Breaking News

ਘੁੱਕਰ ਸਿੰਘ ਦੀ ਦੇਹ ਮੈਡੀਕਲ ਖੋਜਾਂ ਦੇ ਲੇਖੇ

Body, Donate,Medical, Research. Ghukkar Singh, Humanity

ਰਾਮਪਾਲ ਸ਼ਾਦੀਹਰੀ, ਦਿੜਬਾ ਮੰਡੀ:ਨੇੜਲੇ ਪਿੰਡ ਸਿਹਾਲ ਵਿਖੇ ਡੇਰਾ ਸੱਚਾ ਸੌਦਾ ਸਰਸਾ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਪ੍ਰੇਮੀ ਘੁੱਕਰ ਸਿੰਘ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਣਕਾਰੀ ਅਨੁਸਾਰ ਪਿੰਡ ਸਿਹਾਲ ਦੇ ਡੇਰਾ ਸ਼ਰਧਾਲੂ ਘੁੱਕਰ ਸਿੰਘ ਪੁੱਤਰ ਹੰਸਾ ਸਿੰਘ ਦਾ ਦਿਹਾਂਤ ਹੋ ਗਿਆ ਸੀ

ਉਨ੍ਹਾਂ ਦੇ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ 130 ਸਮਾਜ ਭਲਾਈ ਕਾਰਜਾਂ ਦੀ ਲੜੀ ਤਹਿਤ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਮੇਯੋ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਲਖਨਊ ਨੂੰ ਦਾਨ ਕਰ ਦਿੱਤਾ

ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਮ ਸਿੰਘ ਭੰਗੀਦਾਸ ਨੇ ਦੱਸਿਆ ਕਿ ਉਹਨਾਂ ਦੇ ਤਾਇਆ ਜੀ ਦੀ ਸਵੈ ਇੱਛਾ ਸੀ ਕਿ ਉਹਨਾਂ ਦੇ ਦੇਹਾਂਤ ਉਪਰੰਤ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕੀਤਾ ਜਾਵੇ ਇਸ ਮੌਕੇ 45 ਮੈਂਬਰ ਹਰਨੇਕ ਇੰਸਾਂ, ਬਲਾਕ ਭੰਗੀਦਾਸ ਕਰਨੈਲ ਇੰਸਾਂ, 25 ਮੈਂਬਰ ਪ੍ਰੇਮ ਇੰਸਾਂ, ਬਲਾਕ ਦੇ 15 ਮੈਂਬਰ,  ਸੁਜਾਨ ਭੈਣਾਂ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਤੇ ਸਾਧ-ਸੰਗਤ ਹਾਜ਼ਰ ਸੀ

ਪ੍ਰਸਿੱਧ ਖਬਰਾਂ

To Top