Breaking News

ਭਿਲਾਈ ਇਸਪਾਤ ਪਲਾਂਟ ‘ਚ ਅੱਗ ਲੱਗਣ ਨਾਲ ਚਾਰ ਦੀ ਮੌਤ

Four people,died,Fire, Bhilai steel plant, Blast

ਪਲਾਂਟ ‘ਚ ਗੈਸ ਲੀਕੇਜ਼ ਨਾਲ ਲੱਗੀ ਅੱਗ

ਭਿਲਾਈ (ਏਜੰਸੀ)। ਭਾਰਤੀ ਇਸਪਾਤ ਅਥਾਰਟੀ ਦੇ ਭਿਲਾਈ ਇਸਪਾਤ ਪਲਾਂਟ ‘ਚ ਅੱਜ ਦੁਪਹਿਰ ਕੋਕ ਕੋਕ ਓਵਨ ‘ਚ ਗੈਸ ਪਾਈਪ ਲਾਈਨ ‘ਚ ਹੋਏ ਰਿਸਾਅ ਫਿਰ ਹੋਏ ਧਮਾਕੇ ਨਾਲ ਚਾਰ ਕਰਮਚਾਰੀਆਂ ਦੀ ਮੌਤ ਹੋ ਗੲਖੀ, ਜਦੋਂਕਿ ਸੱਤ ਭਿਆਨ ਤਰੀਕੇ ਨਾਲ ਝੁਲਸ ਗਏ ਹਨ। ਪਲਾਂਟ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਕ ਓਵਨ ‘ਚ ਗੈਸ ਸਪਲਾਈ ਕਰਨ ਵਾਲੀ ਪਾਈਪ ਲਾਈਨ ‘ਚ ਰਿਸਾਅ ਹੋਣ ਲੱਗਿਆ। ਜਦੋਂ ਤੱਕ ਇਸ ਦੀ ਜਾਣਕਾਰੀ ਸਬੰਧਿਤ ਅਧਿਕਾਰੀਆਂ ਤੱਕ ਪਹੁੰਚੀ ਉੱਥੇ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਧਮਾਕੇ ਤੇ ਅੱਗ ਦੀ ਚਪੇਟ ‘ਚ ਆਉਣ ਨਾਲ ਚਾਰ ਕਰਮਚਾਰੀਆਂ ਦੀ ਮੌਤ ਹੋ ਗਈ ਜਦੋਂਕਿ ਸੱਤ ਹੋਰ ਗੰਭੀਰ ਰੂਪ ‘ਚ ਝੁਲਸ ਗਏ। ਝੁਲਸੇ ਹੋਏ ਸਾਰੇ ਕਰਮਚਾਰੀਆਂ ਨੂੰ ਪਲਾਂਟ ਦੇ ਸੈਕਟਰ ਨੌਂ ਸਥਿੱਤ ਮੁੱਖ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪਲਾਂਟ ਦੇ ਆਲਾ ਅਧਿਕਾਰੀਆਂ ਦੇ ਨਾਲ ਹੀ ਜਿ਼ਲਾ ਪਰਸ਼ਾਸਨ ਤੇ ਪੁਲਿਸ ਦੇ ਆਲਾ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਫਿਲਹਾਲ ਪਲਾਂਟ ਮੈਨੇਜ਼ਮੈਂਟ ਤੇ ਪੁਲਿਸ ਦੋਵਾਂ ਨੇ ਅਜੇ ਤੱਕ ਮੌਤਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਗੈਸ ਦੀ ਲੀਕੇਜ਼ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। (Blast)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top