ਲੁਧਿਆਣਾ ਧਮਾਕੇ ਮਾਮਲੇ ‘ਚ ਗਗਨਦੀਪ ਦੀ ਸਾਥੀ ਕਾਂਸਟੇਬਲ ਕਮਲਜੀਤ ਕੌਰ ਮੁਅੱਤਲ

kamlajeet kaur

 ਪੁਲਿਸ ਮੁਲਾਜ਼ਮ ਹੋਣ ਦੇ ਬਾਵਜੂਦ ਇੱਕ ਮੁਲਜ਼ਮ ਦਾ ਸਾਥ ਦੇਣ ਦਾ ਦੋਸ਼

(ਸੱਚ ਕਹੂੰ ਨਿਊਜ਼) ਲੁਧਿਆਣਾ। ਲੁਧਿਆਣਾ ਕੋਰਟ ’ਚ ਬੰਬ ਧਮਾਕੇ ਮਾਮਲੇ ਵਿੱਚ ਇੱਕ ਹੋਰ ਕਾਰਵਾਈ ਹੋਈ ਹੈ। ਮੁੱਖ ਮੁਲਜ਼ਮ ਮ੍ਰਿਤਕ ਗਗਨਦੀਪ ਸਿੰਘ ਦੀ ਮਹਿਲਾ ਦੋਸਤ ਅਤੇ ਖੰਨਾ ਪੁਲਿਸ ਵਿੱਚ ਕਾਂਸਟੇਬਲ ਕਮਲਜੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਖੰਨਾ ਦੇ ਐਸਐਸਪੀ ਬਲਵਿੰਦਰ ਸਿੰਘ ਨੇ ਕਮਲਜੀਤ ਕੌਰ ਖ਼ਿਲਾਫ਼ ਇਹ ਕਾਰਵਾਈ ਕਰਦਿਆਂ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ ਹਨ। ਕਮਲਜੀਤ ਕੌਰ ‘ਤੇ ਪੁਲਿਸ ਮੁਲਾਜ਼ਮ ਹੋਣ ਦੇ ਬਾਵਜੂਦ ਇੱਕ ਮੁਲਜ਼ਮ ਗਗਨਦੀਪ ਦੇ ਨਾਲ ਰਹਿਣ ਦਾ ਦੋਸ਼ ਹੈ। ਪੁਲਿਸ ਨੇ ਕਿਹਾ ਕਿ ਜੇਕਰ ਕਮਲਜੀਤ ਕੌਰ ਦੇ ਮ੍ਰਿਤਕ ਗਗਨਦੀਪ ਨਾਲ ਹੋਰ ਲਿੰਕ ਸਾਹਮਣੇ ਆਉਂਦੇ ਹਨ ਤਾਂ ਉਸ ਨੂੰ ਬਰਖ਼ਾਸਤ ਕੀਤਾ ਜਾ ਸਕਦਾ ਹੈ। ਪੁਲਿਸ ਲਗਾਤਾਰ ਕਮਲਜੀਤ ਕੌਰ ਤੋਂ ਪੁੱਛਗਿਛ ਕਰ ਰਹੀ ਹੈ।

ਜਿਕਰਯੋਗ ਹੈ ਕਿ 23 ਸਤੰਬਰ ਨੂੰ ਲੁਧਿਆਣਾ ਜ਼ਿਲ੍ਹਾ ਕੋਰਟ ਕੰਪਲੈਕਸ ’ਚ ਬੰਬ ਧਮਾਕਾ ਹੋਇਆ ਸੀ ਜਿਸ ’ਚ 2 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਕਈ ਵਿਅਕਤੀ ਗੰਭੀਰ ਜਖਮੀ ਹੋ ਗਏ ਸਨ। ਇਸ ਧਮਾਕੇ ਦੀ ਜਾਂਚ ਤੋਂ ਬਾਅਦ ਪਤਾ ਚੱਲਿਆ ਸੀ ਕਿ ਧਮਾਕੇ ਦੌਰਾਨ ਮਰਨ ਵਾਲਾ ਪੰਜਾਬ ਪੁਲਿਸ ਤੋਂ ਬਸਖਾਸਤ ਜਵਾਨ ਗਗਨਦੀਪ ਸੀ, ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।

ਲੁਧਿਆਣਾ ਬੰਬ ਧਮਾਕੇ ਦੇ ਮੁਲਜ਼ਮ ਦੀ ਪਛਾਣ ਪੰਜਾਬ ਪੁਲਿਸ ਦੇ ਬਰਖਾਸਤ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਵਜੋਂ ਹੋਈ ਸੀ

ਲੁਧਿਆਣਾ ਦੇ ਕੋਰਟ ਕੰਪਲੈਕਸ ‘ਚ ਬੰਬ ਧਮਾਕਾ ਹੋਇਆ ਹੈ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਿਸ ਦੀ ਜਾਂਚ ਵਿਚ ਪਤਾ ਲੱਗਾ ਕਿ ਮਰਨ ਵਾਲਾ ਵਿਅਕਤੀ ਉਥੇ ਬੰਬ ਲਗਾਉਣ ਆਇਆ ਸੀ। ਜਿਸ ਦੀ ਪਛਾਣ ਪੰਜਾਬ ਪੁਲਿਸ ਦੇ ਬਰਖਾਸਤ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਵਜੋਂ ਹੋਈ ਹੈ।

ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਗਗਨਦੀਪ ਨੂੰ ਜਸਵਿੰਦਰ ਮੁਲਤਾਨੀ ਨੇ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਦੀ ਮਦਦ ਨਾਲ ਧਮਾਕੇ ਲਈ ਤਿਆਰ ਕੀਤਾ ਸੀ। ਧਮਾਕੇ ਵਿੱਚ ਵਰਤਿਆ ਗਿਆ ਵਿਸਫੋਟਕ ਵੀ ਅੱਤਵਾਦੀਆਂ ਨੇ ਦਿੱਤਾ ਹੈ। ਧਮਾਕੇ ਵਿੱਚ ਮਾਰੇ ਗਏ ਗਗਨਦੀਪ ਕੋਲੋਂ ਮਿਲੇ ਡੌਂਗਲ ਰਾਹੀਂ ਜਾਂਚ ਏਜੰਸੀ ਨੂੰ ਅਹਿਮ ਸੁਰਾਗ ਮਿਲੇ ਹਨ। ਜਿਸ ਕਾਰਨ ਗਗਨਦੀਪ ਨੇ 13 ਵਿਦੇਸ਼ੀ ਕਾਲਾਂ ਕੀਤੀਆਂ। ਹਾਲਾਂਕਿ ਧਮਾਕੇ ਦੇ ਸਮੇਂ ਉਸ ਦੇ ਪੇਟ ‘ਚ ਡੌਂਗਲ ਫਸ ਜਾਣ ਕਾਰਨ ਉਹ ਸੜ ਨਹੀਂ ਸਕੀ ਅਤੇ ਇਸ ਨੇ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ