ਸੜਕ ਹਾਦਸੇ ‘ਚ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਤ

0
Four, Youths, Died, Aboard, Car Accident

ਲਖਨਊ-ਆਗਰਾ ਐਕਸਪ੍ਰੈਸ ਵੇਅ ‘ਤੇ ਵਾਪਰਿਆ ਹਾਦਸਾ

ਕਾਨਪੁਰ, ਏਜੰਸੀ। ਉਤਰ ਪ੍ਰਦੇਸ਼ ‘ਚ ਕਾਨਪੁਰ ਨਗਰ ਦੇ ਬਿਲਹੌਰ ਖੇਤਰ ‘ਚ ਹੋਏ ਭਿਆਨਕ ਸੜਕ ਹਾਦਸੇ ‘ਚ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਸੱਤ ਬੱਸ ਯਾਤਰੀ ਜਖਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਰੋਡਵੇਜ਼ ਬੱਸ ਕਨੌਜ ਤੋਂ ਆਗਰਾ ਜਾ ਰਹੀ ਸੀ। ਬਿਲਹੌਰ ਖੇਤਰ ‘ਚ ਰਾਤ ਲਗਭਗ ਦੋ ਵਜੇ ਆਰੋਲ ਕਟ ਕੋਲ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਬੱਸ ‘ਚ ਟੱਕਰ ਮਾਰ ਦਿੱਤੀ। ਹਾਦਸੇ ‘ਚ ਬਿਹਾਰ ਦੇ ਸਾਂਗਰ ਨਿਵਾਸੀ ਅਰਵਿੰਦ (32) ਵਿਕਾਸ (30) ਮਨੋਜ (28) ਅਤੇ ਚੰਦਰਸ਼ੇਖਰ (30) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਬੱਸ ‘ਚ ਸਵਾਰ ਸੱਤ ਲੋਕ ਵੀ ਜ਼ਖਮੀ ਹੋ ਗਏ ਜਿਹਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। (Car Accident)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।