ਗਹਿਲੋਤ ਨੇ ਆਪਣੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕੀਤੀ

ਗਹਿਲੋਤ ਨੇ ਆਪਣੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕੀਤੀ

(ਸੱਚ ਕਹੂੰ ਨਿਊਜ਼) ਜੈਪੁਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੂਬਾ ਮੰਤਰੀ ਮੰਡਲ ਦਾ ਮੁੜ ਗਠਨ ਕਰਕੇ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗ ਵੰਡ ਦਿੱਤੇ ਹਨ। ਗ੍ਰਹਿ ਤੇ ਵਿੱਤ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਕੋਲ ਰੱਖਿਆ ਹੈ। ਨਗਰੀ ਵਿਕਾਸ ਸ਼ਾਂਤੀ ਧਾਰੀਵਾਲ ਕੋਲ ਹੀ ਰਹੇਗਾ। ਕਈ ਪੁਰਾਣੇ ਮੰਤਰੀਆਂ ਦੇ ਵਿਭਾਗਾਂ ਨੂੰ ਵੀ ਨਹੀਂ ਬਦਲਿਆ ਗਿਆ ਉਨ੍ਹਾਂ ’ਚ ਮਮਤਾ ਭੁਪੇਸ਼, ਪ੍ਰਮੋਦ ਜੈਨ ਭਾਇਆ ਆਦਿ ਨੂੰ ਜਿਉ ਦੇ ਤਿਉ ਰੱਖਿਆ ਗਿਆ।

ਨਵੇਂ ਸਿੱਖਿਆ ਤੇ ਕਲਾ ਤੇ ਸੰਸਿਤ ਮੰਤਰੀ ਡਾ. ਬੀ. ਡੀ ਕੱਲਾ ਹੋਣਗੇ ਜਦੋਂਕਿ ਸਿਹਤ ਵਿਭਾਗ ਪਰਸਾਦੀ ਲਾਲ ਮੀਣਾ ਨੂੰ ਸੌਂਪਿਆ ਗਿਆ ਹੈ। ਡਾ. ਮਹੇਸ਼ ਜੋਸ਼ੀ ਜਲਦਾਯ ਦੇ ਮੰਤਰੀ ਹੋਣਗੇ ਜਦੋਂਕਿ ਪ੍ਰਤਾਪ ਸਿੰਘ ਖਾਚਰਿਆਵਾਸ ਦੇ ਕੋਲੋਂ ਟਰਾਂਸਪੋਰਟ ਲੈ ਕੇ ਖੁਰਾਕ ਮੰਤਰਾਲਾ ਦਿੱਤਾ ਗਿਆ ਹੈ ਇਸ ਤਰ੍ਹਾਂ ਰਮੇਸ਼ ਮੀਣਾ ਨਵੇਂ ਪੰਚਾਇਤੀ ਰਾਜ ਮੰਤਰੀ, ਹੇਮਾਰਾਮ ਜੰਗਲਾਤ ਤੇ ਵਾਤਾਵਰਨ, ਰਾਮਲਾਲ ਜਾਟ ਨੂੰ ਮਾਲਿਆ ਮੰਤਰਾਲਾ ਦਿੱਤਾ ਗਿਆ ਹੈ

ਰਾਜਿੰਦਰ ਸਿੰਘ ਯਾਦਵ ਨੂੰ ਗ੍ਰਹਿ ਰਾਜ ਮੰਤਰੀ

ਟੀਕਾਰਾਮ ਜੂਲੀ ਨੂੰ ਸਮਾਜਿਕ ਨਿਆਂ, ਗੋਵਿੰਦਰਾਮ ਆਫ਼ਤਾ ਤੇ ਪ੍ਰਬੰਧਨ, ਮਹਿੰਦਰਜੀਤ ਸਿੰਘ ਮਾਲਵੀਯ ਨੂੰ ਸਿੰਚਾਈ, ਸ਼ਕੁੰਤਲਾ ਰਾਵਤ ਨੂੰ ਉਦਯੋਗ ਦਿੱਤਾ ਗਿਆ ਹੈ ਇਸ ਤਰ੍ਹਾਂ ਰਾਜਿੰਦਰ ਗੂੜਾ ਨੂੰ ਉੱਚ ਸਿੱਖਿਆ, ਭੰਵਰ ਸਿੰਘ ਭਾਟੀ ਨੂੰ ਊਰਜਾ (ਸਵਤੰਤਰ ਪ੍ਰਭਾਰ), ਰਾਜਿੰਦਰ ਸਿੰਘ ਯਾਦਵ ਨੂੰ ਗ੍ਰਹਿ ਰਾਜ ਮੰਤਰੀ, ਸੁਭਾਸ਼ ਗਰਗ ਨੂੰ ਤਕਨੀਕੀ ਸਿੱਖਿਆ, ਆਯੁਰਵੇਦ (ਸਵਤੰਤਰ ਪ੍ਰਭਾਰ), ਸੁਖਰਾਮ ਵਿਸ਼ਨੋਈ ਨੂੰ ਕਿਰਤ (ਸਵਤੰਤਰ ਪ੍ਰਭਾਰ) ਬ੍ਰਜਿੰਦਰ ਓਲਾ ਨੂੰ ਟਰਾਂਸਪੋਰਟ ਤੇ ਸੜਕ ਸੁਰੱਖਿਆ (ਸਵਤੰਤਰ ਪ੍ਰਭਾਰ), ਮੁਰਾਰੀਲਾਲ ਮੀਣਾ ਨੂੰ ਐਗਰੀਕਲਚਰ ਮਾਰਕੀਟਿੰਗ, ਸਟੇਟ (ਸਵਤੰਤਰ ਪ੍ਰਭਾਰ) ਤੇ ਰਾਜਿੰਦਰ ਸਿੰਘ ਗੂੜਾ ਨੂੰ ਸੈਨਿਕ ਕਲਿਆਣ, ਹੋਮ ਗਾਰਡ ਐਂਡ ਸਿਵਲ ਡਿਫੈਂਸ (ਸਵਤੰਤਰ ਪ੍ਰਭਾਰ) ਦੀ ਜ਼ਿੰਮੇਵਾਰੀ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ