ਖੇਡ ਮੈਦਾਨ

ਵਿਸ਼ਵ ਕੱਪ ਤੋਂ ਬਾਅਦ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈਣਗੇ ਗੇਲ

Gayle, Retire, ODI, Cricket, World

ਇੰਗਲੈਂਡ ਖਿਲਾਫ ਸ਼ੁਰੂ ਹੋਣ ਵਾਲੀ ਇੱਕ ਰੋਜ਼ਾ ਸੀਰੀਜ਼ ‘ਚ ਮਿਲੀ ਜਗ੍ਹਾ

ਜਮੈਕਾ | ਵੈਸਟਇੰਡੀਜ਼ ਦੇ ਦਿੱਗਜ਼ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਇਸ ਸਾਲ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਅਦ ਕੌਮਾਂਤਰੀ ਇੱਕ ਰੋਜ਼ਾ ਕ੍ਰਿਕਅ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਿੱਤਾ ਹੈ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਇਸ ਸਾਲ 30 ਮਈ ਤੌਂ 14 ਜੁਲਾਈ ਤੱ ਇੰਗਲੈਂਡ ਦੇ ਵੇਲਸ ‘ਚ ਖੇਡਿਆ ਜਾਣ ਵਾਲਾ ਵਿਸ਼ਵ ਕੱਪ ਇਸ ਧਮਾਕੇਦਾਰ ਬੱਲੇਬਾਜ਼ ਦੇ ਇੱਕ ਰੋਜ਼ਾ ਕਰੀਅਰ ਦਾ ਆਖਰੀ ਟੂਰਨਾਮੈਂਟ ਹੋਵੇਗਾ ਜਮੈਕਾ ‘ਚ ਜਨਮੇ 39 ਸਾਲਾ ਕ੍ਰਿਸਟੋਫਰ ਹੈਨਰੀ ਗੇਲ ਨੇ ਸਾਲ 1999 ‘ਚ ਭਾਰਤ ਖਿਲਾਫ ਕੈਨੇਡਾ ਦੇ ਟੋਰੰਟੋ ‘ਚ ਆਪਣੇ ਇੱਕ ਰੋਜ਼ਾ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਗੇਲ ਨੇ ਆਪਣੇ ਕਰੀਬ 20 ਸਾਲ ਲੰਮੇ ਕੌਮਾਂਤਰੀ ਕਰੀਅਰ ‘ਚ ਹੁਣ ਤੱਕ 284 ਇੱਕ ਰੋਜ਼ਾ ਮੈਚ ਖੇਡੇ ਹਨ ਜਿਸ ‘ਚ ਉਨ੍ਹਾਂ ਨੈ 37.12 ਦੀ ਔਸਤ ਨਾਲ 9727 ਦੌੜਾ ਬਣਾਈਆਂ ਹਨ ਗੇਲ ਨੇ ਆਪਣੇ ਇੱਕ ਰੋਜ਼ਾ ਕ੍ਰਿਕਟ ਕਰੀਅਰ ‘ਚ ਹੁਣ ਤੱਕ 23 ਸ਼ਾਨਦਾਰ ਸੈਂਕੜੇ ਤੇ 49 ਅਰਧ ਸੈਂਕੜੇ ਵੀ ਲਾਏ ਹਨ ਇੱਕ ਰੋਜ਼ਾ ‘ਚ ਗੇਲ ਦਾ ਸਟ੍ਰਾਈਕ ਰੇਟ 85.82 ਹੈ

ਗੇਲ ਵੈਸਟਇੰਡੀਜ਼ ਲਈ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਤੋਂ ਬਾਅਦ ਇੱਕ ਰੋਜ਼ਾ ਕ੍ਰਿਕਟ ‘ਚ ਸਭ ਤੀ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਹਨ ਇੱਕ ਰੋਜ਼ਾ ਕ੍ਰਿਕਟ ‘ਚ ਕਈ ਵਾਰ ਤੂਫਾਨੀ ਪਾਰੀਆਂ ਖੇਡਣ ਵਾਲੇ ਗੇਲ ਨੂੰ ਇੱਕ ਰੋਜ਼ਾ ਕ੍ਰਿਕਟ ‘ਚ ਆਪਣੇ 10 ਹਜ਼ਾਰ ਰਨ ਪੂਰੇ ਕਰਨ ਲਈ 273 ਦੌੜਾ ਦੀ ਜ਼ਰੂਰਤ ਹੈ, ਜੇਕਰ ਉਹ ਅਜਿਹਾ ਕਰ ਲੈਂਦੇ ਹਨ ਤਾਂ ਇੱਕ ਰੋਜ਼ਾ ਕ੍ਰਿਕਟ ‘ਚ 10 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਉਹ ਵਿਸ਼ਵ ਦੇ 14ਵੇਂ ਤੇ ਵੈਸਟਇੰਡੀਜ਼ ਦੇ ਦੂਜੇ ਬੱਲੇਬਾਜ਼ ਹੋਣਗੇ ਧਮਾਕੇਦਾਰ ਬੱਲੇਬਾਜ਼ ਗੇਲ ਨੇ 2015 ਦੇ ਵਿਸ਼ਵ ਕੱਪ ‘ਚ ਜ਼ਿੰਬਾਬਵੇ ਖਿਲਾਫ 215 ਦੋੜਾਂ ਦੀ ਤੂਫਾਨੀ ਪਾਰੀ ਖੇਡੀ ਸੀ

ਇਹ ਇੱਕ ਰੋਜ਼ਾ ‘ਓ ਵੈਸਟਇੰਡੀਜ਼ ਦੇ ਕਿਸੇ ਵੀ ਬੱਲੇਬਾਜ਼ ਦਾ ਸਭ ਤੋਂ ਜ਼ਿਆਦਾ ਸਕੋਰ ਹੈ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਗੇਲ ਨੂੰ ਇੰਗਲੈਂਡ ਖਿਲਾਫ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ ਦੇ ਪਹਿਲੇ ਦੋ ਇੱਕ ਰੋਜ਼ਾ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਗੇਲ ਨੇ ਆਪਣਾ ਆਖਰੀ ਇੱਕ ਰੋਜ਼ਾ ਪਿਛਲੇ ਸਾਲ 28 ਜੁਲਾਂਹੀ ਨੂੰ ਬੰਗਲਾਦੇਸ਼ ਖਿਲਾਫ ਖੇਡਿਆ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top