ਕਿਸ ਤੋਂ ਮੰਗੀਏ

ਕਿਸ ਤੋਂ ਮੰਗੀਏ

ਸਿੱਧ ਵਿਭੂਤੀ ਹਾਤਿਮ ਵਿਦੇਸ਼ ਜਾਣ ਲੱਗਿਆ ਤਾਂ ਉਹ ਆਪਣੀ ਪਤਨੀ ਤੋਂ ਪੁੱਛ ਬੈਠਾ, ‘‘ਕਿ ਮੈਂ ਵਿਦੇਸ਼ ਜਾ ਰਿਹਾ ਹਾਂ, ਤੇਰੇ ਲਈ ਖਾਣ-ਪੀਣ ਵਾਲਾ ਕਿੰਨਾ ਸਾਮਾਨ ਰੱਖ ਕੇ ਜਾਵਾਂ?’’ ‘‘ਜਿੰਨੀ ਮੇਰੀ ਉਮਰ ਹੋਵੇ, ਉਨਾਂ ਕੁ ਸਾਮਾਨ ਮੇਰੇ ਲਈ ਰੱਖ ਜਾਓ’’ ਇਹ ਆਖ ਕੇ ਉਸਦੀ ਪਤਨੀ ਹੱਸ ਪਈ ‘‘ਤੇਰੀ ਉਮਰ ਜਾਣਨਾ ਮੇਰੇ ਵੱਸ ਦੀ ਗੱਲ ਨਹੀਂ’’ ਹਾਤਿਮ ਨੇ ਕਿਹਾ ‘‘ਫੇਰ ਤਾਂ ਮੇਰੀ ਰੋਟੀ ਦਾ ਇੰਤਜ਼ਾਮ ਵੀ ਤੁਹਾਡੇ ਵੱਸੋਂ ਬਾਹਰ ਹੈ ਇਹ ਕੰਮ ਜਿਸ ਦਾ ਹੈ,

ਉਸੇ ਨੂੰ ਕਰਨ ਦਿਓ’’ ਪਤਨੀ ਨੇ ਦੁਬਾਰਾ ਕਿਹਾ ਪਤਨੀ ਦੀ ਸ਼ਰਧਾ ’ਤੇ ਮੁਗਧ ਹੋ ਕੇ ਹਾਤਿਮ ਵਿਦੇਸ਼ ਚਲਾ ਗਿਆ ਉਦੋਂ ਗੁਆਂਢਣ ਨੇ ਪੁੱਛਿਆ, ‘‘ਧੀਏ! ਹਾਤਿਮ ਤੇਰੇ ਲਈ ਕੀ ਇੰਤਜ਼ਾਮ ਕਰ ਗਿਆ ਹੈ?’’ ਹਾਤਿਮ ਦੀ ਪਤਨੀ ਨੇ ਕਿਹਾ, ‘‘ਮਾਂ! ਮੇਰਾ ਪਤੀ ਕੀ ਇੰਤਜ਼ਾਮ ਕਰੇਗਾ ਇਸ ਸਾਰੀ ਕਾਇਨਾਤ ਨੂੰ ਖਾਣਾ ਦੇਣ ਵਾਲਾ ਤਾਂ ਉਹ ਪਰਮ ਪਿਤਾ ਪਰਮਾਤਮਾ ਹੈ

ਜੋ ਸਦਾ ਮੇਰੇ ਅੰਗ-ਸੰਗ ਰਹਿੰਦਾ ਹੈ ਮਨੁੱਖ ਸਹਾਇਤਾ ਦਾ ਪਾਤਰ ਹੈ ਇਨ੍ਹਾਂ ਦੋਵਾਂ ਆਤਮਾ-ਪਰਮਾਤਮਾ ਦਰਮਿਆਨ ਹੋਰ ਕੋਈ ਅਹੁਦਾ ਨਹੀਂ ਹੈ ਮਨੁੱਖ ਨੂੰ ਮੰਗਣਾ ਚਾਹੀਦਾ ਹੈ ਤਾਂ ਆਪਣੇ ਤੋਂ ਵੱਡੇ ਮੂਲ ਸਰੋਤ ਪਰਮਾਤਮਾ ਤੋਂ ਹੀ ਮੰਗਣਾ ਚਾਹੀਦਾ ਹੈ ਉਸੇ ਨਾਲ ਆਪਣਾ ਸੰਬੰਧ ਭਗਤੀ, ਸ਼ਰਧਾ, ਪ੍ਰੇਮ ਨਾਲ ਜੋੜ ਕੇ ਪਰਮਾਤਮਾ ਨੂੰ ਸਦਾ ਆਪਣੇ ਨਾਲ ਰੱਖਿਆ ਜਾ ਸਕਦਾ ਹੈ ਇਹੀ ਮਨੁੱਖ ਦਾ ਪਰਮ ਕਰਤਵ ਹੈ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ