ਇਲਾਹਾਬਾਦ ‘ਚ ਇੱਕ ਪਰਿਵਾਰ ਦੇ ਚਾਰ ਜੀਆਂ ਦਾ ਕਤਲ

death

ਇਲਾਹਾਬਾਦ, ਏਜੰਸੀ।

ਉੱਤਰ ਪ੍ਰਦੇਸ਼ ‘ਚ ਇਲਾਹਾਬਾਦ ਦੇ ਸੋਰਾਂਵ ਖੇਤਰ ‘ਚ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦਾ ਤੇਜਧਾਰ ਹਥਿਆਰਾ ਨਾਲ ਕਤਲ ਕਰ ਦਿੱਤਾ। ਸੋਰਾਂਵ ਖੇਤਰ ਅਧਿਕਾਰੀ ਥਾਣਾ ਖੇਤਰ ਦੇ ਹਾਈਵੇ ਕੋਲ ਬਿਗਹਿਆ ਪਿੰਡ ਨਿਵਾਸੀ ਵਿਮਲ ਚੰਦਰ ਪਾਂਡੇ ਦੇ ਘਰ ‘ਚ ਦੇਰ ਰਾਤ ਕੁਝ ਬਦਮਾਸ਼ਾਂ ਨੇ ਲੁੱਟ ਖੋਹ ਕੀਤੀ। ਬਦਮਾਸ਼ਾਂ ਨੇ ਵਿਮਲ ਚੰਦ ਪਾਂਡੇ ਦੀ ਪਤਨੀ ਕਮਲੇਸ਼ਵਰੀ ਦੇਵੀ (52), ਬੇਟੀ ਕਿਰਨ (32) ਜਵਾਈ ਪ੍ਰਤਾਪ ਨਾਰਾਇਣ (35) ਤੇ ਨਾਤੀ ਵਿਰਾਟ (6) ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ।

ਸ੍ਰੀ ਗਿਰੀ ਨੇ ਦੱਸਿਆ ਦੋਸ਼ੀਆਂ ਨੇ ਘਰ ਵੜ ਕੇ ਲੁੱਟਖੋਹ ਵੀ ਕੀਤੀ ਹੈ। ਹੁਣ ਕਹਿਣਾ ਮੁਸ਼ਕਲ ਹੈ ਕਿ ਲੁੱਟਖੋਹ ਦੇ ਉਦੇਸ਼ ਨਾਲ ਹੀ ਦੋਸ਼ੀਆਂ ਨੇ ਪਰਿਵਾਰਾਂ ਦਾ ਕਤਲ ਕੀਤਾ ਹੈ। ਇÂ ਵੀ ਹੋ ਸਕਦਾ ਹੈ ਕਿਸੇ ਘਰੇਲੂ ਅਦਾਵਦ ਜਾ ਫਿਰ ਸੰਪਤੀ ਸਬੰਧੀ ਕਿਸੇ ਨਾਲ ਵਿਵਾਦ ਹੋਵੇ ਇਸ ਕਾਰਨ ਕਤਲ ਕਰ ਦਿੱਤਾ ਹੋਵੇ। ਉਨ੍ਹਾਂ ਦੱਸਿਆ ਸੂਚਨਾ ਤੋਂ ਬਾਅਦ ਵੱਡੀ ਸੰਖਿਆ ‘ਚ ਪੁਲਿਸ ਬਲ ਅਤੇ ਉਸ ਤੋਂ ਇਲਾਵਾ ਅਧਿਕਾਰੀ ਮੌਕੇ ‘ਤੇ ਪਹੁੰਚੇ। ਮੌਕੇ ‘ਤੇ ਕੁੱਤਿਆਂ ਦਾ ਖੋਜੀ ਦਸਤਾ ਅਤੇ ਫਾਰੇਸਿਕ ਟੀਮਾਂ ਵੀ ਪਹੁੰਚ ਕੇ ਆਪਣਾ ਕੰਮ ਕਰ ਰਹੀਆਂ ਹਨ। ਇਸ ਸਿਲਸਿਲੇ ‘ਚ ਰਿਪੋਰਟ ਦਰਜ ਕਰਕੇ ਪੁਲਿਸ ਬਿੰਦੂਆਂ ‘ਤੇ ਜਾਂਚ ਕਰ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।