ਸੜਕ ਹਾਦਸੇ ‘ਚ ਚਾਰ ਹਾਕੀ ਖਿਡਾਰੀਆਂ ਦੀ ਮੌਤ

0
Bus, Truck, Accident

ਮੱਧਪ੍ਰਦੇਸ਼ ਦੇ ਹੋਸ਼ੰਗਾਬਾਦ ਜਿਲ੍ਹੇ ਦੇ ਦੇਹਾਤ ਥਾਣਾ ਖੇਤਰ ਵਿੱਚ ਅੱਜ ਇੱਕ ਸੜਕ ਹਾਦਸੇ ਵਿੱਚ ਕਾਰ ਸਵਾਰ ਚਾਰ ਹਾਕੀ ਖਿਲਾਰੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜਖ਼ਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਰੇਸਲਪੁਰ ਪਿੰਡ ਦੇ ਕੋਲ ਤੇਜ ਰਫ਼ਤਾਰ ਨਾਲ ਜਾ ਰਹੀ ਕਾਰ ਬੇਕਾਬੂ ਹੋਕੇ ਸੜਕ ਕਿਨਾਰੇ ਦਰਖਤ ਨਾਲ ਟਕਰਾ ਗਈ ਜਿਸ ਕਰਕੇ ਚਾਰ ਖਿਲਾਰੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਇੱਥੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਸੜਕ ਹਾਦਸੇ ‘ਚ ਚਾਰ ਹਾਕੀ ਖਿਡਾਰੀਆਂ ਦੀ ਮੌਤ

ਹੋਸ਼ੰਗਾਬਾਦ , ਏਜੰਸੀ। ਮੱਧਪ੍ਰਦੇਸ਼ ਦੇ ਹੋਸ਼ੰਗਾਬਾਦ ਜਿਲ੍ਹੇ ਦੇ ਦੇਹਾਤ ਥਾਣਾ ਖੇਤਰ ਵਿੱਚ ਅੱਜ ਇੱਕ ਸੜਕ ਹਾਦਸੇ ਵਿੱਚ ਕਾਰ ਸਵਾਰ ਚਾਰ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜਖ਼ਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਰੇਸਲਪੁਰ ਪਿੰਡ ਦੇ ਕੋਲ ਤੇਜ ਰਫ਼ਤਾਰ ਨਾਲ ਜਾ ਰਹੀ ਕਾਰ ਬੇਕਾਬੂ ਹੋਕੇ ਸੜਕ ਕਿਨਾਰੇ ਦਰਖਤ ਨਾਲ ਟਕਰਾ ਗਈ ਜਿਸ ਕਰਕੇ ਚਾਰ ਖਿਡਾਰੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਇੱਥੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। (Road Accident)

ਸੂਤਰਾਂ ਨੇ ਦੱਸਿਆ ਕਿ ਇਹ ਚਾਰੇ ਖਿਡਾਰੀ ਇੱਥੇ ਹਾਕੀ ਦੇ ਟੂਰਨਾਮੇਂਟ ਵਿੱਚ ਮੈਚ ਖੇਡਣ ਆ ਰਹੇ ਸਨ। ਇਹਨਾਂ ਵਿਚੋਂ ਇੱਕ ਖਿਡਾਰੀ ਦਾ ਜਨਮ ਦਿਨ ਸੀ ਅਤੇ ਦੱਸਿਆ ਗਿਆ ਹੈ ਕਿ ਉਹ ਸਾਰੇ ਆਪਣੇ ਸਾਥੀ ਦਾ ਜਨਮ ਦਿਨ ਮਨਾਉਣ ਲਈ ਕੱਲ੍ਹ ਰਾਤ ਇਟਾਰਸੀ ਗਏ ਸਨ ਜਿੱਥੋਂ ਵਾਪਸ ਪਰਤਦੇ ਸਮਾਂ ਇਹ ਹਾਦਸਿਆ ਹੋ ਗਿਆ। ਲਾਸ਼ਾਂ ਦੀ ਪਹਿਚਾਣ ਸ਼ਾਹਨਵਾਜ ਹੁਸੈਨ ਨਿਵਾਸੀ ਇੰਦੌਰ , ਆਦਰਸ਼ ਹਰਦੁਆ ਇਟਾਰਸੀ , ਅਸੀਸ਼ ਲਾਲ ਜਬਲਪੁਰ ਅਤੇ ਅਨਿਕੇਤ ਵਰੂਨ ਗਵਾਲੀਅਰ ਵਜੋਂ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।