ਦਿੱਲੀ ‘ਚ ਡਿੱਗੀ 4 ਮੰਜ਼ਿਲਾ ਇਮਾਰਤ, ਚਾਰ ਬੱਚਿਆਂ ਤੇ ਇੱਕ ਔਰਤ ਦੀ ਮੌਤ

Four Storey, Building, Collapsed, Delhi, Four Children, Woman Death

ਮੱਦਦ ਲਈ ਪਹੁੰਚੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੇੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ

ਐਨਡੀਆਰ, ਦਿੱਲੀ ਪੁਲਿਸ ਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨਾਲ ਮਿਲ ਕੇ ਹਟਾਇਆ ਮਲਬਾ

ਨਵੀਂ ਦਿੱਲੀ, ਸੱਚ ਕਹੂੰ ਨਿਊਜ਼

ਦਿੱਲੀ ਦੇ ਅਸ਼ੋਕ ਵਿਹਾਰ ਫੇਜ-3 ਦੀ ਸਾਵਨ ਪਾਰਕ ਕਲੋਨੀ ‘ਚ ਬੁੱਧਵਾਰ ਸਵੇਰ ਇੱਕ ਪੁਰਾਣੀ ਚਾਰ ਮੰਜਿਲਾ ਇਮਾਰਤ ਡਿੱਗ ਗਈ ਹਾਦਸੇ ਦੀ ਸੂਚਨਾ ਮਿਲਦੇ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਕੇ ‘ਤੇ ਪਹੁੰਚੇ ਤੇ ਦਿੱਲੀ ਫਾਇਬ ਬ੍ਰਿਗੇਡ ਸੇਵਾ, ਪੁਲਿਸ ਤੇ ਆਫਤਾ ਪ੍ਰਬੰਧਨ ਦੇ ਮੈਂਬਰਾਂ ਨਾਲ ਰਾਹਤ ਤੇ ਬਚਾਅ ਕਾਰਜ ‘ਚ ਜੁਟ ਗਏ ਹਾਦਸੇ ‘ਚ ਚਾਰ ਬੱਚਿਆਂ ਤੇ ਇੱਕ ਔਰਤ ਦੀ ਮੌਤ ਹੋ ਗਈ ਜਦੋਂਕਿ ਕਈ ਜ਼ਖਮੀ ਹੋ ਗਏ ਖਬਰ ਲਿਖੇ ਜਾਣ ਤੱਕ ਰਾਹਤ ਤੇ ਬਚਾਅ ਕਾਰਜ ਜਾਰੀ ਸੀ ਮਲਬੇ ‘ਚ ਕੁਝ ਹੋਰ ਵਿਅਕਤੀਆਂ ਦੇ ਦਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ

ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਸਾਢੇ 9 ਵਜੇ ਸਾਵਨ ਪਾਰਕ ਕਲੋਨੀ ‘ਚ ਇਮਾਰਤ ਨੰਬਰ 42 ਡਿੱਗ ਗਈ ਤੇਜ਼ ਧਮਾਕੇ ਤੋਂ ਬਾਅਦ ਉੱਥੇ ਕੁਝ ਮਿੰਟਾਂ ਤੱਕ ਹਰ ਪਾਸੇ ਧੂੜ ਦਾ ਗੂਬਾਰ ਬਣ ਗਿਆ, ਜਿਸ ‘ਚ ਸਥਾਨਕ ਵਾਸੀ ਘਬਰਾ ਗਏ ਧੂੜ ਕੁਝ ਘੱਟ ਹੋਈ ਤਾਂ ਆਸ-ਪਾਸ ਦੇ ਲੋਕ ਬਚਾਅ ਲਈ ਘਟਨਾ ਸਥਾਨ ਵੱਲ ਭੱਜੇ ਘਟਨਾ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ, ਦਿੱਲੀ ਫਾਇਰ ਬ੍ਰਿਗੇਡ ਸੇਵਾ ਤੇ ਕੌਮੀ ਆਫ਼ਤਾ ਪ੍ਰਬੰਧਨ ਦੀ ਟੀਮ ਨਾਲ ਬਲਾਕ ਬੁਰਾਡੀ, ਮੰਗੋਲਪੁਰੀ ਤੇ ਰੋਹਣੀ ਤੋਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਵਿਜੈ ਇੰਸਾਂ, ਸੁਨੀਲ ਇੰਸਾਂ, ਰਮਾਸ਼ੰਕਰ ਇੰਸਾਂ, ਰਾਮਸਵਰੂਪ ਇੰਸਾਂ, ਭੈਣ ਵਿਮਲਾ ਇੰਸਾਂ ਸਮੇਤ 50 ਤੋਂ ਵੱਧ ਸੇਵਾਦਾਰ ਪਹੁੰਚੇ ਤੇ ਤੁਰੰਤ ਰਾਹਤ ਤੇ ਬਚਾਅ ਕਾਰਜ ‘ਚ ਜੁਟੇ ਗਏ

ਇਮਾਰਤ ਦੇ ਮਲਬੇ ‘ਚੋਂ ਕੱਢੇ ਗਏ ਪੀੜਤਾਂ ‘ਚੋਂ ਚਾਰ ਬੱÎਚਿਆਂ ਤੇ ਇੱਕ ਮਹਿਲਾ ਦੀ ਮੌਤ ਹੋ ਗਈ ਜਦੋਂਕਿ ਕਈ ਜ਼ਖਮੀਆਂ ਨੂੰ ਦੀਪ ਚੰਦ ਬੰਧੂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਸਥਾਨਕ ਨਿਵਾਸੀਆਂ ਅਨੁਸਾਰ ਡਿੱਗਣ ਵਾਲੀ ਬਿਲਡਿੰਗ ਕਰੀਬ 20 ਸਾਲ ਪੁਰਾਣੀ ਹੋਣ ਦੇ ਚੱਲਦੇ ਖਸਤਾ ਹੋ ਚੁੱਕੀ ਸੀ ਘਟਨਾ ਸਥਾਨ ‘ਤੇ ਚੀਕ-ਪੁਕਾਰ ਮੱਚੀ ਸੀ, ਕੁਝ ਮਹਿਲਾਵਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਮਲਬੇ ‘ਚ ਦਬੇ ਹੋਣ ਦੀ ਗੱਲ ਕਹਿ ਰਹੀਆਂ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।