ਪੰਜਾਬ

ਘੁਬਾਇਆ ਵੱਲੋਂ ਅਕਾਲੀ ਦਲ ਤੋਂ ਅਸਤੀਫ਼ਾ, ਪਾਰਟੀ ਨੇ ਕਿਹਾ ਕੱਢਿਆ

Ghubbaya, Resigns, Akali Dal, Party

ਘੁਬਾਇਆ ਨੇ ਪਾਰਟੀ ਪ੍ਰਧਾਨ ਦੀਆਂ ‘ਗਲਤ’ ਨੀਤੀਆਂ ਨੂੰ ਦੱਸਿਆ ਅਸਤੀਫ਼ੇ ਦਾ ਕਾਰਨ

ਰਜਨੀਸ਼ ਰਵੀ, ਜਲਾਲਾਬਾਦ

ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਵੱਲੋਂ ਅੱਜ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਅੱਜ ਸਥਾਨਕ ਫਾਜਿਲਕਾ ਰੋਡ ‘ਤੇ ਸਥਿੱਤ ਆਪਣੇ ਨਿਵਾਸ ਸਥਾਨ ‘ਤੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਸ਼ੇਰ ਸਿੰਘ ਘੁਬਾਇਆ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਘੁਬਾਇਆ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਗਲਤ ਨੀਤੀਆਂ ਦੇ ਕਾਰਨ ਉਨ੍ਹਾਂ ਵੱਲੋਂ ਪਾਰਟੀ ਤੋਂ ਅਸਤੀਫਾ ਦਿੱਤਾ ਗਿਆ ਹੈ। ਇੱਥੇ ਵਰਣਨਯੋਗ ਹੈ ਕਿ ਸ਼ੇਰ ਸਿੰਘ ਘੁਬਾਇਆ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਜਲਾਲਾਬਾਦ ਤੋਂ ਦੋ ਵਾਰ ਵਿਧਾਇਕ ਬਣੇ ਅਤੇ ਦੋ ਵਾਰ ਫਿਰੋਜਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਵੀ ਬਣੇ ਹਨ।

ਸ਼ੇਰ ਸਿੰਘ ਘੁਬਾਇਆ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਬੀਤੇ ਕਾਫੀ ਸਮੇਂ ਤੋਂ ਆਪਸੀ ਮਤਭੇਦ ਚੱਲ ਰਹੇ ਸਨ। ਘੁਬਾਇਆ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਅਣਦੇਖਾ ਕੀਤਾ ਗਿਆ, ਜਿਸਦੇ ਕਾਰਨ ਉਨਾਂ ਵਲੋਂ ਅੱਜ ਸ੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਸ਼ੇਰ ਸਿੰਘ ਘੁਬਾਇਆ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਚੱਲ ਰਹੇ ਮੱਤਭੇਦ ਦੇ ਕਾਰਨ ਉਸਦੇ ਬੇਟੇ ਦਵਿੰਦਰ ਘੁਬਾਇਆ ਜੋ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਕਾਂਗਰਸ ਦੇ ਫਾਜਿਲਕਾ ਹਲਕੇ ਤੋਂ ਵਿਧਾਇਕ ਬਣੇ ਹਨ।

ਜਿਸਤੋਂ ਪਤਾ ਚਲਦਾ ਹੈ ਕਿ ਸ਼ੇਰ ਸਿੰਘ ਘੁਬਾਇਆ ਕੁਝ ਦਿਨਾਂ ਬਾਅਦ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ, ਇਹ ਸੰਕੇਤ ਅੱਜ ਖੁਦ ਸ਼ੇਰ ਸਿੰਘ ਘੁਬਾਇਆ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਦੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਬਲਤੇਜ ਬਰਾੜ, ਸੋਨੂੰ ਦਰਗਨ, ਸ਼ੰਟੀ ਗਾਂਧੀ, ਅਮ੍ਰਿਤਪਾਲ ਨੀਲਾ ਮਦਾਨ, ਐਡਵੋਕੇਟ ਰਾਜੀਵ ਪਸਰੀਚਾ, ਹਨੀ ਪੁਪਨੇਜਾ ਪ੍ਰਧਾਨ ਆੜਤੀ ਐਸੋਸੀਏਸ਼ਨ ਜਲਾਲਾਬਾਦ, ਅਮਨਦੀਪ ਸਿੰਘ ਧਾਰੀਵਾਲ ਪ੍ਰਧਾਨ ਬਾਰ ਐਸੋਸੀਏਸ਼ਨ, ਗੁਰਮੀਤ ਸਿੰਘ, ਬਿੰਦਰ ਸਰਪੰਚ ਜਵਾਲੇਵਾਲਾ, ਮਨਜੀਤ ਕੰਬੋਜ ਆਦਿ ਹਾਜਰ ਸਨ।

7 ਮਾਰਚ ਨੂੰ ਮੋਗਾ ਰੈਲੀ ਦੌਰਾਨ ਕਾਂਗਰਸ ‘ਚ ਹੋ ਸਕਦੇ ਹਨ ਸ਼ਾਮਲ

ਜ਼ਿਕਰਯੋਗ ਹੈ ਕਿ 7 ਮਾਰਚ ਨੂੰ ਮੋਂਗਾ ਵਿਖੇ ਕਾਂਗਰਸ ਪਾਰਟਟੀ ਵਲੋਂ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗੁਵਾਈ ਹੇਠ ਰੱਖੀ ਹੈ। ਇਸ ਰੈਲੀ ਵਿੱਚ ਸ਼ੇਰ ਸਿੰਘ ਘੁਬਾਇਆ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top