Breaking News

ਪੁਲਵਾਮਾ ‘ਚ ਸ਼ਹੀਦ ਹੋਏ ਜਵਾਨਾਂ ‘ਚ 4 ਜਵਾਨ ਪੰਜਾਬ ਦੇ 

Four, Jawans, Pulwama

ਚੰਡੀਗੜ੍ਹ। ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਬੀਤੇ ਦਿਨ ਹੋਏ ਅੱਤਵਾਦੀ ਹਮਲੇ ‘ਚ 40 ਤੋਂ ਵਧ ਸੀ.ਆਰ. ਪੀ. ਐੱਫ ਦੇ ਜਵਾਨ ਸ਼ਹੀਦ ਹੋ ਗਏ। ਜਿਨ੍ਹਾਂ ‘ਚੋਂ ਚਾਰ ਜਵਾਨ ਪੰਜਾਬ ਦੇ ਪੁੱਤ ਵੀ ਸਨ। ਚਾਰਾਂ ਵਿੱਚੋਂ ਇੱਕ ਜਵਾਨ ਗੁਰਦਾਸ ਪੁਰ, ਦੂਜਾ ਤਰਤਤਾਰਨ, ਤੀਜਾ ਮੋਗਾ ਅਤੇ ਚੌਥਾ ਰੂਪਨਗਰ ਜਿਲ੍ਹੇ ਨਾਲ ਸਬੰਧਤ ਸੀ। ਮੋਗਾ ਜ਼ਿਲੇ ਦੇ ਕੋਟ ਈਸੇ ਖਾਂ ਦਾ ਇਕ ਜਵਾਨ ਜੈਮਲ ਸਿੰਘ ਸ਼ਹੀਦ ਹੋ ਗਿਆ, ਜੋ ਬਸ ਚਲਾ ਰਿਹਾ ਸੀ। ਤਰਨਤਾਰਨ ਜ਼ਿਲ੍ਹੇ ਦੇ ਬਲਾਕ ਚੋਹਲ ਸਾਹਿਬ ਦੇ ਪਿੰਡ ਗੰਡੀਵਿੰਡ ਧੱਤਲ ਦਾ ਰਹਿਣ ਵਾਲਾ ਜਵਾਨ ਸੁਖਜਿੰਦਰ ਸਿੰਘ ਸ਼ਹੀਦ ਹੋ ਗਿਆ। ਰੋਪੜ ਜ਼ਿਲੇ ਦੇ ਨੂਰਪੁਰਬੇਦੀ ਦੇ ਪਿੰਡ ਰੋਲੀ ਦਾ ਰਹਿਣ ਵਾਲਾ ਕੁਲਵਿੰਦਰ ਵੀ ਸ਼ਾਮਲ ਸੀ। ਕੁਲਵਿੰਦਰ ਸਿੰਘ ਆਪਣੇ ਘਰ ਦਾ ਇਕਲੋਤਾ ਚਿਰਾਗ ਸੀ। ਇੱਕ ਜਵਾਨ ਸ਼ਹੀਦਾ ਗੁਰਦਾਸਪੁਰ ਜਿਲ੍ਹੇ ਦੇ ਦੀਨਾਨਗਰ ਦਾ ਰਹਿਣ ਵਾਲਾ ਮਨਜਿੰਦਰ ਸਿੰਘ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top