ਸਿ਼ਲਪਾ ਸ਼ੈੱਟੀ ਤੇ ਰਾਜ ਕੁੰਦਰਾ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

0
291

ਸਿ਼ਲਪਾ ਸ਼ੈੱਟੀ ਤੇ ਰਾਜ ਕੁੰਦਰਾ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

ਮੁੰਬਈ (ਸੱਚ ਕਹੂੰ ਨਿਊਜ਼)। ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ *ਚ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨਿਤਿਨ ਬਰਾਈ ਨਾਮਕ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਸ਼ਿਲਪਾ ਅਤੇ ਰਾਜ ਨੇ 2014 ਤੋਂ ਹੁਣ ਤੱਕ ਸਪਾ ਅਤੇ ਜਿਮ ਦੀ ਫਰੈਂਚਾਇਜ਼ੀ ਵੰਡਣ ਦੇ ਨਾਂਅ ‘ਤੇ ਕਈ ਵਾਰ ਠੱਗੀ ਮਾਰੀ ਹੈ। ਨਿਤਿਨ ਨੇ ਇਸ ਮਾਮਲੇ ‘ਚ ਕਾਸ਼ਿਫ ਖਾਨ, ਦਰਸ਼ਿਤ ਸ਼ਾਹ ਅਤੇ ਉਨ੍ਹਾਂ ਦੇ ਕੁਝ ਸਾਥੀਆਂ ‘ਤੇ ਵੀ ਦੋਸ਼ ਲਗਾਏ ਹਨ। ਹਾਲਾਂਕਿ, ਇਹ ਨਹੀਂ ਪਤਾ ਹੈ ਕਿ ਕਾਸ਼ਿਫ ਅਤੇ ਦਰਸ਼ਿਤ ਕੌਣ ਹਨ ਅਤੇ ਸ਼ਿਲਪਾ ਰਾਜ ਦੀ ਕੰਪਨੀ ਵਿੱਚ ਉਨ੍ਹਾਂ ਦੀ ਕੀ ਭੂਮਿਕਾ ਹੈ।

ਨਿਤਿਨ ਦਾ ਕਹਿਣਾ ਹੈ ਕਿ ਉਸਨੇ ਪੁਣੇ ਦੇ ਕੋਰੇਗਾਓਂ ਵਿੱਚ ਸ਼ਿਲਪਾ ਅਤੇ ਰਾਜ ਦੀ ਫਰਮ ਮੈਸਰਜ਼ ਐਸਐਫਐਲ ਪ੍ਰਾਈਵੇਟ ਕੰਪਨੀ ਦੀ ਇੱਕ ਜਿਮ ਅਤੇ ਸਪਾ ਫਰੈਂਚਾਈਜ਼ੀ ਖੋਲ੍ਹੀ ਸੀ। ਮੁਲਜ਼ਮਾਂ ਨੇ ਉਸ ਤੋਂ 1 ਕਰੋੜ 59 ਲੱਖ 27 ਹਜ਼ਾਰ Wਪਏ ਦਾ ਨਿਵੇਸ਼ ਕਰਵਾਇਆ ਅਤੇ ਫਿਰ ਉਨ੍ਹਾਂ ਪੈਸਿਆਂ ਦੀ ਨਿੱਜੀ ਵਰਤੋਂ ਕੀਤੀ। ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮਾਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ