Breaking News

ਸੜਕ ਹਾਦਸੇ ਨੇ ਲਈ ਚਾਰ ਦੀ ਜਾਨ

Dead, Road, Accident

ਬਲੈਰੋ ਨੇ ਦਰੜੇ ਮੋਟਰਸਾਈਕਲ ਸਵਾਰ

ਪ੍ਰਤਾਪਗੜ੍ਹ (ਏਜੰਸੀ)। ਰਾਜਸਥਾਨ ‘ਚ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਧਰੀਆਬਾਦ ਥਾਣਾ ਖ਼ੇਤਰ ‘ਚ ਬਲੈਰੋ ਦੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦੇਣ ਨਾਲ ਤਿੰਨ ਔਰਤਾਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਜਖਮੀ ਹੋ ਗਏ। ਪੁਲਿਸ ਨੇ ਅੱਜ ਦੱਸਿਆ ਕਿ ਮੰਗਲਵਾਰ ਰਾਤ ਇਹ ਲੋਕ ਬੇਣੇਸ਼ਵਰ ਮੇਲੇ ਤੋਂ ਪਰਤ ਰਹੇ ਸਨ ਕਿ ਧਰੀਆਬਾਦ ਤੋਂ ਲਗਭਗ ਦੋ ਕਿਲੋਮੀਟਰ ਦੂਰ ਸਲੁੰਬਰ ਮਾਰਗ ‘ਤੇ ਇੱਕ ਤੇਜ਼ ਰਫ਼ਤਾਰ ਬਲੈਰੋ ਨੇ ਉਨ੍ਹਾਂ ਦੇ ਦੋਵਾਂ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਰਾਜੀਆ (20) ਤੇ ਸੀਤਾਬਾਈ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਬੇਰਕੀ (35), ਕੇਸ਼ੁਲਾਲ (30), ਸ਼ੰਕਰ ਤੇ ਕੋਸ਼ੀਆ ਜਖਮੀ ਹੋ ਗਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top