ ਹਾਊਸ ਦੀ ਰੇਸ ’ਚ ਹਾਰ ਗਏ।

ਹਾਰ ਗਏ ਸੀ ਰਾਸ਼ਟਰਪਤੀ ਦੀ ਚੋਣ

ਰਾਸ਼ਟਰਪਤੀ ਦੀ ਚੋਣ ਹਾਰਨ ਤੋਂ ਪਹਿਲਾਂ ਨਿਊਯਾਰਕ ਦੀ ਇੱਕ ਮਹਿਲਾ ਅਮਰੀਕੀ ਰਿਪਬਲਿਕ ਗੇਰਾਲਡਾਈਨ ਏ ਫੇਰਾਰੋ ਨੂੰ ਆਪਣੇ ਸਾਥੀ ਦੇ ਰੂਪ ’ਚ ਚੁਣ ਕੇ ਇਤਿਹਾਸ ਰਚਿਆ। ਇੱਕ ਮੁੱਖ ਪਾਰਟੀ ਦੀ ਟਿਕਟ ’ਤੇ ਉਹ ਦੇਸ਼ ਦੀ ਦੂਜੀ ਸਭ ਤੋਂ ਵੱਡੀ ਅਹੁਦਾ ਪਾਉਣ ਵਾਲੀ ਪਹਿਲੀ ਮਹਿਲਾ ਸੀ।

ਜਾਪਾਨ ’ਚ ਅਮਰੀਕੀ ਰਾਜਦੂਤ ਵੀ ਰਹੇ

ਬਾਲਟਰ ਨਾਗਰਿਕ ਅਧਿਕਾਰਾਂ ਦੇ ਪ੍ਰਬਲ ਸਮਰਥਕ ਦੇ ਰੂਪ ’ਚ ਜਾਣੇ ਜਾਂਦੇ ਸਨ। ਉਨ੍ਹਾਂ ਨੇ ਬਿਲ ਕਿਲੰਟਰ ਦੇ ਕਾਰਜਕਾਰ ’ਚ ਜਾਪਾਨ ’ਚ ਅਮਰੀਕੀ ਰਾਜਦੂਤ ਤੇ ਇੰਡੋਨੇਸ਼ੀਆ ’ਚ ਦੂਤ ਦੇ ਰੂਪ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।