ਭੀਲਵਾੜਾ ਜ਼ਿਲ੍ਹੇ ’ਚ ਕਾਰ ਟਰੱਕ ਦੇ ਹਾਦਸੇ ਦੌਰਾਨ ਚਾਰ ਲੋਕਾਂ ਦੀ ਮੌਤ

3 killed, over 30 injured in road accident

ਭੀਲਵਾੜਾ ਜ਼ਿਲ੍ਹੇ ’ਚ ਕਾਰ ਟਰੱਕ ਦੇ ਹਾਦਸੇ ਦੌਰਾਨ ਚਾਰ ਲੋਕਾਂ ਦੀ ਮੌਤ

ਭੀਲਵਾੜਾ (ਏਜੰਸੀ)। ਰਾਜਸਥਾਨ ਦੇ ਭੀਲਵਾੜਾ ਜ਼ਿਲੇ ਦੇ ਵਿਜੇਨਗਰ ’ਚ ਅੱਜ ਸਵੇਰੇ ਕਾਰ ਦੇ ਖੜ੍ਹੇ ਟਰੱਕ ਨਾਲ ਟਕਰਾ ਜਾਣ ਕਾਰਨ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਮਲਾ ਵਿਹਾਰ ਵਾਸੀ ਅੰਕਿਤ ਅਗਰਵਾਲ ਆਪਣੀ ਪਤਨੀ ਰਾਖੀ ਅਤੇ ਬੱਚੇ ਪ੍ਰੇਕਸ਼ਮ ਦੇ ਨਾਲ ਜੈਪੁਰ ਤੋਂ ਭੀਲਵਾੜਾ ਵਾਪਸ ਆ ਰਿਹਾ ਸੀ ਜਦੋਂ ਸਵੇਰੇ ਵਿਜੇਨਗਰ ਦੇ ਰਾਜਦਰਬਾਰ ਹੋਟਲ ਨੇੜੇ ਉਸਦੀ ਕਾਰ ਬੇਕਾਬੂ ਹੋ ਕੇ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਤੇਜ਼ ਸੀ ਕਿ ਇਸ ਵਿਚ ਫਸੇ ਇਨ੍ਹਾਂ ਲੋਕਾਂ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਹਾਦਸੇ ’ਚ ਅਗਰਵਾਲ ਅਤੇ ਉਸ ਦੀ ਪਤਨੀ ਅਤੇ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਪ੍ਰੇਕਸ਼ਮ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ