ਪੰਜਾਬ

ਹਥਿਆਰਾਂ ਦੀ ਨੋਕ ‘ਤੇ ਕਾਰ ਖੋਹਣ ਵਾਲੇ ਗੈਂਗਸਟਰਾਂ ਦੀ ਪਟਿਆਲਾ ਪੁਲਿਸ ਨਾਲ ਮੁਠਭੇੜ

Gangsters gangraped with arms at gunpoint, encounter with Patiala police

ਦੁਵੱਲੀ ਫਾਇਰਿੰਗ ਦੌਰਾਨ ਹਥਿਆਰਾਂ ਸਮੇਤ ਦੋ ਕਾਬੂ, ਤਿੰਨ ਫਰਾਰ

ਪਟਿਆਲਾ (ਖੁਸ਼ਵੀਰ ਸਿੰਘ ਤੂਰ ) | ਪਟਿਆਲਾ-ਨਾਭਾ ਰੋਡ ‘ਤੇ ਆਈ.ਟੀ.ਆਈ ਕੋਲ ਹਥਿਆਰਾਂ ਦੀ ਨੋਕ ‘ਤੇ ਕਾਰ ਖੋਹਣ ਵਾਲੇ ਗੈਂਗਸਟਰਾਂ ਵਿੱਚੋਂ ਦੋ ਨੂੰ ਅੱਜ ਪਟਿਆਲਾ ਪੁਲਿਸ ਨੇ ਪਿੰਡ ਸਿਊਣਾ ਨੇੜੇ ਹੋਏ ਇੱਕ ਮੁਕਾਬਲੇ ਦੌਰਾਨ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਜੋ ਖੁਦ ਇਸ ਅਪਰੇਸ਼ਨ ਦੀ ਅਗਵਾਈ ਕਰ ਰਹੇ ਸਨ ਨੇ ਮੌਕੇ ‘ਤੇ ਮੀਡੀਆ ਨੂੰ ਦੱਸਿਆ ਕਿ ਬੀਤੀ ਰਾਤ ਵਾਪਰੀ ਕਾਰ ਖੋਹਣ ਦੀ ਘਟਨਾ ਉਪਰੰਤ ਉਨ੍ਹਾਂ ਨੇ ਪਟਿਆਲਾ ਪੁਲਿਸ ਦੇ ਐਸ.ਪੀ ਇੰਨਵੈਸਟੀਗੇਸ਼ਨ ਸ. ਮਨਜੀਤ ਸਿੰਘ ਬਰਾੜ, ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਸੀ.ਆਈ.ਏ. ਸਟਾਫ ਸਮਾਣਾ ਦੇ ਇੰਚਾਰਜ ਇੰਸਪੈਕਟਰ ਵਿਜੈ ਕੁਮਾਰ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕਰ ਦਿੱਤਾ ਸੀ ਇੰਨ੍ਹਾਂ ਮੁਲਜਮਾਂ ਦੀ ਪਿੰਡ ਸਿਊਣਾ ਦੇ ਰਣਜੀਤ ਨਗਰ ਇਲਾਕੇ ਵਿੱਚ ਸੂਚਨਾ ਮਿਲਣ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇਲਾਕੇ ਵਿੱਚ ਘੇਰਾਬੰਦੀ ਕੀਤੀ ਤਾਂ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਕਾਰ ਨੂੰ ਭਜਾ ਲਿਆ ਤੇ ਪੁਲਿਸ ਦੀ ਟੀਮ ‘ਤੇ  ਫਾਇਰਿੰਗ ਸ਼ੁਰੂ ਕਰ ਦਿੱਤੀ
ਇਸ ਮੌਕੇ ਹੋਈ ਦੁਵੱਲੀ ਫਾਇਰਿੰਗ ਦੌਰਾਨ ਮੌਕੇ ਤੋਂ ਮੁਲਜਮਾਂ ਨੂੰ ਦੋ ਪਿਸਤੌਲਾਂ ਸਮੇਤ ਕਾਬੂ ਕਰ ਲਿਆ, ਜਿਨ੍ਹਾਂ ਦੀ ਪਹਿਚਾਣ ਮਨੀ ਦੁਲੜ ਅਤੇ ਨਵਨੀਤ ਕੈਂਥਲ ਵਜੋਂ ਹੋਈ ਹੈ ਮੌਕੇ ‘ਤੇ ਹੋਈ ਦੁਵੱਲੀ ਫਾਇਰਿੰਗ ਦਾ ਫਾਇਦਾ ਉਠਾਉਂਦਿਆਂ ਤਿੰਨ ਮੁਲਜਮ ਭੱਜਣ ਵਿੱਚ ਸਫ਼ਲ ਹੋ ਗਏ, ਜਿਨ੍ਹਾਂ ਦੀ ਬਾਅਦ ਵਿੱਚ ਪਹਿਚਾਣ ਨਵ ਲਹੌਰੀਆਂ, ਅਕੁੰਰ ਅਤੇ ਪ੍ਰਸ਼ਾਤ ਵਜੋਂ ਹੋਈ ਹੈ ਐਸ.ਐਸ.ਪੀ ਨੇ ਦੱਸਿਆ ਕਿ ਇਹ ਮੁਲਜਮ ਲਾਰੇਸ ਬਿਸ਼ਨੋਈ ਅਤੇ ਸੰਪਤ ਨਹਿਰਾ ਗੈਂਗ ਨਾਲ ਸਬੰਧ ਰੱਖਦੇ ਹਨ ਉਨ੍ਹਾਂ ਦਸਿਆ ਕਿ ਨਵ ਲਹੌਰੀਆਂ ਵੱਲੋਂ ਹਾਲ ਹੀ ਵਿੱਚ ਅੰਬਾਲਾ ਦੇ ਇੱਕ ਜਿਊਲਰ ਦਾ ਦਿਨ ਦਿਹਾੜੇ ਕਤਲ ਕਰਨ ਦੇ ਮਾਮਲੇ ਸਮੇਤ ਉਹ ਹੋਰ ਦਸ ਦੇ ਕਰੀਬ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਦਾ ਹੈ ਉਨ੍ਹਾਂ ਦੱਸਿਆ ਕਿ ਭਗੌੜੇ ਮੁਲਜਮਾਂ ਨੂੰ ਨੱਪਣ ਲਈ ਪੰਜਾਬ ਸਮੇਤ ਨਾਲ ਦੇ ਸੂਬਿਆਂ ਦੀ ਪੁਲਿਸ ਨੂੰ ਵੀ ਵਾਇਰਲੈਸ ਸੰਦੇਸ਼ ਨਾਲ ਚੌਕਸ ਕਰ ਦਿੱਤਾ ਗਿਆ ਹੈ ਸਿਊਣਾ ਦੇ ਰਣਜੀਤ ਨਗਰ ਇਲਾਕੇ ਦੇ ਜਿਸ ਘਰ ਵਿੱਚ ਇਹ ਤਿੰਨ ਦਿਨ ਠਹਿਰੇ ਸਨ, ਵਿੱਚੋਂ ਵੀ ਦਸ ਦੇ ਕਰੀਬ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜੋ ਕਿ ਪਟਿਆਲਾ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਹਨ ਉਨ੍ਹਾਂ ਦੱਸਿਆ ਕਿ ਇਸ ਘਰ ਵਿੱਚੋਂ ਵੱਡੀ ਮਾਤਰਾ ਵਿੱਚ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਬਰਾਮਦ ਹੋਈਆਂ ਹਨ ਅਤੇ ਮੌਕੇ ਤੋਂ ਹਿਰਾਸਤ ਵਿੱਚ ਲਏ 10 ਦੇ ਕਰੀਬ ਵਿਦਿਆਰਥੀਆਂ ਕੋਲੋ ਕੋਈ ਵੀ ਕਿਤਾਬ ਬਰਾਮਦ ਨਹੀਂ ਹੋਈ ਐਸ.ਐਸ.ਪੀ. ਨੇ ਦੱਸਿਆ ਕਿ ਮੁਢਲੀ ਪੁੱਛ-ਗਿੱਛ ਦੌਰਾਨ ਇਹ ਵੀ ਪਤਾ ਲਗਾ ਹੈ ਕਿ ਜਿਸ ਘਰ ਵਿੱਚ ਇਹ ਨੌਜਵਾਨ ਕਿਰਾਏ ‘ਤੇ ਰਹਿ ਰਹੇ ਸਨ ਉਸਦੇ ਮਾਲਕ ਵੱਲੋਂ ਕਿਰਾਏਦਾਰਾਂ ਬਾਰੇ ਪੁਲਿਸ ਨੂੰ ਕੋਈ ਅਗਾਓੁ ਸੂਚਨਾ ਨਹੀਂ ਦਿੱਤੀ ਉਨ੍ਹਾਂ ਦੱਸਿਆ ਕਿ ਮਕਾਨ ਮਾਲਕ ਖਿਲਾਫ ਵੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਐਸ.ਪੀ. ਇੰਨਵੈਸਟੀਗੇਸ਼ਨ ਮਨਜੀਤ ਸਿੰਘ ਬਰਾੜ, ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਸੀ.ਆਈ.ਏ. ਸਟਾਫ ਸਮਾਣਾ ਦੇ ਇੰਚਾਰਜ ਇੰਸਪੈਕਟਰ ਵਿਜੈ ਕੁਮਾਰ ਵੀ ਸ਼ਾਮਲ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top