Breaking News

ਬਿਊਟੀ ਪਾਰਲਰ ਤੋਂ ਲੜਕੀ ਅਗਵਾ

Girl, Kidnapped, Beauty, Parlor

ਘਟਨਾ ਸੀਸੀਟੀਵੀ ‘ਚ ਕੈਦ

ਸ੍ਰੀ ਮੁਕਤਸਰ ਸਾਹਿਬ, ਭਜਨ ਸਮਾਘ। ਸ੍ਰੀ ਮੁਕਤਸਰ ਸਾਹਿਬ ਦੇ ਇੱਕ ਬਿਊਟੀ ਪਾਰਲਰ ਤੋਂ ਇੱਕ ਲੜਕੀ ਦੇ ਅਗਵਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਵੇਰੇ ਸਾਢੇ 6 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਸਦਰ ਬਜ਼ਾਰ ‘ਚ ਇੱਕ ਲੜਕੀ ਸਵੇਰੇ ਬਿਊਟੀ ਪਾਰਲਰ ‘ਤੇ ਤਿਆਰ ਹੋਣ ਲਈ ਆਈ ਸੀ ਤਾਂ ਇਸ ਦੌਰਾਨ ਕੁਝ ਹਥਿਆਰ ਬੰਦ ਵਿਅਕਤੀਆਂ ਨੇ ਲੜਕੀ ਨੂੰ ਅਗਵਾ ਕਰ ਲਿਆ। ਉਕਤ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਘਟਨਾ ਸਥਾਨ ‘ਤੇ ਪੁੱਜ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੁੱਜੇ ਐਸਪੀ ਡੀ ਰਣਬੀਰ ਸਿੰਘ ਨੇ ਕਿਹਾ ਕਿ ਉਕਤ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ ਅਤੇ ਜਲਦ ਹੀ ਉਕਤ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top