ਮੁਫ਼ਤ ਬੱਸ ਸਫ਼ਰ ਦੇ ਰੰਗ : ਸੀਟ ਲਈ ਭਿੜੀਆਂ ਦੋ ਔਰਤਾਂ, ਇੱਕ ਦੂਜੇ ਦੇ ਪੁੱਟੇ ਵਾਲ

BUS

ਮੁਫ਼ਤ ਬੱਸ ਸਫ਼ਰ ਦੇ ਰੰਗ : ਸੀਟ ਲਈ ਭਿੜੀਆਂ ਦੋ ਔਰਤਾਂ, ਇੱਕ ਦੂਜੇ ਦੇ ਪੁੱਟੇ ਵਾਲ

(ਸੱਚ ਕਹੂੰ ਨਿਊਜ਼) ਜਲੰਧਰ। ਪੰਜਾਬ ਸਰਕਾਰ ਵੱਲੋਂ ਸੂਬੇ ’ਚ ਦਿੱਤੀ ਜਾ ਰਹੀ ਔਰਤਾਂ ਨੂੰ ਮੁਫ਼ਤ ਸਫਰ (Free Bus Travel) ਦੀ ਸਹੂਲਤ ਹੁਣ ਸਰਕਾਰ ਲਈ ਮੁਸੀਬਤ ਬਣਦੀ ਜੀ ਰਹੀ ਹੈ। ਬੱਸਾਂ ’ਚ ਭੀੜ ਵਧੇਰੇ ਹੋਣ ਕਾਰਨ ਅਕਸਰ ਹੀ ਵਿਵਾਦ ਹੁੰਦੇ ਰਹਿੰਦੇ ਹਨ। ਅੱਜ ਸਰਕਾਰੀ ਬੱਸ ’ਚ ਦੋ ਮਹਿਲਾਵਾਂ ਸੀਟ ਲਈ ਭਿੜ ਗਈਆਂ। ਇਹਨਾਂ ਦੋਵਾਂ ਮਹਿਲਾਵਾਂ ’ਚ ਸੀਟ ਨੂੰ ਲੈ ਕੇ ਹੋਈ ਤਕਰਾਰ ਹੌਲੀ-ਹੌਲੀ ਹੱਥੋਪਾਈ ਤੱਕ ਪਹੁੰਚ ਗਈੇ। ਜਿਸ ਤੋਂ ਬਾਅਦ ਦੋਵੇਂ ਔਰਤਾਂ ਗੁੱਥਮ-ਗੁੱਥੀ ਹੋ ਗਈਆਂ ਤੇ ਇੱਕ-ਦੂਜੇ ਦੇ ਵਾਲ ਪੁੱਟ ਦਿੱਤੇ।

ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਔਰਤਾਂ ਦੀਆਂ ਲੜਦਿਆਂ ਦੀ ਵੀਡੀਓ ਸੋਸ਼ਲ਼ ਮੀਡੀਆ ’ਤੇ ਵਾਇਰਲ ਹੋ ਗਈ। ਇਸ ਵੀਡਿਓ ’ਚ ਰੋਡਵੇਜ ਬੱਸ ’ਚ ਸੀਟ ਲਈ ਇੱਕ ਬਜ਼ੁਰਗ ਮਹਿਲਾ ਤੇ ਇੱਕ ਅਧਖੜ ਉਮਰ ਦੀ ਮਹਿਲਾ ਇੱਕ-ਦੂਜੇ ਦੇ ਸਿਰ ਦੇ ਵਾਲ ਫੜ ਕੇ ਖਿੱਚ ਰਹੀਆਂ ਹਨ। ਇਸ ਦੌਰਾਨ ਕੁਝ ਔਰਤਾਂ ਨੇ ਇਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਆਖਰ ਬੜੀ ਮੁਸ਼ਕਲ ਨਾਲ ਇਨ੍ਹਾਂ ਔਰਤਾਂ ਨੂੰ ਛੁਡਾਇਆ ਗਿਆ।

WOMAN BUS

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬੱਸਾਂ ’ਚ ਔਰਤਾਂ ਨੂੰ ਮੁਫ਼ਤ ਸਫਰ (Free Bus Travel) ਦੀ ਸਹੂਲਤ ਤਾਂ ਦਿੱਤੀ ਹੈ ਪਰ ਬੱਸਾਂ ਦੀ ਘਾਟ ਪੂਰੀ ਨਹੀਂ ਕੀਤੀ, ਜਿਸ ਕਾਰਨ ਬੱਸਾਂ ਸਵਾਰੀਆਂ ਨਾਲ ਪੂਰੀਆਂ ਠੁੱਕੀਆ ਹੁੰਦੀਆਂ ਹਨ ਤੇ ਸੀਟ ਲਈ ਅਕਸਰ ਹੀ ਲੜਾਈ ਝਗੜੇ ਦੀ ਨੌਬਤ ਤੱਕ ਆ ਜਾਂਦੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਬੱਸਾਂ ਦੀ ਗਿਣਤੀ ਵਧਾਈ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਤੇ ਆਮ ਲੋਕਾਂ ਨੂੰ ਬੱਸਾਂ ’ਚ ਸਫ਼ਰ ਦੌਰਾਨ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here