ਗੰਭੀਰ ਨੇ ਆਪ ਦੇ ਤਿੰਨ ਆਗੂਆਂ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ

0
Gambhir, Sent, Three, Leaders, Aap, Defamation, Notice

ਗੰਭੀਰ ਨੇ ਆਪ ਦੇ ਤਿੰਨ ਆਗੂਆਂ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ

ਨਵੀਂ ਦਿੱਲੀ, ਏਜੰਸੀ। ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਗੌਤਮ ਗੰਭੀਰ ਨੇ ਆਪਣੇ ਵਿਰੋਧੀ ਉਮੀਦਵਾਰ ਆਮ ਆਦਮੀ ਪਾਰਟੀ (ਆਪ) ਦੀ ਆਤਿਸ਼ੀ ਮਾਰਲੇਨਾ ਖਿਲਾਫ਼ ਕਥਿਤ ਤੌਰ ‘ਤੇ ਅਪੱਤੀਜਨਕ ਪਰਚੇ ਵੰਡੇ ਜਾਣ ਦੇ ਮਾਮਲੇ ‘ਚ ਖੁਦ ਨੂੰ ਆਰੋਪੀ ਬਣਾਏ ਜਾਣ ਨੂੰ ਲੈ ਕੇ ਆਪ ਦੇ ਤਿੰਨ ਸੀਨੀਅਰ ਨੇਤਾਵਾਂ ਨੂੰ ਸ਼ੁੱਕਰਵਾਰ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਗੰਭੀਰ ਨੇ ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸ੍ਰੀਮਤੀ ਮਾਰਲੇਨਾ ਨੂੰ ਨੋਟਿਸ ਭੇਜ ਕੇ ਇਸ ਮਾਮਲੇ ‘ਚ ਬਿਨਾ ਸ਼ਰਤ ਮੁਆਫੀ ਮੰਗਣ ਅਤੇ ਉਹਨਾਂ ‘ਤੇ ਲਗਾਏ ਗਏ ਆਰੋਪਾਂ ਨੂੰ ਵਾਪਸ ਲੈਣ ਨੂੰ ਕਿਹਾ ਹੈ।

ਜਿਕਰਯੋਗ ਹੈ ਕਿ ਪੂਰਬੀ ਦਿੱਲੀ ਸੰਸਦੀ ਸੀਟ ਤੋਂ ਆਪ ਉਮੀਦਵਾਰ ਮਾਰਲੇਨਾ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ‘ਚ ਗੰਭੀਰ ‘ਤੇ ਆਪਣੇ ਸੰਸਦੀ ਖੇਤਰ ‘ਚ ਉਹਨਾਂ ਖਿਲਾਫ਼ ਅਸ਼ਲੀਲ ਅਤੇ ਅਪੱਤੀਜਨਕ ਟਿੱਪਣੀ ਵਾਲੇ ਪਰਚੇ ਵੰਡਣ ਦਾ ਆਰੋਪ ਲਗਾਇਆ ਸੀ। ਇਸ ਤੋਂ ਬਾਅਦ ਗੰਭੀਰ ਨੇ ਖੁਦ ‘ਤੇ ਲੱਗੇ ਆਰੋਪਾਂ ਨੂੰ ਨਿਰਾਧਾਰ ਦੱਸਦੇ ਹੋਏ ਆਪ ‘ਤੇ ਰਾਜਨੀਤੀਕ ਸਾਜਿਸ ਰਚਣ ਦਾ ਦੋਸ਼ ਆਰੋਪ ਲਗਾਇਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।