ਕਿਨੂੰ ਵਪਾਰੀ ਨਾਲ 18 ਲੱਖ 25 ਹਜ਼ਾਰ ਦੀ ਠੱਗੀ

Kinnu-Trader-696x456, Fraud With Kinnow Traders

ਕਿਨੂੰ ਵਪਾਰੀ ਨਾਲ 18 ਲੱਖ 25 ਹਜ਼ਾਰ ਦੀ ਠੱਗੀ (Fraud With Kinnow Traders)

(ਸੱਚ ਕਹੂੰ ਨਿਊਜ਼) ਸ੍ਰੀਗੰਗਨਗਰ। ਕਿਨੂੰ ਦਾ ਵਪਾਰ ਕਰਨ ਵਾਲੀ ਇੱਕ ਕੰਪਨੀ ਦੇ ਮਾਲਕ ਤੋਂ 18 ਲੱਖ 25 ਹਜ਼ਾਰ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਪੱਛਮੀ ਬੰਗਾਲ ਦੇ ਇੱਕ ਵਪਾਰੀ ਖਿਲਾਫ ਸਦਰ ਥਾਣਾ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਹਿੰਦੂਮਲਕੋਟ ਮਾਰਗ ’ਤੇ ਕਾਲੀਆ ਪਿੰਡ ਦੇ ਨਜ਼ਦੀਕ ਕੰਪਨੀ ਕੋਮਲ ਫਰੂਟਸ ਦੇ ਮਾਲਕ ਸੀਤਾਰਾਮ ਨਿਵਾਸੀ ਕੇਦਾਰ ਚੌਂਕ ਪੁਰਾਣੀ ਆਬਾਦੀ ਵੱਲੋਂ ਕੀਤੀ ਗਘੀ ਰਿਪੋਰਟ ਦੇ ਆਧਾਰ ’ਤੇ ਪੱਛਮੀ ਬੰਗਾਲ ਦੇ ਵਰਧਮਾਨ ਜਿਲ੍ਹੇ ਦੇ ਕੂਤਲੀ ਥਾਣਾ ਖੇਤਰ ਲੱਛੀਪੁਰ ਗੇਟ ਕਾਲੀ ਮੰਦਰ ਨਿਵਾਸੀ ਮੁਹੰਮਦ ਫਾਰੂਖ ਗਾਜੀ ਉਰਫ ਖਾਲਿਦ ’ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਸੀਤਾਰਾਮ ਨੇ ਦੱਸਿਆ ਕਿ ਮੁਹੰਮਦ ਫਾਰੂਖ ਗਾਜੀ ਤੋਂ ਜਨਵੀਰ 2020 ’ਚ ਸੂਰਤ ਦੇ ਇੱਕ ਦਲਾਲ ਸਲੀਮ ਨੇ ਕਿਨੂੰ ਦੇ ਵਪਾਰ ਲਈ ਮੁਲਾਕਾਤ ਕਰਵਾਈ ਸੀ। ਮੁਹੰਮਦ ਗਾਜੀ ਨੇ ਸੀਗੰਗਾਨਗਰ ਆ ਕੇ ਚੱਕ 1-ਸੀ, ਤਿੰਨ ਪੁਲੀ ਤੇ ਚੱਕ ਚਾਰ ਜੈਡ ਦੇ ਆਸਪਾਸ ਕਿਨੂੰ ਦੇ ਬਾਗ ਵੇਖੇ। ਕਿਨੂੰ ਦਾ ਕਾਵਲਿਟੀ ਨੂੰ ਪਰਖਿਆ ਤੇ ਫਿਰ ਮਾਲ ਭੇਜਣ ਲਈ ਕਿਹਾ। ਜਨਵਰੀ 2020 ’ਚ ਉਸਨ ਮੁਹੰਮਦ ਗਾਜੀ ਨੂੰ ਤਿੰਨ ਟਰੱਕ ਮਾਲ ਭੇਜਿਆ। ਉਸਨੇ 18 ਲੱਖ ਇੱਕ ਹਜ਼ਾਰ ਦਾ ਭੁਗਤਾਨ ਕਰ ਦਿੱਤਾ। ਕਰੀਬ 25 ਹਜ਼ਾਰ ਰੁਪਏ ਬਕਾਇਆ ਰਹਿ ਗਿਆ। ਇਸ ਤੋਂ ਬਾਅਦ ਅਗਲੇ ਸੀਜ਼ਨ ’ਚ ਮੁਹੰਦਮ ਗਾਜੀ ਨੇ ਉਸ ਨੂੰ ਫਿਰ ਮਾਲ ਭੇਜਣ ਲਈ ਕਿਹਾ। ਜਨਵਰੀ 2021 ’ਚ ਉਸਨੇ ਦੋ-ਤਿੰਨ ਟਰੱਕ ਮਾਲ ਹੋਰ ਭੇਜੇ।

ਸੀਤਾਰਾਮ ਦਾ ਦੋਸ਼ ਹੈ ਕਿ 2-3 ਟਰੱਕ ਮਾਲ ਦਾ ਮੁਹੰਮਦ ਗਾਜੀ ਨੇ ਭੁਗਤਾਨ ਨਹੀਂ ਕੀਤਾ

(Fraud With Kinnow Traders)

ਸੀਤਾਰਾਮ ਅਨੁਸਾਰ ਉਸਦੇ ਵੱਲੋਂ ਭੇਜੇ ਗਏ ਕਿਨੂੰ ਨਾਲ ਭਰੇ 2-3 ਟਰੱਕ ਮਾਲ ਦਾ ਐਨ ਮੌਕੇ ’ਤੇ ਮੁਹੰਮਦ ਗਾਜੀ ਨੇ ਭੁਗਤਾਨ ਨਹੀਂ ਕੀਤਾ ਤਾਂ ਉਸ ਨੂੰ ਇਹ ਮਾਲ ਕਿਤੇ ਹੋਰ ਭੇਜਣਾ ਪਿਆ। ਇਸ ਤੋਂ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਪੁਲਿਸ ਦੇ ਅਨੁਸਾਰ ਸੀਤਾਰਾਮ ਦਾ ਦੋਸ਼ ਹੈ ਕਿ 2-3 ਟਰੱਕ ਮਾਲ ਦਾ ਮੁਹੰਮਦ ਗਾਜੀ ਨੇ ਭੁਗਤਾਨ ਵੀ ਨਹੀਂ ਕੀਤਾ। ਗਾਜੀ ਨਵੰਬਰ 21 ’ਚ ਕਰੀਬ 20 ਦਿਨ ਸ੍ਰੀਗੰਗਨਗਰ ਦੇ ਇੱਕ ਹੋਟਲ ’ਚ ਤੇ ਦੇਵਨਗਰ ’ਚ ਪਰੀਚਿਤ ਦੇ ਕੋਲ ਰਿਹਾ। ਮੁਹੰਦਮ ਗਾਜੀ ਦੇ ਨਾਲ ਦੋ-ਤਿੰਨ ਵਿਅਕਤੀ ਹੋਹ ਹਨ, ਜੋ ਉਸ ਤੋਂ ਇੱਥੋਂ ਮਾਲ ਲੈ ਕੇ ਪੱਛਮੀ ਬੰਗਾਲ ਭੇਜਦੇ ਹਨ। ਇਹ ਲੋਕ ਵੀ ਧੋਖਾਧੜੀ ਕਰਨ ’ਚ ਸ਼ਾਮਲ ਹਨ। ਮਾਲ ਦਾ ਸੌਦਾ ਕਰਦੇ ਸਮੇਂ ਮੁਹੰਦਮ ਗਾਜੀ ਨੇ ਦੱਸਿਆ ਕਿ ਉਹ ਬੰਗਲਾਦੇਸ਼ ’ਚ ਕਿੰਨੂ ਦੀ ਸਪਲਾਈ ਕਰਦਾ ਹੈ। ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਸੰਦੀਪ ਖਿੱਚੜ ਨੂੰ ਸੌਂਪੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ