ਨੋਟਬੰਦੀ ਦੀ ਪਹਿਲੀ ਤਿਮਾਹੀ ‘ਚ ਹੀ ਜੀਡੀਪੀ ਨੂੰ ਲੱਗਿਆ ਸੀ 2 ਫੀਸਦੀ ਦਾ ਝਟਕਾ!

0
GDP Shocks, 2 Percent, First Quarter , Voting!

ਨੋਟਬੰਦੀ ਵਾਲੀ ਤਿਮਾਹੀ ‘ਚ ਨੌਕਰੀਆਂ ‘ਚ 2 ਤੋਂ 3 ਫੀਸਦੀ ਦੀ ਗਿਰਾਵਟ

ਭਾਰਤੀ ਰਿਜ਼ਰਵ ਬੈਂਕ ਅਨੁਸਾਰ ਦੇਸ਼ ‘ਚ ਵਪਾਰਕ ਕਰਜ਼ਿਆਂ ‘ਚ ਇੱਕ ਸਾਲ ਦੇ ਅੰਦਰ 88 ਫੀਸਦੀ ਦੀ ਕਮੀ ਆਈ ਹੈ, ਜਿਸ ਤੋਂ ਸਾਫ਼ ਹੈ ਕਿ ਆਰਥਿਕ ਗਤੀਵਿਧੀਆਂ ਰੁਕ ਗਈਆਂ ਹਨ ਤੇ ਦੇਸ਼ ਡੂੰਘੇ ਆਰਥਿਕ ਸੰਕਟ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ

ਏਜੰਸੀ/ਨਵੀਂ ਦਿੱਲੀ। ਹਾਰਵਰਡ ਤੇ ਆਈਐਮਐਫ ਦੇ ਰਿਸਰਚਕਰਤਿਆਂ ਵੱਲੋਂ ਕੀਤੀ ਗਈ ਇੱਕ ਸਟੱਡੀ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਨੋਟਬੰਦੀ ਵਾਲੀ ਤਿਮਾਹੀ ‘ਚ ਹੀ ਭਾਰਤ ਦੀ ਆਰਥਿਕ ਗਤੀਵਿਧੀਆਂ ‘ਚ ਘੱਟ ਤੋਂ ਘੱਟ 2.2 ਫੀਸਦੀ ਹੋਰ ਨੌਕਰੀਆਂ ‘ਚ 2 ਤੋਂ 3 ਫੀਸਦੀ ਦੀ ਗਿਰਾਵਟ ਆਈ, ਜਿਸ ਨਾਲ ਜੀਡੀਪੀ ਨੂੰ 2 ਫੀਸਦੀ ਤੱਕ ਦਾ ਝਟਕਾ ਲੱਗਾ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਐਲਾਨ ਕੀਤਾ ਸੀ ਕਿ ਉਸੇ ਦਿਨ ਅੱਧੀ ਰਾਤ ਤੋਂ 500 ਤੇ 1000 ਰੁਪਏ ਦੇ ਨੋਟ ਲੀਗਲ ਟੇਂਡਰ ਨਹੀਂ ਰਹਿਣਗੇ, ਭਾਵ ਉਨ੍ਹਾਂ ਦਾ ਚੱਲਣਾ ਬੰਦ ਹੋ ਜਾਵੇਗਾ ਇਸ ਦੀ ਵਜ੍ਹਾ ਨਾਲ ਰਾਤੋ-ਰਾਤ ਪੂਰੇ ਸਿਸਟਮ ਨਾਲ 75 ਫੀਸਦੀ ਨਗਦੀ ਗੈਰ ਕਾਨੂੰਨੀ ਹੋ ਗਈ ਸੀ ਇਸ ਤੋਂ ਬਾਅਦ ਦੇਸ਼ ‘ਚ ਨਗਦੀ ਦੀ ਭਾਰਤੀ ਤੰਗੀ ਹੋ ਗਈ ਸੀ।

ਸਰਕਾਰ ਨੇ ਅਰਥਵਿਵਸਥਾ ਸੁਧਾਰ ਦੇ ਏਜੰਡੇ ‘ਤੇ ਜਾਣ  ਬੁੱਝ ਕੇ ਲਾਇਆ ਤਾਲਾ : ਪ੍ਰਿਅੰਕਾ

ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਮੰਦੀ ਸਬੰਧੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਅਰਥਵਿਵਸਥਾ ਸੁਧਾਰ ਦੇ ਆਪਣੇ ਏਜੰਡੇ ‘ਤੇ ਜਾਣ-ਬੁਝ ਕੇ ਤਾਲਾ ਲਾਇਆ ਹੋਇਆ ਹੈ ਸ੍ਰੀਮਤੀ ਵਾਡਰਾ ਨੇ ਸੋਮਵਾਰ ਨੂੰ ਆਪਣੇ ਟਵਿੱਟਰ ਹੈਂਡਲ ‘ਤੇ ਆਟੋ ਕਲ ਪੁਰਜੇ ਬਣਾਉਣ ਵਾਲੀ ਕੰਪਨੀ ਬਾਸ਼ ਦੇ ਹਰ ਮਹੀਨੇ 10 ਦਿਨ ਉਤਪਾਦਨ ਬੰਦ ਰੱਖਣ ਦੀ ਰਿਪੋਰਟ ਨੂੰ ਜ਼ਾਹਿਰ ਕਰਦਿਆਂ ਲਿਖਿਆ, ‘ਮੰਦੀ ਕਾਰਨ ਕੰਪਨੀਆਂ ‘ਚ ਦਸ-ਦਸ ਦਿਨ ਤਾਲੇ ਲੱਗਣਗੇ ਉੱਥੇ ਕੋਈ ਕੰਮ ਨਹੀਂ ਹੋਵੇਗਾ, ਪਰ ਭਾਜਪਾ ਸਰਕਾਰ ਨੇ ਅਰਥਵਿਵਸਥਾ ਸੁਧਾਰ ਦੇ ਆਪਣੇ ਏਜੰਡੇ ‘ਤੇ ਜਾਣ-ਬੁੱਝ ਕੇ ਤਾਲਾ ਲਾਇਆ ਹੋਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।