ਜਹਿਰੀਲੀ ਗੈਸ ਦੀ ਚਪੇਟ ਵਿੰਚ ਆਉਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ

ਜਹਿਰੀਲੀ ਗੈਸ ਦੀ ਚਪੇਟ ਵਿੰਚ ਆਉਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ

ਤਿਰੂਵਨੰਤਪੁਰਮ (ਏਜੰਸੀ)। ਕੇਰਲ ਦੇ ਕੋਲੱਮ ਜ਼ਿਲੇ ਦੇ ਕੁੰਦਰਾ ਵਿਖੇ ਇਕ ਖੂਹ ਅੰਦਰ ਜ਼ਹਿਰੀਲੀ ਗੈਸ ਸਾਹ ਲੈਣ ਨਾਲ ਚਾਰ ਮਜ਼ਦੂਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਖੂਹ ਨੂੰ ਸਾਫ਼ ਕਰਨ ਲਈ ਦੋ ਵਿਅਕਤੀ ਖੂਹ ਵਿੱਚ ਦਾਖਲ ਹੋਏ ਸਨ ਅਤੇ ਉਹ ਤੁਰੰਤ ਬੇਹੋਸ਼ ਹੋ ਗਏ। ਬਾਅਦ ਵਿੱਚ, ਦੋ ਹੋਰ ਵਿਅਕਤੀ ਜੋ ਖੂਹ ਵਿੱਚ ਹੇਠਾਂ ਆ ਗਏ ਸਨ ਤਾਂ ਉਹ ਵੀ ਬੇਹੋਸ਼ ਹੋ ਗਏ। ਸਥਾਨਕ ਲੋਕਾਂ ਨੇ ਪੀੜਤਾਂ ਨੂੰ ਬਚਾਉਣ ਲਈ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਨ੍ਹਾਂ ਵਿੱਚੋਂ ਤਿੰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਚੌਥਾ ਵਿਅਕਤੀ ਨੇੜਲੇ ਹਸਪਤਾਲ ਜਾ ਰਹੇ ਰਸਤੇ ਵਿੱਚ ਹੀ ਦਮ ਤੋੜ ਗਿਆ। ਮ੍ਰਿਤਕਾਂ ਦੀ ਪਛਾਣ ਸੋਮਰਾਜਨ (53), ਰਾਜਨ (36), ਮਨੋਜ (34) ਅਤੇ ਸ਼ਿਵ ਪ੍ਰਸਾਦ (24) ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।