ਦਿੱਲੀ ’ਚ ਮੀਂਹ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗੀ

0
129

ਦਿੱਲੀ ’ਚ ਮੀਂਹ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗੀ

(ਏਜੰਸੀ) ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਲਗਾਤਾਰ ਮੀਂਹ ਪੈ ਰਿਹਾ ਹੈ ਮੀਂਹ ਕਾਰਨ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ ਜਿਸ ’ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਜਾਣਕਾਰੀ ਅਨੁਸਾਰ ਰਾਜਧਾਨੀ ਦੇ ਬੇਗਮਪੁਰ ਸਥਿਤ ਕਰਾਲਾ ਇਲਾਕੇ ’ਚ ਸਵੇਰੇ ਖਸਤਾ ਹਾਲਤ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ ਉਸ ਨੇ ਨਾਲ ਲੱਗਦੇ ਮਕਾਨ ਨੂੰ ਵੀ ਆਪਣੇ ਲਪੇਟ ’ਚ ਲੈ ਲਿਆ ਜਿਸ ਕਾਰਨ ਨਾਲ ਲੱਗਦਾ ਮਕਾਨ ਵੀ ਡਿੱਗ ਪਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਕਿਉਕਿ ਇਸ ਮਕਾਨ ’ਚ ਰਹਿ ਰਹੇ ਵਿਅਕਤੀ ਚਾਰ-ਪੰਜ ਦਿਨ ਪਹਿਲਾਂ ਹੀ ਮਕਾਨ ਖਾਲੀ ਕਰ ਗਏ ਸਨ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਜਾਂਦਾ।

ਜਾਂਚ ਦੌਰਾਨ ਪਤਾ ਚੱਲਿਆ ਕਿ ਨਗਰ ਨਿਗਮ (ਐਮਸੀਡੀ) ਨੇ ਚਾਰ ਮੰਜ਼ਿਲਾ ਇਮਾਰਤ ਨੂੰ ਖਸਤਾ ਹਾਲਤ ਐਲਾਨ ਕਰਕੇ ਉਸ ਨੂੰ ਕਾਫ਼ੀ ਦਿਨ ਪਹਿਲਾਂ ਹੀ ਖਾਲੀ ਕਰਵਾ ਦਿੱਤਾ ਸੀ ਲੋਕਾਂ ਨੇ ਦੱਸਿਆ ਕਿ ਚਾਰ ਮੰਜ਼ਿਲਾ ਇਮਾਰਤ ਕਾਫ਼ੀ ਖਸਤਾ ਹਾਲਤ ’ਚ ਸੀ ਤੇ ਕਾਫ਼ੀ ਦਿਨਾਂ ਤੋਂ ਖਾਲੀ ਸੀ ਇਮਾਰਤ ਦੀ ਖਸਤਾ ਹਾਲਤ ਨੂੰ ਵੇਖਦਿਆਂ ਨਾਲ ਲੱਗਦੇ ਮਕਾਨ ’ਚ ਰਹਿ ਰਹੇ ਵਿਅਕਤੀਆਂ ਨੇ ਚਾਰ-ਪੰਜ ਦਿਨ ਪਹਿਲਾਂ ਹੀ ਮਕਾਨ ਖਾਲੀ ਕਰ ਦਿੱਤਾ ਸੀ ਸਵੇਰੇ ਜਿਵੇਂ ਹੀ ਇਮਾਰਤ ਡਿੱਗੀ ਫਾਇਰ ਬਿ੍ਰਗੇਡ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਮਲਬੇ ’ਚ ਕਿਸੇ ਦੇ ਦੱਬੇ ਹੋਣ ਦੀ ਜਾਂਚ ਕੀਤੀ ਪਰ ਮਲਬੇ ’ਚ ਅਜਿਹਾ ਕੁਝ ਨਹੀਂ ਮਿਲਿਆ ਪੁਲਿਸ ਮਕਾਨ ਮਾਲਕ ਦੀ ਪਛਾਣ ’ਚ ਜੁਟੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ