ਗਹਿਲੋਤ ਨੇ ਕੀਤਾ ਇੰਦਰਾ ਰਸੋਈ ਯੋਜਨਾ ਦਾ ਸ਼ੁੱਭ ਆਰੰਭ

(Indira Rasoi Yojana) | 358 ਰਸੋਈਆਂ ਰਾਹੀਂ ਅੱਠ ਰੁਪਏ ‘ਚ ਮਿਲੇਗਾ ਭੋਜਨ

ਜੈਪੁਰ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੀ ਜੈਅੰਤੀ ‘ਤੇ ‘ਇੰਦਰਾ ਰਸੋਈ ਯੋਜਨਾ’ (Indira Rasoi Yojana) ਦਾ ਸ਼ੁੱਭ ਆਰੰਭ ਕੀਤਾ।

ਗਹਿਲੋਤ ਨੇ ਇਸ ਨੂੰ ਸੂਬੇ ‘ਚ ‘ਕੋਈ ਵੀ ਭੁੱਖਾ ਨਾ ਸੋਏ’ (Indira Rasoi Yojana) ਦੇ ਪ੍ਰਣ ਨੂੰ ਸਾਕਾਰ ਕਰਨ ਦੀ ਦਿਸ਼ਾ ‘ਚ ਵੱਡਾ ਕਦਮ ਦੱਸਦਿਆਂ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ 213 ਇਲਾਕਿਆਂ ‘ਚ 358 ਰਸੋਈਆਂ ਰਾਹੀਂ ਅੱਠ ਰੁਪਏ ‘ਚ ਪੋਸ਼ਟਿਕ ਤੇ ਸੁਆਦਲਾ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦੁਪਹਿਰ ਦਾ ਭੋਜਨ ਸਵੇਰੇ ਸਾਢੇ ਅੱਠ ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਤੇ ਸ਼ਾਮ ਦਾ ਭੋਜਨ ਸ਼ਾਮ ਪੰਜ ਵਜੇ ਤੋਂ ਰਾਤ ਅੱਠ ਵਜੇ ਤੱਕ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸ਼ਹਿਰ ਦੇ ਮੁੱਖ ਸਥਾਨਾਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਹਸਪਤਾਲਾਂ ਨੂੰ ਪਹਿਲ ਦਿੱਤੀ ਜਾਵੇਗੀ। ਸੂਬਾ ਸਰਕਾਰ ਪ੍ਰਤੀ ਥਾਲੀ 12 ਰੁਪਏ ਦੀ ਰਾਸ਼ੀ ਦੇਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.