ਫਰੈਂਚ ਓਪਨ : ਹਰਬਟ-ਮੇਹੁਤ ਦੀ ਜੋੜੀ ਨੇ ਜਿੱਤਿਆ ਪੁਰਸ਼ ਡਬਲ ਖਿਤਾਬ

0
120
Tennis - French Open - Roland Garros, Paris, France - June 12, 2021 France's Pierre-Hugues Herbert and Nicolas Mahut celebrate with the trophy after winning their men's doubles final match against Kazakhstan's Alexander Bublik and Andrey Golubev REUTERS/Benoit Tessier

ਜੋੜੀ ਨੇ ਦੂਜੀ ਵਾਰ ਆਪਣੇ ਨਾਂਅ ਕੀਤਾ ਰੋਲਾਂ ਗੈਰੋਂ ਦਾ ਖਿਤਾਬ

ਪੈਰਿਸ (ਇਟਲੀ)। ਫਰਾਂਸ ਦੇ ਟੈਨਿਸ ਖਿਡਾਰੀ ਨਿਕੋਲਸ ਮੇਹੁਤ ਤੇ ਪਿਅਰੇ ਹਿਊਜ਼ ਹਰਬਟ ਦੀ ਜੋੜੀ ਨੇ ਇੱਕ ਸੈੱਟ ਤੋਂ ਪੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਜਾਰੀ ਫਰੈਂਚ ਓਪਨ ’ਚ ਪੁਰਸ਼ ਡਬਲ ਦਾ ਖਿਤਾਬ ਜਿੱਤ ਲਿਆ ਹਰਬਟ ਤੇ ਮੇਹੁਤ ਦੀ ਜੋੜੀ ਨੇ ਕਜਾਖਿਸਤਾਨ ਦੇ ਏਲੇਕਜੇਂਡਰ ਬੁਬਲਿਕ ਤੇ ਆਂਦਰੇ ਗੋਲੁਬੇਵ ਦੀ ਜੋੜੀ ਨੂੰ 4-6, 7-6 (1), 6-4 ਨਾਲ ਹਰਾ ਕੇ ਦੂਜੀ ਵਾਰ ਫਰੈਂਚ ਓਪਨ ਦਾ ਖਿਤਾਬ ਆਪਣੇ ਨਾਂਅ ਕਰ ਲਿਆ।

ਫਰਾਂਸਿਸੀ ਜੋੜੀ ਨੇ ਦੋ ਘੰਟਿਆਂ ਤੇ 11 ਮਿੰਟਾਂ ’ਚ ਮੁਕਾਬਲਾ ਆਪਣੇ ਨਾਂਅ ਕੀਤਾ ਹਰਬਟ ਤੇ ਮੇਹੁਤ ਦੀ ਜੋੜੀ ਫਰਾਂਸ ਦੀ ਪਹਿਲੀ ਅਜਿਹੀ ਜੋੜੀ ਬਣ ਗਈ ਹੈ, ਜਿਸ ਨੇ ਦੋ ਵਾਰ ਰੋਲਾਂ ਗੈਰੋਂ ਦਾ ਖਿਤਾਬ ਜਿੱਤਿਆ ਹੈ ਇਸ ਜੋੜੀ ਦਾ ਇਹ ਪੰਜਵਾਂ ਗਰੈਂਡ ਸਲੈਮ ਖਿਤਾਬ ਹੈ ਇਸ ਤੋਂ ਪਹਿਲਾਂ, ਉਹ ਅਸਟਰੇਲੀਅਨ ਓਪਨ, ਵਿੰਬਲਡਨ ਤੇ ਅਮਰੀਕੀ ਓਪਨ ਦਾ ਖਿਤਾਬ ਜਿੱਤ ਚੁੱਕੇ ਹਨ ਮੇਹੁਤ ਨੇ ਇਸ ਜਿੱਤ ਤੋਂ ਬਾਅਦ ਕਿਹਾ ਕਿ ਆਖਰਕਾਰ ਅਸੀਂ ਇੱਥੇ ਟਰਾਫ਼ੀ ਦੇ ਨਾਲ ਹਾਂ ਇਹ ਅਨੋਖਾ ਹੈ ਸ਼ੁਰੂਆਤ ਤੋਂ ਲੈ ਕੇ ਆਖਰ ਤੱਕ ਇਹ ਕਾਫ਼ੀ ਚੰਗਾ ਰਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।