ਕੋਰੋਨਾ ਦਾ ਕਹਿਰ, ਪ੍ਰਧਾਨ ਮੰਤਰੀ ਨੇ ਸੰਤ ਸਮਾਜ ਨੂੰ ਵੀ ਕੁੰਭ ਨੂੰ ਖਤਮ ਕਰਨ ਦੀ ਕੀਤੀ ਅਪੀਲ

0
1689
PM New Trains

ਕੋਰੋਨਾ ਦਾ ਕਹਿਰ, ਪ੍ਰਧਾਨ ਮੰਤਰੀ ਨੇ ਸੰਤ ਸਮਾਜ ਨੂੰ ਵੀ ਕੁੰਭ ਨੂੰ ਖਤਮ ਕਰਨ ਦੀ ਕੀਤੀ ਅਪੀਲ

ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਸੰਰਕਮਣ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਤ ਸਮਾਜ ਅੱਗੇ ਹਰਿਦੁਆਰ ’ਚ ਚੱਲ ਰਹੇ ਕੁੰਭ ਨੂੰ ਖਤਮ ਕਰ ਕੇ ਇਸ ਨੂੰ ਪ੍ਰਤੀਕਾਤਮਕ ਰੱਖਣੀ ਦੀ ਅਪੀਲ ਕੀਤੀ ਹੈ। ਪੀਐੱਮ ਨੇ ਅੱਜ ਜੂਨਾ ਅਖਾੜਾ ਦੇ ਅਚਾਰਿਆ ਮਹਾਂਮੰਡਲੇਸ਼ਵਰ ਸੁਆਮੀ ਅਵਧੇਸ਼ਾਨੰਦ ਗਿਰੀ ਨਾਲ ਫੋਨ ’ਤੇ ਗੱਲ ਕਰਨ ਤੋਂ ਬਾਅਦ ਟਵੀਟ ਕਰਕੇ ਕੁੰਭ ਦੇ ਸਮਾਪਤ ਹੋਣ ਦੇ ਸੰਕੇਤ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਟਵਿੱਟਰ ’ਤੇ ਕਿਹਾ ‘ਅਚਾਰੀਆ ਮਹਾਂਮੰਡਲੇਸ਼ਵਰ ਪੂਜਨੀਕ ਸੁਆਮੀ ਅਵਧੇਸ਼ਨੰਦ ਗਿਰੀ ਜੀ ਨਾਲ ਅੱਜ ਫੋਨ ’ਤੇ ਗੱਲ ਕੀਤੀ। ਸਾਰੇ ਸੰਤਾਂ ਦੀ ਸਿਹਤ ਦਾ ਹਾਲ ਜਾਣਿਆ।

ਸਾਰੇ ਸੰਤਗਣ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰ ਰਹੇ ਹਨ। ਮੈਂ ਇਸ ਲਈ ਸੰਤ ਜਗਤ ਦਾ ਧੰਨਵਾਦੀ ਹਾਂ। ਉਨ੍ਹਾਂ ਨੇ ਇੱਕ ਹੋਰ ਟਵੀਟ ’ਚ ਕਿਹਾ, ‘ਮੈਂ ਅਰਦਾਸ ਕੀਤੀ ਹੈ ਕਿ ਦੋ ਸ਼ਾਹੀ ਇਸਨਾਨ ਹੋ ਚੁੱਕੇ ਹਨ ਤੇ ਹੁਣ ਕੁੰਭ ਨੂੰ ਕੋਰੋਨਾ ਦੇ ਸੰਕਤ ਦੇ ਚੱਲਦੇ ਪ੍ਰਤੀਕਾਤਮਕ ਹੀ ਰੱਖਿਆ ਜਾਵੇ। ਇਸ ਨਾਲ ਇਸ ਸੰਕਟ ਤੋਂ ਲੜਾਈ ਨੂੰ ਇੱਕ ਤਾਕਤ ਮਿਲੇਗੀ। ਸੁਆਮੀ ਅਵਧੇਸ਼ਾਨੰਦ ਗਿਰੀ ਨੇ ਵੀ ਟਵੀਟ ਕਰਕੇ ਕਿਹਾ, ‘ਮਾਣਯੋਗ ਪ੍ਰਧਾਨ ਮੰਤਰੀ ਜੀ ਦੇ ਸੱਦੇ ਦਾ ਅਸੀਂ ਸਨਮਾਨ ਕਰਦੇ ਹਾਂ। ਜੀਵਨ ਦੀ ਰੱਖਿਆ ਮਹੱਤਵਪੂਰਨ ਹੈ। ਮੇਰੀ ਧਰਮ ਪਰਾਣ ਜਨਤਾ ਅੱਗੇ ਬੇਨਤੀ ਹੈ ਕਿ ਕੋਵਿਡ ਦੀਆਂ ਪਰਸਥਿਤੀਆਂ ਨੂੰ ਦੇਖਦੇ ਹੋਏ ਭਾਰੀ ਗਿਣਤੀ ’ਚ ਇਸਨਾਨ ਲਈ ਨਾ ਆਉਣ ਤੇ ਨਿਯਮਾਂ ਦੀ ਪਾਲਣਾ ਕਰਨ।

ਕੀ ਹੈ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਹਰੀਦੁਆਰ ’ਚ ਚੱਲ ਰਹੇ ਕੁੰਭ ’ਚ ਸਾਧੂ-ਸੰਤਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ’ਚ ਲੋਕ ਜੁੱਟ ਰਹੇ ਹਨ, ਜਿਸ ਕਾਰਨ ਕੋਰੋਨਾ ਸੰਕਰਮਣ ਦੇ ਫੈਨਣ ਦਾ ਖਤਰਾ ਕਾਫੀ ਵਧ ਗਿਆ ਹੈ। ਕੁੰਭ ’ਚ ਕਈ ਸਾਧੂ ਕੋਰੋਨਾ ਨਾਲ ਸੰਕਰਮਿਤ ਵੀ ਪਾਏ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.