ਗਡਕਰੀ ਨੇ ਪਰੀਕਰ ਦੇ ਉਤਰਾ ਅਧਿਕਾਰੀ ਬਾਰੇ ਕੀਤੀ ਚਰਚਾ

0
Gadkari Talked About Parrikar Successor

ਅਮਿਤ ਸ਼ਾਹ ਦੇ ਨਿਰਦੇਸ਼ ‘ਤੇ ਪਣਜੀ ਪਹੁੰਚੇ ਗਡਕਰੀ

ਪਣਜੀ, ਏਜੰਸੀ। ਭਾਰਤੀ ਜਨਤਾ ਪਾਰਟੀ ਨੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦੇ ਦੇਹਾਂਤ ਤੋਂ ਬਾਅਦ ਰਾਜ ‘ਚ ਉਹਨਾਂ ਦੇ ਉਤਰਾ ਅਧਿਕਾਰੀ ਬਾਰੇ ਚਰਚਾ ਸ਼ੁਰੂ ਕਰ ਦਿੱਤੀ ਹੈ। ਭਾਜਪਾ ਵਿਧਾਇਕਾਂ ਨੇ ਇੱਥੇ ਵਿਧਾਇਕ ਦਲ ਦੀ ਬੈਠਕ ਕੀਤੀ ਜਿਸ ‘ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਸ਼ਾਮਲ ਸਨ। ਗਡਕਰੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਨਿਰਦੇਸ਼ ‘ਤੇ ਪਣਜੀ ਪਹੁੰਚੇ ਹਨ। ਸੂਤਰਾਂ ਅਨੁਸਾਰ ਗੋਆ ਫਾਰਵਰਡ ਪਾਰਟੀ ਦੇ ਨੇਤਾ ਅਤੇ ਪਰੀਕਰ ਦੀ ਸਰਕਾਰ ‘ਚ ਨਗਰ ਨਿਯੋਜਨ ਅਤੇ ਖੇਤੀ ਮੰਤਰੀ ਵਿਜੈ ਸਰਦੇਸਾਈ, ਦੋ ਹੋਰ ਪਾਰਟੀ ਦੇ ਨੇਤਾ ਅਤੇ ਅਜਾਦ ਵਿਧਾਇਕ ਰੋਹਨ ਖੋਂਟੇ ਅਤੇ ਗੋਵਿੰਦ ਗੋਡੇ ਨੇ ਸ੍ਰੀ ਗਡਕਰੀ ਨਾਲ ਮੁਲਾਕਾਤ ਕੀਤੀ। (Parrikar Successor)

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ