ਬਦਨੀਤੀਆਂ ਦੀ ਖੇਡ

ਬਦਨੀਤੀਆਂ ਦੀ ਖੇਡ

ਤਾਨਾਸ਼ਾਹੀ ਹਕੂਮਤੀ ਥਪੇੜਿਆਂ ਤੋਂ ਦੁਖੀ ਅਫਗਾਨਿਸਤਾਨ ਦੀ ਜਨਤਾ ਬੇਗਾਨੇ ਮੁਲਕਾਂ ਤੇ ਤਾਲਿਬਾਨਾਂ ਦੀਆਂ ਬਦਨੀਤੀਆਂ ਦੇ ਚੁੰਗਲ ’ਚ ਫਸ ਗਈ ਹੈ ਤਾਲਿਬਾਨਾਂ ਨਾਲ 20 ਸਾਲ ਤੱਕ ਲੜਾਈ ਲੜਨ ਵਾਲੇ ਅਮਰੀਕਾ ਦੀ ਸੂਹੀਆ ਏਜੰਸੀ ਦੀ ਤਾਲਿਬਾਨਾਂ ਨਾਲ ਗੁਪਤ ਬੈਠਕ ਚਰਚਾ ’ਚ ਆ ਗਈ ਹੈ ਇੱਕ ਪਾਸੇ ਤਾਲਿਬਾਨ ਅਮਰੀਕਾ ਨੂੰ ਫੌਜ ਹਟਾਉਣ ਲਈ ਧਮਕੀ ਦੇ ਰਿਹਾ ਹੈ

ਦੂਜੇ ਪਾਸੇ ਗੁੱਪ-ਚੁੱਪ ਮੀਟਿੰਗ ਹੋ ਗਈ ਹੈ ਸਿਰਫ ਭਾਰਤ ਨੂੰ ਛੱਡ ਕੇ ਬਾਕੀ ਮਹੱਤਵਪੂਰਨ ਮੁਲਕਾਂ ਦੀ ਤਾਲਿਬਾਨਾਂ ਨਾਲ ਸਹਿਮਤੀ ਹੋ ਗਈ ਹੈ ਇਸ ਦੇ ਬਾਵਜੂਦ ਤਾਲਿਬਾਨਾਂ ਦਾ ਅਫਗਾਨ ਫੌਜੀਆਂ ਤੇ ਸਰਕਾਰੀ ਅਫਸਰਾਂ ਦੇ ਕਤਲੇਆਮ ਦੀਆਂ ਘਟਨਾਵਾਂ ’ਚ ਕੋਈ ਫਰਕ ਨਹੀਂ ਪਿਆ ਜਨਤਾ ਦਹਿਸ਼ਤ ਦੇ ਪਰਛਾਵੇਂ ਹੇਠ ਹੈ ਇਹ ਭਾਰਤ ਦੀ ਦਲੇਰੀ, ਸਮਝਦਾਰੀ ਤੇ ਮਨੁੱਖੀ ਨਜ਼ਰੀਏ ਦਾ ਸਬੂੁਤ ਹੈ ਕਿ ਭਾਰਤ ਨੇ ਬੰਦੂਕ ਦੇ ਜ਼ੋਰ ’ਤੇ ਹਕੂਮਤ ਸੰਭਾਲਣ ਵਾਲੇ ਤਾਲਿਬਾਨਾਂ ਨੂੰ ਅਜੇ ਹਮਾਇਤ ਨਹੀਂ ਦਿੱਤੀ

ਭਾਰਤ ਲਈ ਆਪਣੀ ਵਿਚਾਰਧਾਰਾ, ਆਪਣੀ ਸੁਰੱਖਿਆ ਤੇ ਕੂਟਨੀਤਕ ਜ਼ਰੂਰਤਾਂ ਦੇ ਮੱਦੇਨਜ਼ਰ ਕਦਮ ਫੂੂਕ-ਫੂਕ ਕੇ ਰੱਖਣਾ ਜ਼ਰੂਰੀ ਹੈ ਤਾਕਤਵਰ ਮੁਲਕਾਂ ਨੇ ਜਿਸ ਤਰ੍ਹਾਂ ਅਫਗਾਨਿਸਤਾਨ ’ਚ ਜ਼ੁਲਮ ਤੋਂ ਅੱਖਾਂ ਮੀਟੀਆਂ ਉਹ ਬੇਹੱਦ ਚਿੰਤਾਜਨਕ ਤੇ ਇਤਿਹਾਸ ਦਾ ਕਾਲਾ ਪੰਨਾ ਹੀ ਸਾਬਤ ਹੋਵੇਗਾ ਸੱਤਾ ਤਬਦੀਲੀ ਦੀ ਪ੍ਰਕਿਰਿਆ ਸਹਿਜ਼, ਨਿਆਂ ਸੰਗਤ ਤੇ ਅਵਾਮ ਦੀ ਪ੍ਰਵਾਨਗੀ ਨਾਲ ਹੋਣੀ ਚਾਹੀਦੀ ਹੈ ਪਾਕਿਸਤਾਨ ਵਰਗੇ ਮੁਲਕਾਂ ਲਈ ਤਾਂ ਇਹ ਬਿੱਲੀ ਭਾਗੀਂ ਛਿੱਕਾ ਟੁੱਟਣ ਵਾਲੀ ਗੱਲ ਹੈ ਪਾਕਿਸਤਾਨ ਨੂੰ ਅਫਗਾਨਿਸਤਾਨ ’ਚ ਔਰਤਾਂ ਦੀ ਹੋ ਰਹੀ ਦੁਰਦਸ਼ਾ ਇੱਕ ਵਧੀਆ ਤਬਦੀਲੀ ਤੇ ਗੁਲਾਮੀ ਦੀਆਂ ਜੰਜ਼ੀਰਾਂ ਤੋਂ?ਮੁਕਤੀ ਨਜ਼ਰ ਆਉਂਦੀ ਹੈ ਪਾਕਿਸਤਾਨ ਦੀ ਨਜ਼ਰ ’ਚ ਇਹ ਸੁਧਾਰ ਹੈ

ਪਰ ਅਜਿਹਾ ਕਹਿ ਕੇ ਇਸ ਮੁਲਕ ਨੇ ਆਪਣੇ ਕੌਮੀ ਕਿਰਦਾਰ ਨੂੰ ਹੋਰ ਹੇਠਾਂ ਡੇਗ ਦਿੱਤਾ ਹੈ ਰੂਸ ਤੇ ਚੀਨ ਵੀ ਇਸ ਬਰਬਾਦੀ ’ਤੇ ਕਿਧਰੇ ਚਿੰਤਤ ਨਜ਼ਰ ਨਹੀਂ ਆ ਰਹੇ ਮਹਾਂਸ਼ਕਤੀਆਂ ਦੀ ਕਰੂਰਤਾ ਭਰੀ ਜ਼ੋਰਅਜਮਾਇਸ਼ ਦੱਖਣੀ ਏਸ਼ੀਆ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ ਸਿਤਮਜ਼ਰੀਫੀ ਵਾਲੀ ਗੱਲ ਹੈ ਕਿ ਲੋਕਤੰਤਰੀ ਸਰਕਾਰਾਂ ਚਲਾ ਰਹੇ ਮੁਲਕਾਂ ਨੇ ਵੀ ਤਾਲਿਬਾਨਾਂ ਦੀ ਹਥਿਆਰਬੰਦ ਸੱਤਾ ਤਬਦੀਲੀ ’ਤੇ ਮੋਹਰ ਲਾ ਕੇ ਪੂਰੇ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਨੂੰ ਹਨ੍ਹੇਰਮਈ ਭਵਿੱਖ ਵੱਲ ਧੱਕ ਦਿੱਤਾ ਹੈ ਇਸ ਦਹਿਸ਼ਤਗਰਦੀ ਤੇ ਸਵਾਰਥਾਂ ਦੀ ਹਨ੍ਹੇਰੀ ’ਚ ਭਾਰਤ ਸੂਰਜ ਵਾਂਗ ਚਮਕ ਰਿਹਾ ਹੈ ਭਾਰਤ ਨੂੰ ਧਰਮ ਤੇ ਸੱਚ ’ਤੇ ਹੀ ਪਹਿਰਾ ਜਾਰੀ ਰੱਖਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ