ਫਰਾਰ ਸਮਗਲਰ ਨੇ ਕੀਤਾ ਕਤਲ

ਚਲਾਈਆਂ ਗਈਆਂ ਤੇ ਬੱਗਾ ਸਿੰਘ ਵੱਲੋਂ ਵੀ ਹਰਭਜਨ ਸਿੰਘ ਦੇ ਸਿਰ 'ਚ ਇੱਟ ਨਾਲ ਵਾਰ ਕੀਤਾ ਗਿਆ। ਇਸ ਦੌਰਾਨ ਹਰਭਜਨ ਸਿੰਘ ਵੱਲੋਂ ਚਲਾਈਆਂ ਗੋਲੀਆਂ ਨਾਲ ਅਤੇ ਬੱਗਾ ਸਿੰਘ ਦੀ ਇੱਟ ਦੇ ਵਾਰ ਨਾਲ ਦੋਵਾਂ ਜ

ਹਮਲੇ ‘ਚ ਇੱਟ ਦੇ ਵਾਰ ਨਾਲ ਸਮਗਲਰ ਦੀ ਵੀ ਹੋਈ ਮੌਤ

ਫਿਰੋਜ਼ਪੁਰ, 18 ਅਗਸਤ ਨੂੰ ਫਿਰੋਜ਼ਪੁਰ-ਮੋਗਾ ਰੋਡ ‘ਤੇ ਸਥਿਤ ਘੱਲ ਖੁਰਦ ਦੀ ਨਹਿਰਾਂ ਕੋਲ ਸਥਿਤ ਢਾਬੇ ‘ਤੇ ਰੋਟੀ ਖਾਣ ਮੌਕੇ ਫਰਾਰ ਹੋਏ ਨਾਭਾ ਜ਼ੇਲ੍ਹ ‘ਚ ਬੰਦ ਸਮੱਗਲਰ ਹਰਭਜਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਨਿਹਾਲਾ ਕਿਲਚੇ ਵੱਲੋਂ ਬੀਤੀ ਰਾਤ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਬੱਗਾ ਸਿੰਘ ਪੁੱਤਰ ਚਾਂਦੀ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਦੌਰਾਨ ਬੱਗਾ ਸਿੰਘ ਵੱਲੋਂ ਇੱਟ ਨਾਲ ਕੀਤੇ ਵਾਰ ਦੌਰਾਨ ਹਰਭਜਨ ਸਿੰਘ ਦੀ ਮੌਤ ਹੋ ਜਾਣ ‘ਤੇ ਪੁਲਿਸ ਵੱਲੋਂ ਹਰਭਜਨ ਸਿੰਘ ਦੀ ਲਾਸ਼ ਨੂੰ ਵੀ ਕਬਜ਼ੇ ਲੈ ਲਿਆ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਫਿਰੋਜ਼ਪੁਰ ਸਦਰ ਪੁਲਿਸ ਅਤੇ ਹੋਰ ਪੁਲਿਸ ਅਧਿਕਾਰੀ ਵੱਲੋਂ ਮੌਕੇ ‘ਤੇ ਪਹੁੰਚ ਕੇ ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲਿਆ। ਥਾਣਾ ਫਿਰੋਜ਼ਪੁਰ ਸਦਰ ਦੇ ਐੱਸਐਚਓ ਮੋਹਿਤ ਧਵਨ ਦੇ ਦੱਸਣ ਅਨੁਸਾਰ ਰਾਤ ਦੇ ਕਰੀਬ 8 ਵਜੇ  ਪਿੰਡ ਨਿਹਾਲਾ ਕਿਲਚਾ ‘ਚ ਹਰਭਜਨ ਸਿੰਘ ਆਪਣੇ ਇੱਕ ਅਣਪਛਾਤੇ ਸਾਥੀ ਨਾਲ ਬੱਗਾ ਸਿੰਘ ਦੇ ਘਰ ਅੰਦਰ ਦਾਖਲ ਹੋਇਆ ਤੇ ਇਸ ਦੌਰਾਨ ਦੋਵਾਂ ਵਿਚਕਾਰ ਸ਼ੁਰੂ ਹੋਈ ਖਹਿਬਾਜ਼ੀ ‘ਚ  ਹਰਭਜਨ ਸਿੰਘ ਵੱਲੋਂ ਬੱਗਾ ਸਿੰਘ ‘ਤੇ ਗੋਲੀਆਂ ਚਲਾਈਆਂ ਗਈਆਂ ਤੇ ਬੱਗਾ ਸਿੰਘ ਵੱਲੋਂ ਵੀ ਹਰਭਜਨ ਸਿੰਘ ਦੇ ਸਿਰ ‘ਚ ਇੱਟ ਨਾਲ ਵਾਰ ਕੀਤਾ ਗਿਆ। ਇਸ ਦੌਰਾਨ ਹਰਭਜਨ ਸਿੰਘ ਵੱਲੋਂ ਚਲਾਈਆਂ ਗੋਲੀਆਂ ਨਾਲ ਅਤੇ ਬੱਗਾ ਸਿੰਘ ਦੀ ਇੱਟ ਦੇ ਵਾਰ ਨਾਲ ਦੋਵਾਂ ਜਣਿਆਂ ਦੀ ਮੌਤ ਹੋ ਗਈ। ਐੱਸਐਚਓ ਮੋਹਿਤ ਧਵਨ ਨੇ ਦੱਸਿਆ ਕਿ ਪੁਲਿਸ ਨੂੰ ਮੌਕੇ ਤੋਂ 11 ਖੋਲ ਚੱਲੀਆਂ ਗੋਲੀਆਂ ਦੇ ਮਿਲੇ ਹਨ। ਉਹਨਾਂ ਦੱਸਿਆ ਕਿ ਹਰਭਜਨ ਸਿੰਘ ਨਾਲ ਆਇਆ ਸਾਥੀ ਮੌਕੇ ‘ਤੋਂ ਭੱਜਣ ‘ਚ ਕਾਮਯਾਬ ਹੋ ਗਿਆ ਹੈ। ਐੱਸਐਚਓ ਮੋਹਿਤ ਧਵਨ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਫਿਰੋਜ਼ਪੁਰ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਮਾਮਲੇ ‘ਚ ਪੁਲਿਸ ਨੇ ਹਰਭਜਨ ਸਿੰਘ ਅਤੇ ਉਸਦੇ ਇੱਕ ਅਣਪਛਾਤੇ ਸਾਥੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੇਸ਼ੀ ਦੌਰਾਨ ਫਰਾਰ ਹੋਇਆ ਹਰਭਜਨ ਸਿੰਘ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਸੀ ਪਰ ਬੀਤੀ ਰਾਤ ਨਿਹਾਲਾ ਕਿਲਚਾ ‘ਚ ਉਸ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਕਿ ਹਰਭਜਨ ਸਿੰਘ ਨੂੰ ਸ਼ੱਕ ਸੀ ਕਿ ਬੱਗਾ ਸਿੰਘ ਉਸਦੀ ਮੁਖ਼ਬਰੀ ਕਰਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।