ਪੰਜਾਬ ਬੰਬ ਧਮਾਕੇ ਦੇ ਮੁੱਖ ਸਾਜਿਸ਼ਕਰਤਾ ਨੂੰ ਸ਼ਰਨ ਦੇਣ ਵਾਲੇ ਚਾਰ ਆਰੋਪੀ ਤਰਾਈ ਤੋਂ ਗ੍ਰਿਫਤਾਰ

Punjab Bombings Sachkahoon

ਪੰਜਾਬ ਬੰਬ ਧਮਾਕੇ ਦੇ ਮੁੱਖ ਸਾਜਿਸ਼ਕਰਤਾ ਨੂੰ ਸ਼ਰਨ ਦੇਣ ਵਾਲੇ ਚਾਰ ਆਰੋਪੀ ਤਰਾਈ ਤੋਂ ਗ੍ਰਿਫਤਾਰ

ਨੈਨੀਤਾਲ। ਪੰਜਾਬ ਦੇ ਪਠਾਨਕੋਟ, ਲੁਧਿਆਣਾ ਅਤੇ ਨਵਾਂਸ਼ਹਿਰ ਵਿੱਚ ਬੰਬ ਧਮਾਕੇ  (Punjab Bombings) ਦੇ ਮੁੱਖ ਸਾਜਿਸ਼ਕਰਤਾ ਅੱਤਵਾਦੀ ਨੂੰ ਸ਼ਰਣ ਦੇਣ ਦੇ ਉੱਤਰਾਖੰਡ ਪੁਲਿਸ ਦੇ ਵਿਸ਼ੇਸ਼ ਕਾਰਜਬਲ (ਐਸਟੀਐਫ) ਨੇ ਉੱਧਮ ਸਿੰਘ ਨਗਰ ਤੋਂ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸਦੇ ਨਾਲ ਹੀ ਪੁਲਿਸ ਨੂੰ ਤਰਾਈ ਵਿੱਚ ਪਨਪ ਰਹੇ ਖਾਲਿਸਤਾਨ ਟਾਇਗਰ ਫੋਰਸ (ਕੇਟੀਐਫ) ਦੇ ਮਾਡਿਊਲ ਨੂੰ ਵੀ ਸਮੇਂ ਰਹਿੰਦੇ ਖਤਮ ਕਰਨ ਵਿੱਚ ਸਫਲਤਾ ਮਿਲੀ ਹੈ। ਉੱਧਮ ਸਿੰਘ ਨਗਰ ਦੇ ਨਵ ਨਿਯੁਕਤ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਬਰਿੰਦਰਜੀਤ ਸਿੰਘ ਅਤੇ ਐਸਟੀਐਫ ਦੇ ਪ੍ਰਮੁੱਖ ਅਜੈ ਸਿੰਘ ਦੀ ਤਰਫ ਤੋਂ ਰੁਦਰਪੁਰ ਵਿੱਚ ਸਾਂਝੇ ਰੂਪ ਵਿੱਚ ਇਸ ਮਾਮਲੇ ਦਾ ਖੁਲਾਸਾ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਨਵੰਬਰ, 2021 ਵਿੱਚ ਪੰਜਾਬ ਦੇ ਤਿੰਨ ਸ਼ਹਿਰਾਂ ਵਿੱਚ ਬੰਬ ਧਮਾਕੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।

ਸੁਰੱਖਿਆ ਏਜੰਸੀਆਂ ਨੇ ਇਸ ਮਾਮਲੇ ਵਿੱਚ ਛੇ ਆਤੰਕਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਬੰਬ ਧਮਾਕੇ ਦਾ ਮੁੱਖ ਸਾਜਿਸ਼ਕਾਰ ਸੁਖਪ੍ਰੀਤ ਉਰਫ ਸੁਖ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ। ਦੋਸ਼ ਹੈ ਕਿ ਉਹ ਫ਼ਰਾਰ ਹੋ ਕੇ ਉੱਤਰਾਖੰਡ ਆਇਆ ਅਤੇ ਤਰਾਈ ਵਿੱਚ ਲੁਕ ਕੇ ਰਹਿਣ ਲੱਗਿਆ। ਇਸ ਕੰਮ ਵਿੱਚ ਉਸਦੀ ਮੱਦਦ ਸ਼ਮਸ਼ੇਰ ਉਰਫ਼ ਸ਼ੇਰਾ ਉਰਫ਼ ਸਾਬੀ, ਹਰਪ੍ਰੀਤ ਸਿੰਘ ਉਰਫ ਹੈਪੀ ਦੋਵੇਂ ਪੁੱਤਰ ਗੁਰਨਾਮ ਸਿੰਘ ਨਿਵਾਸੀ ਸਿਵ ਮੰਦਰ, ਪਿੰਡ ਰਾਮਨਗਰ, ਕੇਲਾਖੇੜਾ, ਉੱਧਮ ਸਿੰਘ ਨਗਰ ਅਤੇ ਅਜ਼ਮੇਰ ਸਿੰਘ ਮੰਡ ਉਰਫ ਲਾਡੀ ਪੁੱਤਰ, ਸਵ. ਗੁਰਵੇਲ ਸਿੰਘ ਨਿਵਾਸੀ ਬੇਤਖੇੜੀ ਥਾਣਾ ਬਾਜ਼ਪੁਰ, ਉੱਧਮ ਸਿੰਘ ਨਗਰ ਅਤੇ ਗੁਰਪਾਲ ਸਿੰਘ ਉਰਫ ਗੁਰੀ ਢਿੱਲੋਂ ਪੁੱਤਰ ਗੁਰਦੀਪ ਸਿੰਘ ਨਿਵਾਸੀ ਗੋਲੂ ਟਾਂਡਾ, ਆਰਸਲ ਪਾਰਸਲ, ਥਾਣਾ ਸਵਾਰ, ਰਾਮਪੁਰ, ਉੱਤਰਪ੍ਰਦੇਸ਼ ਨੂੰ ਸ਼ੁੱਕਰਵਾਰ ਗ੍ਰਿਫਤਾਰ ਕੀਤਾ ਗਿਆ ਹੈ।

ਕੇਂਦਰੀ ਏਜੰਸੀਆਂ ਤੋਂ ਉੱਤਰਾਖੰਡ ਪੁਲਿਸ ਨੂੰ ਪਿਛਲੇ ਤਿੰਨ ਦਿਨ ਪਹਿਲਾਂ ਇਸ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਕਥਿਤ ਆਤੰਕੀ ਦੀ ਮੱਦਦ ਕਰਨ ਵਾਲਿਆਂ ਦੀ ਖੋਜ਼ ਸ਼ੁਰੂ ਕਰ ਦਿੱਤੀ। ਸ੍ਰੀ ਸਿੰਘ ਅਨੁਸਾਰ ਬੰਬ ਵਿਸਫੋਟ ਦਾ ਆਰੋਪੀ ਸੁੱਖ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਸੀ ਅਤੇ ਉਹ ਤਰਾਈ ਵਿੱਚ ਵੀ ਕੇਟੀਐਫ ਦਾ ਮਾਡਿਊਲ ਵਿਕਸਿਤ ਕਰਨ ਵਿੱਚ ਲੱਗਿਆ ਹੋਇਆ ਸੀ। ਤਰਾਈ ਤੋਂ ਗ੍ਰਿਫਤਾਰ ਚਾਰੇ ਆਰੋਪੀ ਇਸ ਕੰਮ ਵਿੱਚ ਉਸਦੀ ਮੱਦਦ ਕਰ ਰਹੇ ਸਨ।

ਐਸਟੀਐਫ ਨੇ ਉਹ ਕਾਰ ਵੀ ਬਰਾਮਦ ਕਰ ਲਈ ਹੈ, ਜਿਸ ਵਿੱਚ ਚਾਰੇ ਆਰੋਪੀ ਉਸਨੂੰ ਲੁਕਾ-ਛਿਪਾ ਕੇ ਲੈ ਜਾਇਆ ਕਰਦੇ ਸਨ। ਸ੍ਰੀ ਸਿੰਘ ਅਨੁਸਾਰ ਫਰਾਰ ਆਤੰਕੀ ਸੁਖਪ੍ਰੀਤ ਅਤੇ ਗ੍ਰਿਫਤਾਰ ਚਾਰੇ ਆਰੋਪੀ ਕੈਨੇਡਾ, ਆਸਟ੍ਰੇਲੀਆ ਸਰਬੀਆ ਵਿੱਚ ਕੇਟੀਐਫ ਦੇ ਮੈਂਬਰਾਂ ਨਾਲ ਜੁੜੇ ਹੋਏ ਸਨ। ਪੁਲਿਸ ਪਕੜ ਤੋਂ ਬਾਹਰ ਰਹਿਣ ਲਈ ਇਹ ਇੰਟਰਨੈੱਟ ਅਤੇ ਵਟਸਐਪ ਦੇ ਮਾਧਿਅਮ ਨਾਲ ਆਪਸ ਵਿੱਚ ਸੰਪਰਕ ਵਿੱਚ ਰਹਿੰਦੇ ਸਨ। ਗ੍ਰਿਫਤਾਰ ਚਾਰੇ ਆਰੋਪੀ ਉੱਥੋਂ ਹੀ ਸੰਚਾਲਿਤ ਕੀਤੇ ਜਾਂਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ