ਦਿੱਲੀ ’ਚ ਮਕਾਨ ’ਚ ਲੱਗੀ ਅੱਗ, ਚਾਰ ਵਿਅਕਤੀਆਂ ਦੀ ਮੌਤ

0
162

ਦਿੱਲੀ ’ਚ ਮਕਾਨ ’ਚ ਲੱਗੀ ਅੱਗ, ਚਾਰ ਵਿਅਕਤੀਆਂ ਦੀ ਮੌਤ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ’ਚ ਮੰਗਲਵਾਰ ਨੂੰ ਇੱਕ ਮਕਾਨ ’ਚ ਅੱਗ ਲੱਗਣ ਕਾਰਨ ਚਾਰ ਵਿਅਕਤੀਆਂ ਦੀ ਝੁਲਸਣ ਕਾਰਨ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸਾ ਦਿੱਲੀ ਦੇ ਪੁਰਾਣੀ ਸੀਮਾਪੁਰੀ ਇਲਾਕੇ ’ਚ ਵਾਪਰਿਆ ਇੱਕ ਮਕਾਨ ਦੀ ਤੀਜੀ ਮੰਜ਼ਿਲ ’ਤੇ ਅੱਗ ਲੱਗਣ ਦੀ ਘਟਨਾ ’ਚ ਰੀਨਾ (55), ਹੋਰੀ ਲਾਲ (59), ਆਸ਼ੂ (24) ਤੇ ਰੋਸ਼ਨੀ (18) ਦੀ ਸੜ ਕੇ ਮੌਤ ਹੋ ਗਈ। ਹੋਰੀ ਲਾਲ ਸ਼ਾਸ਼ਤਰੀ ਭਵਨ ’ਚ ਚਪੜਾਸੀ ਅਹੁਦੇ ’ਤੇ ਸਨ, ਜਦੋਂਕਿ ਰੀਨਾ ਦਿੱਲੀ ਨਗਰ ਨਿਗਮ ’ਚ ਸਫ਼ਾਈ ਕਰਮਚਾਰੀ ਸੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੰੁਚੀ ਅੱਗ ਬੁਝਾਊ ਗੱਡੀਆਂ ਦੀ ਮੱਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਪੁਲਿਸ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ