Breaking News

ਆਸਟਰੇਲੀਆ ‘ਚ ਗੋਲੀਬਾਰੀ ‘ਚ ਚਾਰ ਜ਼ਖਮੀ

Four Injured In Firing In Australia

ਦੋ ਜਣਿਆਂ ਦੀ ਹਾਲਤ ਗੰਭੀਰ

ਮਾਸਕੋ, ਏਜੰਸੀ। ਆਸਟਰੇਲੀਆ ‘ਚ ਮੈਲਬਰਨ ਦੇ ਪ੍ਰਹਰਨ ਇਲਾਕੇ ‘ਚ ਐਤਵਾਰ ਨੂੰ ਨਾਈਟ ਕਲੱਬ ਦੇ ਬਾਹਰ ਹੋਈ ਗੋਲੀਬਾਰੀ ‘ਚ ਚਾਰ ਜਣੇ ਜ਼ਖਮੀ ਹੋ ਗਏ ਜਿਹਨਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਵਿਕਟੋਰੀਆ ਰਾਜ ਦੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਇੱਕ ਬਿਆਨ ‘ਚ ਕਿਹਾ ਕਿ ਪੁਲਿਸ ਅਤੇ ਹੋਰ ਸੇਵਾਵਾਂ ਪ੍ਰਹਰਨ ‘ ਚ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੇ ਹਨ। ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਲਿਟਿਲ ਚੈਪਲ ਸਟ੍ਰੀਟ ਅਤੇ ਮਾਲਵਰਨ ਰੋਡ ਕੋਲ ਲਗਭਗ ਤਿੰਨ ਵੱਜ ਕੇ 20 ਮਿੰਟ ‘ਤੇ ਕਈ ਲੋਕਾਂ ‘ਤੇ ਗੋਲੀ ਚਲਾਈ ਗਈ। ਚਾਰ ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ‘ਚ 28 ਸਾਲਾ ਅਤੇ ਇੱਕ ਹੋਰ ਵਿਅਕਤੀ ਦੀ ਹਾਲਤ ਗੰਭੀਰ ਹੈ। 50 ਅਤੇ 29 ਸਾਲ ਦੇ ਦੋ ਵਿਅਕਤੀ ਵੀ ਗੋਲੀਬਾਰੀ ‘ਚ ਜ਼ਖਮੀ ਹੋਏ ਹਨ। ਜਿਕਰਯੋਗ ਹੈ ਕਿ ਇਸ ਇਲਾਕੇ ‘ਚ ਸਮਲੈਂਗਿਕਾਂ ਲਈ ਕਈ ਬਾਰ ਹਨ ਅਤੇ ਗੋਲੀਬਾਰੀ ਦਾ ਕਾਰਨ ਇਹਨਾਂ ਪ੍ਰਤੀ ਡਰ ਹੋ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top